36 ਕਿਲੋਗ੍ਰਾਮ ਭੰਗ ਸਮੇਤ ਪੁੱਤਰ ਕਾਬੂ ਤੇ ਪਿਉ ਫਰਾਰ

ss1

36 ਕਿਲੋਗ੍ਰਾਮ ਭੰਗ ਸਮੇਤ ਪੁੱਤਰ ਕਾਬੂ ਤੇ ਪਿਉ ਫਰਾਰ

ਭਿੱਖੀਵਿੰਡ 17 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਥਾਣਾ ਭਿੱਖੀਵਿੰਡ ਦੇ ਪੁਲਿਸ ਪਾਰਟੀ ਨੇ ਪਿੰਡ ਪੂਹਲਾ ਵਿਖੇ ਵਿਅਕਤੀ ਨੂੰ 36 ਕਿਲੋਗਰਾਮ ਭੰਗ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਕੇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਦੌਰਾਨੇ ਗਸ਼ਤ ਪਿੰਡ ਪੂਹਲਾ ਵੱਲ ਨੂੰ ਜਾ ਰਹੀ ਸੀ ਤਾਂ ਅੱਗੋ ਦੋ ਵਿਅਕਤੀ ਆਉਦੇ ਦਿਖਾਈ ਦਿੱਤੇ ਤਾਂ ਪੁਲਿਸ ਪਾਰਟੀ ਨੇ ਇਹਨਾਂ ਵਿਅਕਤੀਆਂ ਨੂੰ ਰੋਕਿਆ ਤਾਂ ਇੱਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ, ਜਦੋਂ ਕਿ ਦੂਜਾ ਵਿਅਕਤੀ ਭੱਜ ਗਿਆ। ਜਦੋਂ ਪੁਲਿਸ ਨੇ ਉਕਤ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਇੱਕ ਚਿੱਟੇ ਰੰਗ ਦਾ ਤੋੜਾ ਮਿਲਿਆ, ਜਿਸ ਵਿਚ 36 ਕਿਲੋਗ੍ਰਾਮ ਭੰਗ ਬਰਾਮਦ ਹੋਈ। ਦੋਸ਼ੀ ਵਿਅਕਤੀ ਦੀ ਪਹਿਚਾਣ ਲਖਵਿੰਦਰ ਸਿੰਘ ਉਰਫ ਕਾਕਾ ਪੁੱਤਰ ਕਾਰਜ ਸਿੰਘ ਵਜੋਂ ਹੋਈ, ਜਿਸ ਦੀ ਖਿਲਾਫ ਮੁਕੱਦਮਾ ਨੰਬਰ 07 ਮਿਤੀ 17-4-17 ਧਾਰਾ 14, 29, 61, 85 ਐਨ.ਡੀ.ਪੀ.ਐਸ ਅਧੀਨ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਫਰਾਰ ਹੋਏ ਵਿਅਕਤੀ ਦੀ ਪਹਿਚਾਣ ਲਖਵਿੰਦਰ ਸਿੰਘ ਦੇ ਬਾਪ ਕਾਰਜ ਸਿੰਘ ਵਜੋਂ ਹੋਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *