ਅੱਗ ਲੱਗਣ ਨਾਲ ਵੀਹ ਕਿੱਲੇ ਕਣਕ ਸੜ ਕੇ ਸੁਆਹ

ss1

ਅੱਗ ਲੱਗਣ ਨਾਲ ਵੀਹ ਕਿੱਲੇ ਕਣਕ ਸੜ ਕੇ ਸੁਆਹ

ਬੱਲੂਆਣਾ 12 ਅਪ੍ਰੈਲ ( ਗੁਰਸੇਵਕ ‘ਚੁੱਘੇ ਖੁਰਦ’) ਜਿੱਲ੍ਹਾ ਬਠਿੰਡਾ ਦੇ ਪਿੰਡ ਚੁੱਘੇ ਖੁਰਦ ਵਿਚ ਪਿੰਡ ਬੀੜ ਬਹਿਮਣ ਦੀ ਹੱਦ ਤੇ ਅੱਜ ਕਰੀਬ ਦੋ ਢਾਈ ਵਜੇ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗ ਗਈ ਪਿੰਡ ਚੁੱਘੇ ਖੁਰਦ ਤੇ ਬੀੜ ਬਹਿਮਣ ਦੇ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਮਿਲਕੇ ਕਾਫੀ ਮੁਸਕਿਲ ਨਾਲ ਅੱਗ ਤੇ ਕਾਬੂ ਪਾਇਆਂ ਪਰ ਉਸ ਸਮੇਂ ਤਕ ਅੱਗ ਨੇ ਅਠਾਰਾਂ ਵੀਹ ਕਿੱਲੇ ਆਪਣੀ ਲੇਪਟ ਵਿਚ ਲੈ ਲਏ ਸਨ । ਅੱਗ ਲੱਗਣ ਨਾਲ ਦੋ ਕਿੱਲੇ ਹਰਜੋਧ ਸਿੰਘ ਵਾਸੀ ਚੁੱਘੇ ਖੁਰਦ ਤੇ ਸੋਲਾਂ ਤੋਂ ਅਠਾਰਾਂ ਕਿੱਲਿਅਾ ਦੇ ਕਰੀਬ ਗੁਰਜੰਟ ਸਿੰਘ ਵਾਸੀ ਚੁੱਘੇ ਖੁਰਦ ਦੀ ਕਣਕ ਸੜ੍ਹ ਕੇ ਸੁਆਹ ਹੋ ਗਈ । ਪਿੰਡਾਂ ਦੇ ਲੋਕਾਂ ਨੇ ਤੇ ਨੇੜੇ ਹੀ ਡੇਰਾ ਬੇਗਮਪੁਰਾ ਅੱਜ ਰਾਤ ਵਿਸਾਖੀ ਮਨਾਉਣ ਆਈ ਸੰਗਤ ਨੇ ਇੱਕਠੇ ਹੋਕੇ ਟਰੈਕਟਰ ਨਾਲ ਤੇ ਪੂਰੀ ਮੁਸ਼ਕਦ ਨਾਲ ਅੱਗ ਤੇ ਕਾਬੂ ਪਾਇਆਂ ਜਿਸ ਕਾਰਨ ਅੱਗ ਹੋਰ ਕਣਕ ਨੂੰ ਆਪਣੀ ਲੇਪਟ ਵਿਚ ਨਹੀਂ ਲੈ ਸਕੀ । ਅੱਗ ਬਝਾਊ ਅੱਡੀ ਤੇ ਅਮਲੇ ਦੇ ਪਹੁੰਚਣ ਤੋੰ ਪਹਿਲਾ ਹੀ ਲੋਕਾਂ ਨੇ ਅੱਗ ਤੇ ਕਾਬੂ ਪਾ ਲਿਆਂ ਸੀ ਕਿਸਾਨ ਗੁਰਜੰਟ ਸਿੰਘ ਨੇ ਕਿਹਾ ਕਿ ਅੱਗ ਦੇ ਲਗੱਣ ਸਾਰ ਹੀ ਉਨਾਂ ਅੱਗ ਬਝਾਊ ਅਮਲੇ ਨੂੰ ਬਠਿੰਡਾ ਫੋਨ ਕਰ ਦਿਤਾ ਸੀ ਪਰ ਉਹ ਇਕ ਘੰਟੇ ਬਾਅਦ ਪਹੁੰਚੇ ਤਦ ਤਕ ਲੋਕਾਂ ਨੇ ਆਪਣੇ ਤੌਰ ਤੇ ਹੀ ਅੱਗ ਤੇ ਕਾਬੂ ਪਾ ਲਿਆ ਸੀ । ਲੋਕਾਂ ਨੇ ਸ਼ਿਕਵਾਂ ਕੀਤਾ ਕਿ ਫੋਨ ਕਰਨ ਤੇ ਵੀ ਅੱਗ ਬੁਝਾਊ ਅਮਲੇ ਨੇ ਪਹੁੰਚਣ ਵਿਚ ਦੇਰੀ ਕਰ ਦਿੱਤੀ ਸੀ । ਗੁਰਜੰਟ ਸਿੰਘ ਅਨੁਸਾਰ ਅੱਗ ਬਿਜਲੀ ਸਪਾਰਕਿੰਗ ਨਾਲ ਲੱਗੀ । ਕਿਸਾਨਾਂ ਨੇ ਡੀਸੀ ਬਠਿੰਡਾ ਤੋਂ ਸੜੀ ਹੋੲੀ ਕਣਕ ਦੇ ਮੁਆਵਜ਼ੇ ਦੀ ਮੰਗ ਕੀਤੀ ।

print
Share Button
Print Friendly, PDF & Email

Leave a Reply

Your email address will not be published. Required fields are marked *