ਨਿਊਯਾਰਕ ‘ਚ 30 ਵੀਂ ਸਿੱਖ ਡੇ ਪਰੇਡ 22 ਅਪ੍ਰੈਲ ਨੂੰ ਸਜਾਈ ਜਾਵੇਗੀ

ss1

ਨਿਊਯਾਰਕ ‘ਚ 30 ਵੀਂ ਸਿੱਖ ਡੇ ਪਰੇਡ 22 ਅਪ੍ਰੈਲ ਨੂੰ ਸਜਾਈ ਜਾਵੇਗੀ

ਨਿਊਯਾਰਕ,14 ਅਪ੍ਰੈਲ ( ਰਾਜ ਗੋਗਨਾ ) ਨਿਊਯਾਰਕ ਦੀ ਸਭ ਤੋ ਪੁਰਾਣੀ ਸਿੱਖ ਸੰਸਥਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਅਤੇ ਸਮੂਹ ਗੁਰੂ ਘਰਾਂ ਦੀ ਕਮੇਟੀਆਂ ਜੱਥੇਬੰਦੀਆਂ ,ਸਭਾਵਾ ਅਤੇ ਸੰਗਤਾਂ ਦੀ ਸਾਂਝੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ 30ਵੀਂ ਸਿੱਖ ਡੇ ਪਰੇਡ 22 ਅਪ੍ਰੈਲ ਦਿਨ ਸ਼ਨੀਵਾਰ ਨੂੰ ਦੁਪਿਹਰ 12 ਵਜੇ ਕੱਢੀ ਜਾ ਰਹੀ ਹੈ। ਸਿੱਖ ਡੇ ਪਰੇਡ ਦੇ ਕੋਆਰਡੀਨੇਟਰ ਗੁਰਦੇਵ ਸਿੰਘ ਕੰਗ ਅਤੇ ਸਿੱਖ ਕਲਚਰਲ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਢਿੱਲੋ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਹ ਪਰੇਡ ਮੈਨਹੈਟਨ ਦੇ ਮੈਡੀਸਨ ਐਵੀਨਿਊ ਤੋ ਸ਼ੁਰੂ ਹੋ ਕੇ 26ਵੀਂ ਸਟ੍ਰੀਟ ਮੇਡੀਸ਼ਨ ਐਵੇਨਿਊ ਵਿਖੇ ਸਮਾਪਤ ਹੋਵੇਗੀ। ਇਹ ਸਿੱਖ ਡੇ ਪਰੇਡ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮੱਰਪਿਤ ਕੀਤੀ ਜਾਵੇਗੀ ਅਤੇ ਸਿੱਖਾਂ ਦੀ ਨਿਵੇਕਲੀ ਪਹਿਚਾਣ ਬਾਰੇ ਦੂਜੇ ਮੂਲ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣੂ ਕਰਵਾਏਗੀ। ਇਸ ਦੌਰਾਨ ਇਸ ਪਰੇਡ ਵਿਚ ਸਿੱਖ ਪੰਥ ਦੇ ਨਾਮਵਰ ਕੀਰਤਨੀ ਜੱਥੇ,ਕਥਾਵਾਚਕ ਰਾਗੀ, ਢਾਡੀ ਸਹਿਬਾਨ ਤੋ ਇਲਾਵਾ ਨਿਊਯਾਰਕ ਸਿਟੀ ਦੇ ਮੇਅਰ ਬਿੱਲ.ਡੀ .ਬਲਾਸਿਓ ਤੋ ਇਲਾਵਾ ਹੋਰ ਧਾਰਮਿਕ ਅਤੇ ਰਾਜਨੀਤਿਕ ਸ਼ਖਸ਼ੀਅਤਾ ਪੁੱਜ ਰਹੀਆਂ ਹਨ।

print
Share Button
Print Friendly, PDF & Email