ਸੜਕੀ ਹਾਦਸੇ ਲੈ ਰਹੇ ਨੇ ਪੰਜਾਬ ’ਚ ਹਰ ਸਾਲ 4600 ਜਾਨਾਂ

ss1

ਸੜਕੀ ਹਾਦਸੇ ਲੈ ਰਹੇ ਨੇ ਪੰਜਾਬ ’ਚ ਹਰ ਸਾਲ 4600 ਜਾਨਾਂ
20 ਸਾਲਾਂ ’ਚ ਇੱਕ ਵੀ ਡਰਾਈਵਿੰਗ ਲਾਇਸੈਂਸ ਨਹੀ ਹੋਇਆ ਰੱਦ

ਫ਼ਰੀਦਕੋਟ 17 ਅਪ੍ਰੈਲ ( ਜਗਦੀਸ਼ ਬਾਂਬਾ ) ਪੰਜਾਬ ਵਿੱਚ ਵਾਪਰ ਰਹੇ ਰੋਜਾਨਾ ਦਰਜਨਾਂ ਹਾਦਸਿਆਂ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਨੇ ਪਿੱਛਲੇ ਵੀਂਹ ਸਾਲਾਂ ਵਿੱਚ ਇਕ ਵੀ ਡਰਾਈਵਰ ਦਾ ਡਰਾਈਵਿੰਗ ਲਾਇਸੈਂਸ ਰੱਦ ਨਹੀ ਕੀਤਾ । ਸੂਚਨਾ ਅਧਿਕਾਰ ਤਹਿਤ ਮਿਲੀ ਜਾਣਕਾਰੀ ਅਨੁਸਾਰ 1998 ਵਿੱਚ ਫ਼ਰੀਦਕੋਟ ਦੀ ਅਦਾਲਤ ਨੇ ਇੱਕ ਡਰਾਈਵਰ ਦਾ ਲਾਇਸੈਸ ਰੱਦ ਕਰਨ ਦੀ ਸਿਫਾਰਸ ਕੀਤੀ ਸੀ ਪਰ ਟਰਾਂਸਪੋਰਟ ਵਿਭਾਗ ਉਹ ਵੀ ਨਹੀ ਸੀ ਮੰਨੀ,ਮੋਟਰ ਵਹੀਕਲ ਐਕਟ 1988 ਦੀ ਧਾਰਾ 19 ਅਧੀਨ ਟਰਾਂਸਪੋਰਟ ਵਿਭਾਗ ਅਜਿਹੇ ਹਰ ਉਸ ਡਰਾਇਵਰ ਦਾ ਲਾਇਸੈਸ ਰੱਦ ਕਰ ਸਕਦਾ ਹੈ,ਜਿਸ ਦੀ ਬਿਰਤੀ ਝਗੜਾਲੂ,ਸਰਾਬ ਪੀਣ ਦਾ ਆਦੀ,ਨਸ਼ੇ ਦੀ ਵਰਤੋਂ,ਲਗਾਤਰ ਹਾਦਸਿਆਂ ਨੂੰ ਅੰਜਾਮ ਦੇਣ ਵਾਲੀ ਹੋਵੇ। ਪੰਜਾਬ ਪੁਲੀਸ ਵੱਲੋਂ 2009 ਵਿੱਚ ਕਰਵਾਏ ਸਰਵੇਂ ਦੌਰਾਨ ਸਾਹਮਣੇ ਆਇਆ ਸੀ ਕਿ ਭਾਰੀ ਵਾਹਨ ਚਲਾਉਣ ਵਾਲੇ 60 ਫੀਸਦੀ ਡਰਾਈਵਰ ਗੰਭੀਰ ਨਸ਼ੇ ਤੋਂ ਪੀੜਤ ਹਨ ਜਦੋਂਕਿ ਸਾਧਾਰਨ ਵਾਹਨ ਚਲਾਉਣ ਵਾਲੇ 90 ਫੀਸਦੀ ਡਰਾਈਵਰ ਸਰਾਬ ਦੀ ਵਧੇਰੇ ਵਰਤੋਂ ਕਰਦੇ ਹਨ। ਦੇਸ਼ ’ਚ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚੋਂ 12 ਫੀਸਦੀ ਸੜਕ ਹਾਦਸੇ ਇਕੱਲੇ ਪੰਜਾਬ ਵਿੱਚ ਵਾਪਰ ਰਹੇ ਹਨ ਅਤੇ ਇਨ੍ਹਾਂ ਵਿੱਚ ਹਰ ਸਾਲ 4600 ਦੇ ਕਰੀਬ ਜਾਨਾਂ ਜਾਂਦੀਆਂ ਹਨ। ਮੋਟਰ ਵਹੀਕਲ ਐਕਟ ਅਨੁਸਾਰ ਜੇ ਕਿਸੇ ਡਰਾਈਵਰ ਨੂੰ ਲਾਪਰਵਾਹੀ ਕਰਕੇ ਡਰਾਈਵਿੰਗ ਦੇ ਦੋਸ਼ਾਂ ਵਿੱਚ ਸਜਾ ਹੁੰਦੀ ਹੈ ਤਾਂ ਉਸ ਦਾ ਲਾਇਸੈਸ ਛੇ ਮਹੀਨਿਆਂ ਲਈ ਮੁਅੱਤਲ ਜਾਂ ਜਬਤ ਹੋਣਾ ਚਾਹੀਦਾ ਹੈ ਪਰ ਪਿਛਲੇ ਵੀਹ ਸਾਲਾਂ ਵਿੱਚ 2166 ਡਰਾਇਵਰਾਂ ਨੂੰ ਸਜਾ ਹੋਣ ਦੇ ਬਾਵਜੂਦ ਕਿਸੇ ਦਾ ਵੀ ਲਾਇਸੈਸ ਮੁਅਤੱਲ ਨਹੀ ਕੀਤਾ ਗਿਆ । ਜਿਲ੍ਹਾ ਟਰਾਂਸਪੋਰਟ ਅਫਸਰ ਹਰਦੀਪ ਸਿੰਘ ਨੇ ਕਿਹਾ ਕਿ ਕਾਬਲ ਡਰਾਈਵਰਾਂ ਨੂੰ ਸੜਕਾਂ ਤੇ ਲਿਆਉਣ ਲਈ ਪੰਜਾਬ ਸਰਕਾਰ ਨੇ ਆਟੋਮੇਟਡ ਡਰਾਈਵਿੰਗ ਟੈਸਟ ਸੈਂਟਰ ਸਥਾਪਿਤ ਕੀਤੇ ਹਨ। ਹੁਣ ਉਨ੍ਹਾਂ ਡਰਾਈਵਰਾਂ ਨੂੰ ਹੀ ਲਾਇਸੈਸ ਜਾਰੀ ਕੀਤੇ ਜਾਣਗੇ ਜੋ ਇਹ ਸਿਖਲਾਈ ਟੈਸਟ ਪਾਸ ਕਰਨਗੇ ।

print
Share Button
Print Friendly, PDF & Email

Leave a Reply

Your email address will not be published. Required fields are marked *