ਫੇਸਬੁੱਕ ਨੇ ਕਰਵਾਈ ਲੁਟੇਰਿਆਂ ਦੀ ਗ੍ਰਿਫਤਾਰੀ

ss1

ਫੇਸਬੁੱਕ ਨੇ ਕਰਵਾਈ ਲੁਟੇਰਿਆਂ ਦੀ ਗ੍ਰਿਫਤਾਰੀ

ਬਰਨਾਲਾ: ਪੁਲਿਸ ਨੇ ਫੇਸਬੁੱਕ ਦੀ ਮਦਦ ਨਾਲ ਇੱਕ ਲੁਟੇਰਾ ਗਰੋਹ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤਾ ਗਏ ਗਰੋਹ ਦੇ ਤਿੰਨ ਮੈਂਬਰ ਫੇਸਬੁੱਕ ਉੱਤੇ ਐਕਟਿਵ ਸਨ। ਸ਼ਿਕਾਇਤਕਰਤਾ ਨੇ ਇਨ੍ਹਾਂ ਦੀ ਪਛਾਣ ਕੀਤੀ ਤੇ ਫਿਰ ਇਹ ਪੁਲਿਸ ਦੇ ਧੱਕੇ ਚੜ੍ਹ ਗਏ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਲੁਟੇਰਿਆਂ ਕੋਲੋਂ ਇੱਕ ਕਾਰ ਵੀ ਬਰਾਮਦ ਕੀਤੀ ਹੈ।
ਪੁਲਿਸ ਅਨੁਸਾਰ ਇਹ ਗਰੋਹ ਕਾਫ਼ੀ ਸਮੇਂ ਤੋਂ ਸਰਗਰਮ ਸੀ। ਪੁਲਿਸ ਅਨੁਸਾਰ ਅੱਠ ਦਿਨ ਪਹਿਲਾਂ ਬਰਨਾਲਾ ਤੋਂ ਨਵੀਂ ਗੱਡੀ ਇਸ ਗਰੋਹ ਨੇ ਖੋਹਣ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਨਾਕਾਮਯਾਬ ਹੋਣ ਉੱਤੇ ਇਨ੍ਹਾਂ ਨੇ ਗੱਡੀ ਦੀ ਭੰਨ-ਤੋੜ ਕੀਤੀ ਅਤੇ ਫ਼ਰਾਰ ਹੋ ਗਏ।
ਇਸ ਤੋਂ ਬਾਅਦ ਕਾਰ ਚਾਲਕ ਨੇ ਇਸ ਦੀ ਸ਼ਿਕਾਇਤ ਕੀਤੀ ਤੇ ਲੁਟੇਰਿਆਂ ਦੀ ਪਛਾਣ ਪੁਲਿਸ ਨੂੰ ਦੱਸੀ। ਪੁਲਿਸ ਨੇ ਇਨ੍ਹਾਂ ਨੂੰ ਫੇਸਬੁੱਕ ਦੇ ਜਰੀਏ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
print
Share Button
Print Friendly, PDF & Email

Leave a Reply

Your email address will not be published. Required fields are marked *