ਨਰਸਿੰਗ ਕਾਲਜ ਬਾਦਲ ਦੀਆਂ ਵਿਦਿਆਰਥਣਾਂ ਨੇ ਨਾਟਕ ਰਾਹੀਂ ਵਿਦਿਆਰਥੀਆਂ ਨੂੰ ਨਿੱਜੀ ਸਫਾਈ ਲਈ ਪ੍ਰੇਰਿਤ ਕੀਤਾ

ss1

ਨਰਸਿੰਗ ਕਾਲਜ ਬਾਦਲ ਦੀਆਂ ਵਿਦਿਆਰਥਣਾਂ ਨੇ ਨਾਟਕ ਰਾਹੀਂ ਵਿਦਿਆਰਥੀਆਂ ਨੂੰ ਨਿੱਜੀ ਸਫਾਈ ਲਈ ਪ੍ਰੇਰਿਤ ਕੀਤਾ

30-18 (3)
ਮਲੋਟ, 30 ਅਪ੍ਰੈਲ (ਆਰਤੀ ਕਮਲ) : ਸਟੇਟ ਇੰਸਟੀਚਿਊਟ ਆਫ ਨਰਸਿੰਗ ਅਤੇ ਪੈਰਾ ਮੈਡੀਕਲ ਸਾਇੰਸਸ ਬਾਦਲ ਬੀ ਐਸ ਸੀ ਨਰਸਿੰਗ ਬੈਚ 2012-16 ਦੀਆਂ ਵਿਦਿਆਰਥਣਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਲੰਬੀ ਵਿਖੇ ਬੱਚਿਆਂ ਨੂੰ ਸਰੀਰਿਕ ਸਫਾਈ ਲਈ ਪ੍ਰੇਰਿਤ ਕਰਦਾ ਹੋਇਆ ਨਾਟਕ ‘ਨਿੱਜੀ ਸਫਾਈ’ ਖੇਡਿਆ ਗਿਆ, ਜਿਸ ਵਿੱਚ ਲੰਬੀ ਦੇ ਦੋਹਾਂ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ । ਇਸ ਨਾਟਕ ਦੁਆਰਾ ਜਿੱਥੇ ਬੱਚਿਆਂ ਦਾ ਮਨੋਰੰਜਨ ਕੀਤਾ ਗਿਆ ਉੱਥੇ ਉਨਾਂ ਨੂੰ ਨਿੱਜੀ ਸਰੀਰ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਬਹੁਤ ਸਾਰੇ ਸਿੱਖਣਯੋਗ ਗੁਰ ਵੀ ਦੱਸੇ ਗਏ।ਜਿਸ ਵਿੱਚ ਨਹੁੰ ਕੱਟਣਾ, ਬੁਰਸ਼ ਕਰਨਾ , ਰੋਜਾਨਾ ਨਹਾਉਣਾ , ਪੈਰਾਂ ਦੀ ਸਫਾਈ , ਖਾਣਾ ਖਾਣ ਤੋਂ ਪਹਿਲਾਂ ਹੱਥਾਂ ਦੀ ਸਫਾਈ , ਰੋਜਾਨਾ ਜੀਵਨ ਵਿੱਚ ਪਾਣੀ ਪੀਣ ਦੀ ਮਹੱਤਤਾ ਦੇ ਨਾਲ ਨਾਲ ਚਮੜੀ ਦੀ ਸਫਾਈ, ਬੱਚਿਆਂ ਦੇ ਕੱਦ ਅਤੇ ਭਾਰ ਤੋਂ ਇਲਾਵਾ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਵਿਗੜੀ ਸਿਹਤ ਦੀ ਪਛਾਣ ਦੇ ਲੱਛਣਾਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਸਮੇ ਇੰਸਟੀਚਿਊਟ ਦੇ ਔਰਤਾਂ ਦੇ ਰੋਗਾਂ ਦੇ ਮਾਹਰ ਲੈਕਚਰਾਰ ਸੰਦੀਪ ਕੌਰ ਤੂਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਨਾਟਕ ਕਾਲਜ ਦੀ ਪ੍ਰਿੰਸੀਪਲ ਡਾਕਟਰ ਸੁਮਨ ਬਾਲਾ ਸ਼ਰਮਾ ਦੀ ਅਗਵਈ ਹੇਠ ਬੱਚਿਆਂ ਨੇ ਤਿਆਰ ਕੀਤਾ ਹੈ ਜੋ ਕਿ ਬੀ ਐਸ ਸੀ ਨਰਸਿੰਗ ਦੀਆ ਵਿਦਿਆਰਥਣਾ ਦੀ ਸਿਖਲਾਈ ਦਾ ਹੀ ਇੱਕ ਹਿੱਸਾ ਹੈ, ਜਿਸ ਦਾ ਮੁੱਖ ਵਿਸ਼ਾ ਬੱਚਿਆਂ ਨੂੰ ਨਿੱਜੀ ਸਫਾਈ ਵੱਲ ਪ੍ਰੇਰਿਤ ਕਰਨਾ ਹੈ ।

ਇਸ ਤੋਂ ਇਲਾਵਾ ਬੀ ਐਸ ਸੀ ਨਰਸਿੰਗ ਦੀਆ ਵਿਦਿਆਰਥਣਾ ਦੇ ਖੇਤਰੀ ਸਰਵੇ ਅਤੇ ਸਿਹਤ ਸਿੱਖਿਆ ਸਬੰਧੀ ਸੈਮੀਨਾਰ ਵੀ ਲਗਵਾਏ ਜਾਂਦੇ ਹਨ ।ਇਸ ਸਮੇ ਸਰਕਾਰੀ ਪ੍ਰਾਇਮਰੀ ਸਕੂਲ ਲੰਬੀ ਬਰਾਂਚ-2 ਦੀ ਸਕੂਲ ਪ੍ਰਬੰਧਕੀ ਕਮੇਟੀ ਵੱਲੋਂ ਨਰਸਿੰਗ ਕਾਲਜ ਦੀਆਂ ਵਿਦਿਆਰਥਣਾ ਨੂੰ ਸਨਮਾਨਿਤ ਵੀ ਕੀਤਾ ਗਿਆ । ਸਕੂਲ ਦੇ ਮੁੱਖ ਅਧਿਆਪਕ ਬਲਦੇਵ ਸਿੰਘ ਵੱਲੋਂ ਸਾਰੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ । ਇਸ ਨਾਟਕ ਦੌਰਾਨ ਗੁਰਤੇਜ ਸਿੰਘ ਚੇਅਰਮੈਨ, ਰਣਯੋਧ ਸਿੰਘ ਲੰਬੀ, ਸੁਖਵੰਤ ਸਿੰਘ, ਅਮਰਜੀਤ ਕੌਰ, ਰਣਜੀਤ ਕੌਰ, ਅਮਨਦੀਪ ਕੌਰ ਵਲੰਟੀਅਰ, ਊਸ਼ਾ ਰਾਣੀ , ਭੁਪਿੰਦਰ ਸਿੰਘ ਸੋਨਾ, ਅੰਮ੍ਰਿਤਪਾਲ ਕੌਰ, ਅਮਨਦੀਪ ਕੌਰ, ਬਬਲਜੀਤ ਕੌਰ, ਭਜਨ ਕੌਰ, ਅਰਸ਼ਦੀਪ ਕੌਰ, ਗੁਰਮੀਤ ਕੌਰ, ਗਗਨਦੀਪ ਕੌਰ ਅਦਿ ਹਾਜਰ ਸਨ।

print
Share Button
Print Friendly, PDF & Email