ਕਿਸਾਨ ਹੱਥੋਂ ਕਿਸਾਨ ਦਾ ਕਤਲ

ss1

ਕਿਸਾਨ ਹੱਥੋਂ ਕਿਸਾਨ ਦਾ ਕਤਲ

ਬਠਿੰਡਾ: ਪਿੰਡ ਮਹਿਮਾ ਸਵਾਈ ਵਿੱਚ ਇੱਕ ਕਿਸਾਨ ਹੀ ਕਿਸਾਨ ਦੀ ਜਾਨ ਦਾ ਵੈਰੀ ਬਣ ਗਿਆ। ਸਤਪਾਲ ਸਿੰਘ ਨਾਂ ਦੇ ਕਿਸਾਨ ਨੂੰ ਪਿੰਡ ਦੇ ਬੇਲੀ ਕਿਸਾਨ ਸੁਖਦੀਪ ਸਿੰਘ ਨੇ ਸਿਰਫ ਇਸ ਗੱਲੋਂ ਮਾਰ ਦਿੱਤਾ ਕਿਉਂਕਿ ਸਤਪਾਲ ਨੇ ਉਸ ਦੀ ਮਰਜ਼ੀ ਖਿਲਾਫ ਜ਼ਮੀਨ ਠੇਕੇ ‘ਤੇ ਲਈ ਸੀ।

ਦਰਅਸਲ ਉਹ ਜ਼ਮੀਨ ਪਹਿਲਾਂ ਸੁਖਦੀਪ ਸਿੰਘ ਕੋਲ ਹੀ ਸੀ ਜਿਸ ਨੂੰ ਹੁਣ ਸਤਪਾਲ ਨੇ ਠੇਕੇ ‘ਤੇ ਲਿਆ ਸੀ। ਇਸੇ ਖੁੰਦਕ ਵਿੱਚ ਸੁਖਦੀਪ ਨੇ ਆਪਣੀ ਬੰਦੂਕ ਸਤਪਾਲ ‘ਤੇ ਤਾਣ ਕੇ ਉਸ ਨੂੰ ਜਾਨੋਂ ਮਾਰ ਦਿੱਤਾ। ਸਤਪਾਲ ਨੇ ਪਿੰਡ ਦੇ ਇੱਕ ਆਦਮੀ ਤੋਂ 42 ਹਜ਼ਾਰ ਰੁਪਏ ਦੇ ਹਿਸਾਬ ਨਾਲ ਜ਼ਮੀਨ ਠੇਕੇ ‘ਤੇ ਲਈ ਸੀ।

ਸੁਖਦੀਪ ਨੂੰ ਨਰਾਜ਼ਗੀ ਤਾਂ ਹੋਈ ਕਿਉਂਕਿ ਉਹੀ ਜ਼ਮੀਨ ਉਹ ਪਿਛਲੇ 5 ਸਾਲਾਂ ਤੋਂ 40,000 ਰੁਪਏ ਦੇ ਹਿਸਾਬ ਨਾਲ ਵਾਹ ਰਿਹਾ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿੱਚ ਤਕਰਾਰ ਹੋ ਗਿਆ। ਗੱਲ ਇੰਨੀ ਵਧ ਗਈ ਕਿ ਸੁਖਦੀਪ ਨੇ ਆਪਣੇ ਦੋ ਸਾਥੀਆਂ ਸਮੇਤ ਸਤਪਾਲ ਨੂੰ ਗੋਲੀ ਮਾਰ ਕੇ ਮੌਕੇ ‘ਤੇ ਹੀ ਮਾਰ ਦਿੱਤਾ ਤੇ ਫਰਾਰ ਹੋ ਗਏ। ਪੁਲਿਸ ਨੇ ਸੁਖਦੀਪ ਤੇ ਸਾਥੀਆਂ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *