ਕੀ ਹੈ ਸਹਿਣਸ਼ੀਲਤਾ ?

ss1

ਕੀ ਹੈ ਸਹਿਣਸ਼ੀਲਤਾ ?

ਅੱਜ ਦੇ ਸਮੇਂ ਵਿਚ ਦੇਸ਼ ਨੇ ਤਰੱਕੀ ਤਾਂ ਭਾਵੇਂ ਕਰ ਲਈ ਪਰ ਮਨੁੱਖੀ ਕਦਰਾਂ ਕੀਮਤਾਂ ਬਹੁਤ ਘਟ ਗਈਆਂ। ਸਾਂਝੇ ਪਰਿਵਾਰਾਂ ‘ਚ ਰਲ਼ ਮਿਲ ਕੇ ਰਹਿਣਾ ,ਵੱਡਿਆਂ ਦਾ ਸਤਿਕਾਰ ਕਰਨਾ ਤੇ ਉਨ੍ਹਾਂ ਦਾ ਕਿਹਾ ਸਿਰ ਮੱਥੇ ਮੰਨਣਾ ਅਤੇ ਇਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਸਾਡੀ ਵਿਰਾਸਤ ‘ਚ ਸ਼ਾਮਲ ਹਨ।
ਵੱਡੇ ਪਰਿਵਾਰਾਂ ‘ਚ ਜੇ ਵਿਚਾਰਾਂ ਦਾ ਟਕਰਾਅ ਹੁੰਦਾ ਤਾਂ ਬਾਕੀ ਦੇ ਮੈਂਬਰ ਸਤਿਕਾਰ ਵਜੋਂ ਸਭ ਕੁਝ ਸਹਿਣ ਕਰ ਲੈਂਦੇਂ ਸੀ ਪਰ ਅੱਜ ਦੇ ਟੁੱਟਦੇ ਪਰਿਵਾਰਾਂ ਨੇ ਜਿਥੇ ਸਾਡੀਆਂ ਕਦਰਾਂ ਕੀਮਤਾਂ ਨੂੰ ਹੀ ਖਤਮ ਕਰ ਦਿੱਤਾ ਕਿ ਉੱਥੇ ਸਹਿਣਸ਼ੀਲਤਾ ਨਾਂ ਦੀ ਕੋਈ ਚੀਜ਼ ਹੀ ਨਹੀੰ।ਹਰ ਕੋਈ ਦੂਜਿਆਂ ਨਾਲ ਦੇ ਨਾਲ ਉਨ੍ਹਾਂ ਸਮਾਂ ਸਹਿਮਤ ਹੁੰਦੇ ਹਨ ਜਿੰਨਾਂ ਟਾਈਮ ਉਨ੍ਹਾਂ ਦੇ ਵਿਚਾਰ ਮਿਲਦੇ ਹਨ।

ਸਹਿਣਸ਼ੀਲਤਾ ਹੈ ਕੀ?????

ਦੂਜੇ ਦੇ ਵਿਚਾਰਾਂ ਨਾਲ ਸਹਿਮਤ ਨਾ ਹੁੰਦੇ ਹੋਏ ਵੀ ਉਨ੍ਹਾਂ ਨੂੰ ਸਹਿਜਤਾ ਨਾਲ ਲੈਣਾ। ਦੂਜਿਆਂ ਦੇ ਵਿਚਾਰਾਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ ਚਾਹੇ ਉਨ੍ਹਾਂ ਨਾਲ ਮਤਭੇਦ ਹੀ ਕਿਉਂ ਨਾ ਹੋਣ। ਹਰ ਇਨਸਾਨ ਵੱਖ਼ਰੀ ਸਖਸ਼ੀਅਤ,ਵੱਖਰਾ ਸੋਚਣ ਦਾ ਢੰਗ ਅਤੇ ਵੱਖਰੀ ਵਿਚਾਰਧਾਰਾ ਹੁੰਦੀ ਹੈ।ਇਸ ਲਈ ਖਿਆਲਾਂ ‘ਚ ਮਤਭੇਦ ਹੋਣੇ ਸੁਭਾਵਿਕ ਹੈ।
ਅਜਿਹੇ ‘ਚ ਸਾਨੂੰ positive ਸੋਚ ਕੇ ਇਕੱਠੇ ਬੈਠ ਕੇ ਵਿਚਾਰ ਵਟਾਂਦਰਾ ਕਰਨਾ,ਤਰਕ ਨਾਲ ਆਪਣੀ ਗੱਲ ਨੂੰ ਪੇਸ਼ ਕਰਨਾ ਹੀ ਸਹੀ ਗੱਲ ਹੈ ਨਾ ਕਿ ਆਪੇ ਤੋਂ ਬਾਹਰ ਹੋ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨਾ।
ਅੱਜਕੱਲ੍ਹ ਛੋਟੇ ਪਰਿਵਾਰਾਂ ‘ਚ 1-2 ਬੱਚੇ ਹੁੰਦੇ ਹਨ ਲਾਡ ਪਿਆਰ ਨਾਲ ਪਲਦੇ ਹਨ ਪਰ ਉਨ੍ਹਾਂ ‘ਚ ਸੰਸਕਾਰਾਂ ਦੀ ਘਾਟ ਕਾਰਨ ਉਹ ਆਪਣੇ ਵੱਡਿਆਂ ਦੀ ਟੋਕਾ ਟਾਕੀ ਜਾਂ ਦਖਲਅੰਦਾਜ਼ੀ ਸਹਿਣ ਨਹੀੰ ਕਰ ਸਕਦੇ ਸਗੋਂ ਉਨ੍ਹਾਂ ਦਾ ਜਵਾਬ ਹੁੰਦਾ ਕਿ ਅਸੀਂ ਆਪਣਾ ਬੁਰਾ ਭਲਾ ਖੁਦ ਸੋਚ ਸਕਦੇ ਹਾਂ।
ਬਚਪਨ ਤੋਂ ਜਵਾਨੀ ‘ਚ ਪੈਰ ਧਰਦਿਆਂ ਓ ਆਪਣੇ ਆਪ ਨੂੰ ਅਜ਼ਾਦ ਸਮਝਦੇ ਹਨ ਇਹ ਉਮਰ ਅਜਿਹੀ ਹੁੰਦੀ ਹੈ ਜਦ ਵੱਡਿਆਂ ਨੂੰ ਬੱਚੇ ਦੀ ਸਹਿਣਸ਼ੀਲਤਾ ਨੂੰ ਸਮਝ ਕੇ ਉਨ੍ਹਾਂ ਅਨੁਸਾਰ ਸਲਾਹ ਤੇ ਅਗਵਾਈ ਦੇਣੀ ਚਾਹੀਦੀ ਹੈ ਪਰ ਦੂਜੇ ਉਨ੍ਹਾਂ ‘ਚ ਸਹਿਣਸ਼ੀਲਤਾ ਦਾ ਹੋਣਾ ਬਹੁਤ ਜ਼ਰੂਰੀ ਹੈ।
ਬੱਚਿਆਂ ਦੀ ਗੱਲ ਤਾਂ ਕੀ ਇਥੇ ਤਾਂ ਪਰਿਵਾਰਾਂ ਵਿਚ ਵੀ ਬਜ਼ੁਰਗਾਂ ਦੇ ਵਿਚਾਰਾਂ ਨਾਲ ਉਨ੍ਹਾਂ ਦੇ ਬੱਚੇ ਸਹਿਮਤ ਨਹੀੰ ਹੁੰਦੇ ਅਤੇ ਉਨ੍ਹਾਂ ਨੂੰ ਪੁਰਾਣੇ ਵਿਚਾਰਾਂ ਵਾਲੇ ਕਹਿ ਕੇ ਵਿਰੋਧ਼ ਕਰਦੇ ਹਨ ਤੇ ਉਨ੍ਹਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀੰ ਕਰਦੇ।ਕਿਸੇ ਵੀ ਰਿਸ਼ਤੇ ‘ਚ ਦਰਾਰ ਅਸਹਿਣਸ਼ੀਲਤਾ ਕਾਰਨ ਆਉਂਦੀ ਹੈ। ਨੂੰਹ ਸੱਸ,ਪਿਓ ਪੁੱਤ ਹਰ ਰਿਸ਼ਤੇ ਵਿਚ ਸਤਿਕਾਰ ਘਟ ਰਿਹਾ ਹੈ।ਸਾਡੀ ਸਹਿਣ ਸ਼ਕਤੀ ਖਤਮ ਹੁੰਦੀ ਜਾ ਰਹੀ ਹੈ ਇਸੇ ਕਾਰਨ ਲੜਾਈ ਕਲੇਸ਼ ਹੁੰਦੇ ਹਨ ਅਤੇ ਰਿਸ਼ਤੇ ਟੁੱਟਣ ਤੇ ਆ ਜਾਂਦੇ ਹਨ।
ਸਹਿਣਸ਼ੀਲਤਾ ਅਜਿਹਾ ਗੁਣ ਹੈ ਜਿਸ ਨਾਲ ਚੰਗੇ ਬੁਰੇ ਕੰਮ ਦੀ ਪਛਾਣ ਹੁੰਦੀ ਹੈ।ਹਰ ਇਕ ਨੂੰ ਆਪਣੇ ਢੰਗ ਨਾਲ ਸੋਚਣ ਸਮਝਣ,ਕੰਮ ਕਰਨ ਤੇ ਮਾਨ ਸਨਮਾਨ ਦੇ ਕਾਬਲ ਬਣਾਉਂਦਾ ਹੈ।ਸਾਨੂੰ ਆਪਣੇ ਔਗੁਣਾਂ ਤੇ ਕੰਮਜ਼ੋਰੀਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

ਰਾਜਿੰਦਰ ਰਾਣੀ ਈਟੀਟੀ
ਗੰਢੂਆਂ (ਸੰਗਰੂਰ )

print
Share Button
Print Friendly, PDF & Email