ਪਿੰਡ ਬਾਦਲ ਵਿਖੇ ਮੁੱਖ ਮੰਤਰੀ ਰਿਹਾਇਸ਼ ਤੇ ਮਾਨਸਾ ਜਿਲੇ ਦੇ ਦੋ ਅਕਾਲੀ ਧੜੇ ਆਪਸ ਵਿਚ ਖਹਿਬੜੇ

ss1

ਪਿੰਡ ਬਾਦਲ ਵਿਖੇ ਮੁੱਖ ਮੰਤਰੀ ਰਿਹਾਇਸ਼ ਤੇ ਮਾਨਸਾ ਜਿਲੇ ਦੇ ਦੋ ਅਕਾਲੀ ਧੜੇ ਆਪਸ ਵਿਚ ਖਹਿਬੜੇ

ਲੰਬੀ, 30 ਅਪ੍ਰੈਲ (ਆਰਤੀ ਕਮਲ) : ਬਾਦਲ ਪਰਿਵਾਰ ਦੀ ਪਿੰਡ ਬਾਦਲ ਸਥਿਤ ਰਿਹਾਇਸ਼ ਤੇ ਮਾਨਸਾ ਜਿਲੇ ਨਾਲ ਸਬੰਧਿਤ ਦੋ ਅਕਾਲੀ ਧੜੇ ਉਪ ਮੁੱਖ ਮੰਤਰੀ ਨੂੰ ਮਿਲਣ ਉਪਰੰਤ ਆਪਸ ਵਿਚ ਖਹਿਬੜ ਪਏ । ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਸੀਨੀਅਰ ਮੀਤ ਪ੍ਰਧਾਨ ਠੇਕੇਦਾਰ ਗੁਰਮੇਲ ਸਿੰਘ ਦੇ ਧੜੇ ਆਪਸ ਵਿਚ ਤਕਰਾਰ ਬਾਜੀ ਤੋਂ ਬਾਅਦ ਗੁਥਮਗੁੱਥਾ ਵੀ ਹੋ ਗਏ । ਠੇਕੇਦਾਰ ਗੁਰਮੇਲ ਸਿੰਘ ਦਾ ਦੋਸ਼ ਸੀ ਕਿ ਪ੍ਰਧਾਨ ਕਾਕਾ ਤੇ ਸਾਥੀਆਂ ਨੇ ਉਸ ਨਾਲ ਮਾਰਕੁੱਟ ਕੀਤੀ ਹੈ ਅਤੇ ਪੱਗ ਵੀ ਲਾਹ ਕੇ ਰੋਲੀ ਗਈ ਹੈ । ਨਾਲ ਹੀ ਉਸ ਦਾ ਇਕ ਸਾਥੀ ਮਨਦੀਪ ਸਿੰਘ ਗੋਰਾ ਐਮਸੀ ਵੀ ਜਖਮੀ ਹੋ ਗਿਆ ਹੈ । ਉਹਨਾਂ ਕਿਹਾ ਕਿ ਪ੍ਰਧਾਨ ਕਾਕਾ ਵਿਰੁਧ ਨਗਰ ਕੌਂਸਲ ਵਿਚ ਪਾਏ ਬੇਭਰੋਸਗੀ ਮਤੇ ਵਿਚ 27 ਵਿਚੋਂ 21 ਕੌਂਸਲਰਾਂ ਨੇ ਦਸਤਖਤ ਕੀਤੇ ਅਤੇ ਇਸ ਸਬੰਧ ਵਿਚ ਹੀ ਡਿਪਟੀ ਮੁੱਖ ਮੰਤਰੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਉਣ ਉਹ ਇਥੇ ਪਿੰਡ ਬਾਦਲ ਪੁੱਜੇ ਸਨ । ਉਹਨਾਂ ਕਿਹਾ ਕਿ ਉਪ ਮੁੱਖ ਮੰਤਰੀ ਨੂੰ ਮਿਲਨ ਉਪਰੰਤ ਪ੍ਰਧਾਨ ਕਾਕਾ ਤੇ ਉਸਦੇ ਸਾਥੀਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਹਮਲੇ ਉਪਰੰਤ ਗੱਡੀਆਂ ਵਿਚ ਸਵਾਰ ਹੋ ਫਰਾਰ ਹੋ ਗਏ । ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਲੰਬੀ ਥਾਣੇ ਵਿਚ ਵੀ ਦਰਖਾਸਤ ਦਿੱਤੀ ਗਈ ਹੈ । ਐਸਐਚਉ ਲੰਬੀ ਨੇ ਕਿਹਾ ਕਿ ਸ਼ਿਕਾਇਤ ਦੇ ਅਧਾਰ ਤੇ ਬਿਆਨ ਦਰਜ ਕਰ ਲਏ ਗਏ ਹਨ ਤੇ ਜਾਂਚ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ ।

print

Share Button
Print Friendly, PDF & Email

Leave a Reply

Your email address will not be published. Required fields are marked *