ਬਿਜਲੀ ਦੀ ਮੰਗ 1425 ਲੱਖ ਯੂਨਿਟ ਤੋਂ ਪਾਰ, ਅੱਠ ਯੂਨਿਟ ਬੰਦ

ss1

ਬਿਜਲੀ ਦੀ ਮੰਗ 1425 ਲੱਖ ਯੂਨਿਟ ਤੋਂ ਪਾਰ, ਅੱਠ ਯੂਨਿਟ ਬੰਦ

ਮੌਸਮ ‘ਚ ਤੇਜ਼ੀ ਨਾਲ ਹੋ ਰਹੇ ਬਦਲਾਅ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮੀਟਡ (ਪਾਵਰਕਾਮ) ਕੋਲ ਬਿਜਲੀ ਦੀ ਮੰਗ ‘ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਮੌਜੂਦਾ ਸਮੇਂ ਬਿਜਲੀ ਦੀ ਮੰਗ 1425 ਲੱਖ ਦੇ ਪਾਰ ਚਲੀ ਗਈ ਹੈ। ਸੂਬੇ ਦੇ ਤਿੰਨ ਸਰਕਾਰੀ ਥਰਮਲ ਪਲਾਂਟਾਂ ਦੇ 14 ਯੂਨਿਟਾਂ ‘ਚੋਂ ਇਸ ਸਮੇਂ ਅੱਠ ਯੂਨਿਟ ਬੰਦ ਹਨ। ਸਿਰਫ ਛੇ ਯੂਨਿਟਾਂ ‘ਚ ਹੀ ਉਤਪਾਦਨ ਹੋ ਰਿਹਾ ਹੈ।

ਬੀਤੇ 20 ਦਿਨਾਂ ‘ਚ ਬਿਜਲੀ ਦੀ ਮੰਗ ‘ਚ 1425 ਲੱਖ ਯੂਨਿਟ ਦਾ ਵਾਧਾ ਦਰਜ ਕੀਤਾ ਗਿਆ। ਪਹਿਲੇ ਹਫ਼ਤੇ ਬਿਜਲੀ ਦੀ ਮੰਗ ਇਕ ਹਜ਼ਾਰ ਯੂਨਿਟ ਤੋਂ ਕੁਝ ਜ਼ਿਆਦਾ ਸੀ। ਮੌਜੂਦਾ ਸਮੇਂ ਰੋਪੜ ਦੇ ਛੇ ਯੂਨਿਟਾਂ ‘ਚੋਂ ਇਕ ਤੇ ਤਿੰਨ, ਲਹਿਰਾ ਮੁਹੱਬਤ ਦੇ ਚਾਰ ਵਿਚੋਂ ਇਕ, ਤਿੰਨ ਤੇ ਚਾਰ, ਬਿਠੰਡਾ ਦੇ ਚਾਰ ਯੂਨਿਟਾਂ ‘ਚੋਂ ਤਿੰਨ ਨੰਬਰ ਦੇ ਯੂਨਿਟ ‘ਚ ਉਤਪਾਦਨ ਕੀਤਾ ਜਾ ਰਿਹਾ ਹੈ।

ਰਾਜਪੁਰਾ ਸਥਿਤੀ ਨਿੱਜੀ ਥਰਮਲ ਪਲਾਂਟ ਦੇ ਦੋ ਯੂਨਿਟਾਂ ਵਿਚੋਂ ਇਕ ਤੇ ਤਲਵੰਡੀ ਸਾਬੋ ਦੇ ਤਿੰਨਾਂ ਵਿਚੋਂ ਦੋ ਯੂਨਿਟਾਂ ‘ਚ ਉਤਪਾਦਨ ਕੀਤਾ ਜਾ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *