ਅਮਰੀਕਾ ਜਾਣ ਵਾਲਿਆਂ ਲਈ ਚੰਗੀ ਖ਼ਬਰ…

ss1

ਅਮਰੀਕਾ ਜਾਣ ਵਾਲਿਆਂ ਲਈ ਚੰਗੀ ਖ਼ਬਰ…

ਦੁਬਈ  : ਜਿਨ੍ਹਾਂ ਭਾਰਤੀ ਨਾਗਰਿਕਾਂ ਕੋਲ ਜਾਇਜ਼ ਅਮਰੀਕੀ ਵੀਜ਼ਾ ਜਾਂ ਗ੍ਰੀਨ ਕਾਰਡ ਹੈ ਉਨ੍ਹਾਂ ਨੂੰ ਯੂਏਈ ‘ਚ ਕਦਮ ਰੱਖਦਿਆਂ ਹੀ ਦੋ ਹਫ਼ਤੇ ਦਾ ਵੀਜ਼ਾ ਮਿਲ ਜਾਏਗਾ। ਇਹ ਜਾਣਕਾਰੀ ਮੀਡੀਆ ਨੇ ਦਿੱਤੀ ਹੈ। ਯੂਏਈ ਦੇ ਵਿਦੇਸ਼ ਮੰਤਰਾਲੇ ਨੇ ਇਸੇ ਹਫ਼ਤੇ ਸਾਰੇ ਅਧਿਕਾਰੀਆਂ ਨੂੰ ਇਸ ਸਬੰਧ ‘ਚ ਪੱਤਰ ਜਾਰੀ ਕੀਤਾ ਹੈ।

ਵਿਦੇਸ਼ ਮੰਤਰਾਲੇ ਨੇ ਆਪਣੇ ਪੱਤਰ ‘ਚ ਕਿਹਾ ਹੈ ਕਿ ਅਮਰੀਕੀ ਵੀਜ਼ਾ ਜਾਂ ਗ੍ਰੀਨ ਕਾਰਡ ਧਾਰਕ ਭਾਰਤੀਆਂ ਨੂੰ ਯੂਏਈ ਪੁੱਜਣ ‘ਤੇ ਹੀ ਵੀਜ਼ਾ ਜਾਰੀ ਕਰ ਦਿੱਤਾ ਜਾਏ। ਪਿਛਲੇ ਮਹੀਨੇ ਮੰਤਰੀ ਮੰਡਲ ਦੀ ਬੈਠਕ ‘ਚ ਇਸ ਸਬੰਧੀ ਫ਼ੈਸਲਾ ਲਿਆ ਗਿਆ ਸੀ। ਦੁਬਈ ‘ਚ ਰੈਜ਼ੀਡੈਂਸੀ ਅਤੇ ਵਿਦੇਸ਼ੀਆਂ ਦੇ ਮਾਮਲਿਆਂ ਦੇ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

ਅਧਿਕਾਰੀਆਂ ਨੇ ਕਿਹਾ ਕਿ ਉਹ ਲੋਕ ਇਕ ਮਈ ਤੋਂ ਆਦੇਸ਼ ਲਾਗੂ ਕਰ ਰਹੇ ਹਨ। ਇਹ ਵੀਜ਼ਾ 14 ਦਿਨਾਂ ਲਈ ਜਾਰੀ ਕੀਤਾ ਜਾਏਗਾ ਅਤੇ ਕੇਵਲ ਇਕ ਵਾਰ ਇੰਨੇ ਹੀ ਸਮੇਂ ਦਾ ਵਿਸਥਾਰ ਕੀਤਾ ਜਾ ਸਕੇਗਾ। ਅਜਿਹਾ ਵੀਜ਼ਾ ਲੈਣ ਵਾਲਿਆਂ ਦੇ ਪਾਸਪੋਰਟ ਦੀ ਜਾਇਜ਼ਤਾ ਛੇ ਮਹੀਨੇ ਤੋਂ ਘੱਟ ਨਹੀਂ ਹੋਣੀ ਚਾਹੀਦੀ। ਦਾਖਲਾ ਕਰ 100 ਦਿਰਹਾਮ (1750 ਰੁਪਏ) ਹੋਏਗਾ। ਇਕ ਵਾਰ ਸਮੇਂ ‘ਚ ਵਾਧੇ ਲਈ 250 ਦਿਰਹਾਮ ਦੇਣੇ ਹੋਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *