ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਵੱਲੋ ਗਰੀਬ ਪਰਿਵਾਰਾਂ ਨੂੰ 17 ਹਜ਼ਾਰ 750 ਰੁਪਏ ਦੇ ਚੈਕ ਵੰਡੇ

ss1

ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਵੱਲੋ ਗਰੀਬ ਪਰਿਵਾਰਾਂ ਨੂੰ 17 ਹਜ਼ਾਰ 750 ਰੁਪਏ ਦੇ ਚੈਕ ਵੰਡੇ

ਰਾਜਪੁਰਾ (ਧਰਮਵੀਰ ਨਾਗਪਾਲ): ਰਾਜਪੁਰਾ ਵਿਖੇ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਡਾ.ਐਸ.ਪੀ ਓਬਰਾਏ ਦੇ ਸਹਿਯੋਗ ਉਪਰਾਲੇ ਸਦਕਾ ਟਰੱਸਟ ਦੇ ਮੈਬਰ ਅਮਰਜੀਤ ਸਿੰਘ ਪੰਨੂੰ ਦੀ ਅਗਵਾਈ ਵਿੱਚ ਲੋੜਵੰਦ ਪਰਿਵਾਰ ਨੂੰ ਪੈਨਸ਼ਨ ਸਕਮੀ ਤਹਿਤ ਚੈਕ ਵੰਡਣ ਦੇ ਲਈ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਮੁਖ ਮਹਿਮਾਨ ਸਰਕਲ ਰਾਜਪੁਰਾ ਦੇ ਬਲਾਕ ਪ੍ਰਧਾਨ ਨਰਿੰਦਰ ਕੁਮਾਰ ਸ਼ਾਸ਼ਤਰੀ ਕਾਗਰਸ ਪਾਰਟੀ ਵੱਲੋ ਸ਼ਿਰਕਤ ਕੀਤੀ ਗਈ।ਉਨਾਂ ਵੱਲੋ 33 ਗਰੀਬ ਪਰਿਵਾਰਾਂ ਨੂੰ 17 ਹਜ਼ਾਰ 750 ਰੁਪਏ ਸਹਾਇਤਾ ਚੈਕ ਤਕਸੀਮ ਕੀਤੇ ਗਏ।ਇਸ ਮੋਕੇ ਨਰਿੰਦਰ ਕੁਮਾਰ ਸ਼ਾਸ਼ਤਰੀ ਬਲਾਕ ਪ੍ਰਧਾਨ ਰਾਜਪੁਰਾ ਕਾਗਰਸ ਪਾਰਟੀ ਨੇ ਕਿਹਾ ਕਿ ਟਰੱਸਟ ਦੇ ਪ੍ਰਧਾਨ ਡਾ.ਐਸ.ਪੀ ਓਬਰਾਏ ਵੱਲੋ ਵਿਢਿਆ ਗਿਆ ਉਪਰਾਲਾ ਇੱਕ ਸ਼ਿਲਾਘਾਯੋਗ ਕਦਮ ਹੈ।ਜਿਸ ਦੇ ਚਲਦਿਆ ਉਨਾਂ੍ਹ ਨੂੰ ਵੀ ਅੱਜ ਜਰੂਰਤਮੰਦ, ਵਿਧਵਾ, ਅੰਗਹੀਣ, ਹੈਡੀਕੈਪਟ, ਪਰਿਵਾਰਾਂ ਨੂੰ ਪੈਨਸ਼ਨ ਦੇ ਚੈਕ ਦੇਣ ਦਾ ਮੋਕਾ ਮਿਲਿਆ ਹੈ।ਇਸ ਦੋਰਾਨ ਪਿੰਡ ਨਰੇੜੂ, ਖੇੜੀ ਗੰਡਿਆ, ਗੁਰੂ ਅਰਜਨ ਦੇਵ ਕਲੋਨੀ, ਨੀਲਪੁਰ, ਧਮੋਲੀ, ਹਰਪਾਲਪੁਰ, ਸੈਦਖੇੜੀ, ਪੁਰਾਣਾ ਰਾਜਪੁਰਾ, ਛੱਜੂਮਾਜਰੀ, ਡਾਲਿਮਾ ਵਿਹਾਰ, ਬਸੰਤਪੁਰਾ, ਰਾਮ ਨਗਰ, ਲਾਛੜੂ ਖੁਰਦ, ਪਵਰੀ, ਅਜਰੋਰ, ਤਖਤਮਾਜਰਾ, ਦੇ ਗਰੀਬ ਪਰਿਵਾਰਾਂ ਨੂੰ 17 ਹਜ਼ਾਰ 750 ਰੁਪਏ ਦੇ ਚੈਕ ਦਿੱਤੇ ਗਏ।ਇਸ ਮੋਕੇ ਟਰਸੱਟ ਦੇ ਮੈਬਰ ਅਮਰਜੀਤ ਸਿੰਘ ਪੰਨੂੰ ਨੇ ਨਰਿੰਦਰ ਸ਼ਾਸ਼ਤਰੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਸੰਜੀਵ ਕੁਮਾਰ,ਕੁਲਦੀਪ ਵਰਮਾ,ਭੁਪਿੰਦਰ ਕੁਮਾਰ ਸੈਣੀ,ਕੈਪਟਨ ਰਜਵੰਤ ਸਿੰਘ,ਜਗਤਾਰ ਸਿੰਘ,ਤਰਵਿੰਦਰ ਵਰਮਾ,ਅਮਰਜੀਤ ਸਿੰਘ ਪੰਨੂੰ,ਜੋਗਿੰਦਰ ਸਿੰਘ,ਲਖਵਿੰਦਰ ਸਿੰਘ,ਬਾਬਾ ਸੁਖਦੇਵ ਸਿੰਘ ਤੇ ਕਲੋਨੀ ਵਾਸੀ ਹਾਜ਼ਰ ਸਨ।ਲੋੜ ਵੰਦ ਪਰਿਵਾਰ ਸਾਡੇ ਟਰੱਸਟ ਨਾਲ ਜਰੂਰ ਸੰਪਰਕ ਕਰਨ ਸਭ ਪਰਿਵਾਰ ਦੀ ਮਦਦ ਕੀਤੀ ਜਾਦੀ ਹੈ।

print
Share Button
Print Friendly, PDF & Email