ਅਮਰੀਕਾ ਦੀ ਸੀਰੀਆ ਨੂੰ ਚੇਤਾਵਨੀ, ਕੈਮੀਕਲ ਹਥਿਆਰ ਵਰਤੇ ਤਾਂ ਵੱਡੀ ਕੀਮਤ ਚੁਕਾਉਣੀ ਪਵੇਗੀ

ss1

ਅਮਰੀਕਾ ਦੀ ਸੀਰੀਆ ਨੂੰ ਚੇਤਾਵਨੀ, ਕੈਮੀਕਲ ਹਥਿਆਰ ਵਰਤੇ ਤਾਂ ਵੱਡੀ ਕੀਮਤ ਚੁਕਾਉਣੀ ਪਵੇਗੀ

ਵਸ਼ਿੰਗਟਨ: ਅਮਰੀਕਾ ਨੇ ਇੱਕ ਵਾਰ ਫੇਰ ਸੀਰੀਆ ਨੂੰ ਚੇਤਾਵਨੀ ਦਿੱਤੀ ਹੈ। ਯੂਐਸ ਦੇ ਡਿਫੈਂਸ ਮੰਤਰੀ ਨੇ ਕਿਹਾ ਹੈ ਕਿ ਜੇ ਸੀਰੀਆ ਨੇ ਮੁੜ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਕੀਤਾ ਤਾਂ ਉਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਇਹ ਵੀ ਕਿਹਾ ਹੈ ਕਿ ਅਮਰੀਕਾ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਸੀਰੀਆ ‘ਚ ਆਈਐਸਆਈਐਸ ਨੂੰ ਹਰਾਉਣਾ ਹੈ।
ਦੱਸ ਦੇਈਏ ਕਿ ਸੱਤ ਅਪ੍ਰੈਲ ਨੂੰ ਅਮਰੀਕਾ ਨੇ ਸੀਰੀਅਤ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਉਂਦੇ ਹੋਏ 59 ਮਿਜ਼ਾਇਲਾਂ ਦਾਗੀਆਂ ਸਨ। ਮੈਟਿਸ ਨੇ ਕਿਹਾ ਕਿ ਚਾਰ ਅਪ੍ਰੈਲ ਨੂੰ ਸੀਰੀਆ ਸਰਕਾਰ ਨੇ ਆਪਣੇ ਹੀ ਲੋਕਾਂ ‘ਤੇ ਕੈਮੀਕਲ ਨਾਲ ਹਮਲਾ ਕਰਵਾਇਆ। ਮੈਂ ਇੰਟਲੀਜੈਂਸ ਦਾ ਪਰਸਨਲ ਰੀਵਿਊ ਕੀਤਾ ਹੈ। ਇਸ ‘ਚ ਕੋਈ ਸ਼ੱਕ ਨਹੀਂ ਕਿ ਸੀਰੀਆ ਦੀ ਸਰਕਾਰ ਹੀ ਇਸ ਅਟੈਕ ਲਈ ਜ਼ਿੰਮੇਵਾਰ ਹੈ। ਇਸ ਹਮਲੇ ਤੋਂ ਬਾਅਦ ਨੈਸ਼ਨਲ ਸਕਿਓਰਿਟੀ ਕੌਂਸਲ ਦੀ ਅਗਵਾਈ ‘ਚ ਇਸ ਮਸਲੇ ਦਾ ਹੱਲ ਕਰਨ ਲਈ ਮਿਲਟਰੀ ਕਾਰਵਾਈ ਦਾ ਅਪਰੇਸ਼ਨ ਰਾਸ਼ਟਰਪਤੀ ਦੇ ਸਾਹਮਣੇ ਰੱਖਿਆ ਸੀ।
ਕੌਂਸਲ ਨੇ ਮੰਨਿਆ ਸੀ ਕਿ ਕਿ ਸੀਰੀਆ ਸਰਕਾਰ ਲਗਾਤਾਰ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਉੱਥੇ ਜਿਹੜੇ ਲੋਕ ਮਾਰੇ ਜਾ ਰਹੇ ਹਨ, ਉਨ੍ਹਾਂ ਦੀ ਰਾਸ਼ਟਰਪਤੀ ਬਸ਼ਰ ਅਲ ਅਸਦ ਜ਼ਿੰਮੇਵਾਰ ਹੈ। ਚਰਚਾ ਹੋਈ ਕਿ ਅਸਰ ਖ਼ਿਲਾਫ ਫੌਜੀ ਅਪਰੇਸ਼ਨ ਠੀਕ ਰਹੇਗਾ ਤੇ ਸਾਡੇ ਕੋਸ਼ਿਸ਼ ਹੋਵੇਗੀ ਕਿ ਫੌਜੀ ਅਪਰੇਸ਼ਨ ‘ਚ ਕਿਸੇ ਵੀ ਆਮ ਸ਼ਹਿਰੀ ਦੀ ਜਾਨ ਨਾ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਮਿਸ਼ਨ ਜੇ ਕਾਮਯਾਬ ਹੋਇਆ ਤਾ ਸੀਰੀਆ ‘ਚ ਸ਼ਾਂਤੀ ਸਥਾਪਤ ਹੋ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *