ਸੀਨੀਅਰ ਸੀਟੀਜਨ ਵੈਲਫ਼ੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ

ss1

ਸੀਨੀਅਰ ਸੀਟੀਜਨ ਵੈਲਫ਼ੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ

30-18 (4)
ਮਲੋਟ, 30 ਅਪ੍ਰੈਲ (ਆਰਤੀ ਕਮਲ) : ਬਜ਼ੁਰਗਾਂ ਨੂੰ ਉਨਾਂ ਦੇ ਹੱਕ ਦਵਾਉਣ ਲਈ ਭਰਪੂਰ ਕੋਸ਼ਿਸ਼ਾਂ ਕਰ ਰਹੀ ਸੀਨੀਅਰ ਸੀਟੀਜਨ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ। ਸਮੂਹ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲਾ ਕੋਆਰਡੀਨੇਟਰ ਡਾ: ਸੁਖਦੇਵ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਬਜ਼ੁਰਗਾਂ ਦੀਆਂ ਸਮੱਸਿਆਂ ਦਾ ਖਿਆਲ ਰੱਖਣ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਸੰਸਥਾ ਦੇ ਚੇਅਰਮੈਨ ਡਾ: ਸੁਖਦੇਵ ਸਿੰਘ ਗਿੱਲ ਨੇ ਦੱਸਿਆ ਕਿ ਬਜ਼ੁਰਗਾਂ ਦੇ ਮਾਨਤਾ ਪ੍ਰਾਪਤ ਕਾਰਡ ਬਣੇ ਹੋਣ ਦੇ ਬਾਵਜੂਦ ਵੀ ਉਨਾਂ ਨੂੰ ਸਰਕਾਰੀ ਅਦਾਰਿਆਂ ’ਚ ਝੱਲਣੀਆਂ ਪੈ ਰਹੀਆਂ ਖੱਜਲ-ਖੁਆਰੀਆਂ ਦੇ ਹੱਲ ਲਈ ਕੁੱਝ ਸਮਾਂ ਪਹਿਲਾਂ ਐਸ.ਡੀ.ਐਮ ਨੂੰ ਸੌਂਪੇ ਗਏ ਮੰਗ ਪੱਤਰ ਤੇ ਪੰਜਾਬ ਸਰਕਾਰ ਨੇ ਗੌਰ ਕਰਦਿਆਂ ਬਜ਼ੁਰਗਾਂ ਨੂੰ ਕਾਨੂੰਨੀ ਅਧਿਕਾਰ ਦੇਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਡਾ: ਗਿੱਲ ਨੇ ਦੱਸਿਆ ਕਿ ਐਸ.ਡੀ.ਐਮ ਵੱਲੋਂ ਉਨਾਂ ਨੂੰ ਜ਼ਾਰੀ ਹੋਏ ਪੱਤਰ ਵਿਚ ਇਹ ਅਦੇਸ਼ ਦਿੱਤੇ ਗਏ ਹਨ ਕਿ ਰੇਲਵੇ ਸਟੇਸ਼ਨ ਤੇ ਟਿੱਕਟ ਖਿੜਕੀਆਂ ਤੇ ਬਜ਼ੁਰਗਾਂ ਦੀਆਂ ਵਖਰੀਆਂ ਕਤਾਰਾਂ ਹੋਣ, ਸਰਕਾਰੀ ਹਸਪਤਾਲ ’ਚ ਬਜ਼ੁਰਗਾਂ ਦੀ ਸਮੱਸਿਆ ਪਹਿਲ ਦੇ ਅਧਾਰ ਤੇ ਹੱਲ ਹੋਵੇ, ਬਿਜਲੀ ਬੋਰਡ ’ਚ ਬਿੱਲ ਭਰਨ ਆਉਂਦੇ ਬਜ਼ੁਰਗਾਂ ਦੀ ਵਖਰੀ ਕਤਾਰ ਹੋਵੇ ਅਤੇ ਬੈਂਕਾਂ ਵਿਚ ਵੀ ਬਜ਼ੁਰਗਾਂ ਲਈ ਵੱਖਰੀ ਕਤਾਰ ਹੋਵੇ। ਡਾ: ਗਿੱਲ ਨੇ ਦੱਸਿਆ ਕਿ ਉਨਾਂ ਨੂੰ ਜ਼ਾਰੀ ਹੋਏ ਪੱਤਰ ਦੀਆਂ ਫ਼ੋਟੋ ਕਾਪੀਆਂ ਕਰਵਾ ਕੇ ਉਕਤ ਅਦਾਰਿਆਂ ਵਿਚ ਦਿੱਤੀਆਂ ਗਈਆਂ ਹਨ ਤਾਂ ਜੋ ਬਜ਼ੁਰਗ ਆਪਣਾ ਹੱਕ ਬੇਝਿਜਕ ਲੈ ਸਕਣ। ਇਸ ਮੌਕੇ ਡਾ: ਗਿੱਲ ਤੋਂ ਇਲਾਵਾ ਪ੍ਰਧਾਨ ਕਸ਼ਮੀਰ ਸਿੰਘ, ਜਨਰਲ ਸਕੱਤਰ ਮਨੋਹਰ ਲਾਲ ਜੱਗਾ, ਕੈਸ਼ੀਅਰ ਬਲਵੀਰ ਚੰਦ, ਸ: ਜਰਨੈਲ ਸਿੰਘ ਢਿੱਲੋਂ ਸਰਾਵਾਂ, ਹਰਜੀਤ ਸਿੰਘ, ਜਸਵੰਤ ਸਿੰਘ, ਰੇਸ਼ਮ ਸਿੰਘ, ਹਰਸ਼ਰਨ ਸਿੰਘ ਰਾਜਪਾਲ, ਜਸਵਿੰਦਰ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ ਰਥੜੀਆਂ, ਮਾਸਟਰ ਦਰਸ਼ਨ ਲਾਲ ਕਾਂਸਲ, ਅਨੂਪ ਸਿੰਘ ਸਿੱਧੂ, ਜੋਗਿੰਦਰ ਸਿੰਘ ਅਹੂਜਾ ਆਦਿ ਹਾਜ਼ਰ ਮੈਂਬਰ ਨੇ ਬੀਤੇ ਦਿਨੀਂ ਆੜਤੀ ਯੂਨੀਅਨ ਦੇ ਖਜਾਨਚੀ ਧਰਮਵੀਰ ਉਰਫ਼ ਬਿੱਟੂ ਬਤਰਾ ਦੇ ਬਜ਼ੁਰਗ ਮਾਪਿਆਂ ਦੇ ਅਣਪਛਾਤੇ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕੀਤੇ ਗਏ ਕਤਲ ਦੀ ਘਟਨਾ ਦੀ ਵੀ ਪੁਰਜ਼ੋਰ ਸ਼ਬਦਾਂ ’ਚ ਨਿੰਦਿਆਂ ਕਰਦਿਆਂ ਜਿੱਥੇ ਬਤਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉੱਥੇ ਹੀ ਦੋਸ਼ੀਆਂ ਨੂੰ ਸਖ਼ਤ ਸਜਾ ਦੇਣ ਦੀ ਵੀ ਮੰਗ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *