ਪਰਲਜ ਕੰਪਨੀ ਸਬੰਧੀ ਇਨਸਾਫ ਦੀ ਲਹਿਰ ਦੀ ਮੀਟਿੰਗ

ss1

ਪਰਲਜ ਕੰਪਨੀ ਸਬੰਧੀ ਇਨਸਾਫ ਦੀ ਲਹਿਰ ਦੀ ਮੀਟਿੰਗ

ਭਗਤਾ ਭਾਈ ਕਾ 26 ਅਪ੍ਰੈ (ਸਵਰਨ ਸਿੰਘ ਭਗਤਾ): ਇਨਸਾਫ ਦੀ ਲਹਿਰ ਦੀ ਮੀਟਿੰਗ ਪੰਜਾਬ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਬਾਜਾਖਾਨਾ ਪ੍ਰਧਾਨਗੀ ਵਿੱਚ ਪਿੰਡ ਦਿਆਲਪੁਰਾ ਭਾਈ( ਸੁਰਜੀਤਪੁਰਾ ) ਵਿਖੇ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਲੇਡੀਜ ਵਿੰਗ ਪੰਜਾਬ ਦੇ ਪ੍ਰਧਾਨ ਮੈਡਮ ਦਰਸ਼ਨਾਂ ਜੋਸ਼ੀ ਵੀ ਪੁੱਜੇ। ਮੀਟਿੰਗ ਨੂੰ ਸੰਬੋਧਨ ਕਰਦਿਆ ਗੁਰਜੀਤ ਸਿੰਘ ਨੇ ਵਰਕਰਜ ਸਾਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਚੇਅਰਮੈਨ ਗੁਰਭੇਜ ਸਿੰਘ ਸੰਧੂ ਨੇ ਯੂਨੀਅਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂ ਕਰਵਾਇਆ ਉੱਨਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਕੈਪਟਨ ਸਾਹਿਬ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਪਰਲ ਕੰਪਨੀ ਦੇ ਨਿਵੇਸਕਾਂ ਦਾ ਮਸਲਾ ਹੱਲ ਕੀਤਾ ਜਾਵੇਗਾ ਅੱਜ ਏਜੰਟ ਅਤੇ ਖਾਤੇਦਾਰ ਇਸ ਮਸਲੇ ਤੋਂ ਤੰਗ ਆ ਕੇ ਖੁਦਕਸੀਆਂ ਦੇ ਰਾਹ ਪੈ ਚੁੱਕੇ ਹਨ
ਸ੍ਰੀ ਸੰਧੂ ਨੇ ਇਹ ਵੀ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਨੇ ਇਸ ਸੰਬੰਧੀ 2 ਅਗਸਤ 2016 ਨੂੰ ਫੈਸਲਾ ਸੁਣਾ ਕੇ ਇਹ ਆਰਡਰ ਕਰ ਦਿੱਤਾ ਹੈ ਕਿ ਪਰਲ ਕੰਪਨੀ ਦੀ ਪ੍ਰਾਪਰਟੀ ਵੇਚ ਕੇ ਲੋਕਾਂ ਦੇ ਪੈਸੇ ਵਾਪਿਸ ਕੀਤੇ ਜਾਣ ਪਰ ਸਰਕਾਰਾਂ ਅਤੇ ਸੰਬੰਧਿਤ ਕਮੇਟੀਆਂ ਦੇ ਕੰਨ ਤੇ ਨੂੰ ਨਹੀਂ ਸਰਕੀ ਉੱਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਦਾ ਕੋਈ ਹੱਲ ਜਲਦੀ ਨਾਂ ਕੀਤਾ ਗਿਆ ਤਾਂ ਯੂਨੀਅਨ ਸਘੰਰਸ ਨੂੰ ਹੋਰ ਤਿੱਖਾ ਕਰੇਗੀ। ਮੀਟਿੰਗ ਵਿੱਚ ਤਕਰੀਬਨ 30 ਤੋਂ ਵੱਧ ਵਰਕਰਾਂ ਨੇ ਹਿੱਸਾ ਲਿਆ।ਇਸ ਮੌਕੇ ਅਰਮਾਨਦੀਪ ਗੋਲਡੀ, ਨਿਰਮਲ ਸਿੰਘ ਖਾਲਸਾ, ਜਸਬੀਰ ਸਿੰਘ ਭਗਤਾ ਭਾਈ, ਜਸਵਿੰਦਰ ਸਿੰਘ ਜਲਾਲ,ਗੁਰਜੀਤ ਸਿੰਘ ਦਿਆਲਪੁਰਾ,ਕੇਵਲ ਸਿੰਘ ਫਰੀਦਕੋਟ,ਸਤਵੰਤ ਸਿੰਘ,ਗੁਰਮੇਲ ਸਿੰਘ,ਲਖਵਿੰਦਰ ਸਿੰਘ,ਸੁਖਦੇਵ ਸਿੰਘ,ਹਰਪ੍ਰੀਤ ਸਿੰਘ,ਮੱਖਣ ਸਿੰਘ,ਅਮਰਜੀਤ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email