ਸ੍ਰੀ ਗੰਗਾ ਨਗਰ ਤੋਂ ਤਖਤ ਸ੍ਰੀ ਹਜ਼ੂਰ ਸਾਹਿਬ ਰੇਲ ਦਾ ਮਲੋਟ ਰੁਕਣ ’ਤੇ ਭਰਵਾਂ ਸੁਆਗਤ

ss1

ਸ੍ਰੀ ਗੰਗਾ ਨਗਰ ਤੋਂ ਤਖਤ ਸ੍ਰੀ ਹਜ਼ੂਰ ਸਾਹਿਬ ਰੇਲ ਦਾ ਮਲੋਟ ਰੁਕਣ ’ਤੇ ਭਰਵਾਂ ਸੁਆਗਤ
ਹਰਸਿਮਰਤ ਕੌਰ ਬਾਦਲ ਨੇ ਝੰਡੀ ਦਿਖਾ ਕੇ ਅਗਲੇ ਪੜਾਅ ਲਈ ਕੀਤਾ ਰਵਾਨਾ

21-23 (1)
ਮਲੋਟ, 20 ਮਈ (ਆਰਤੀ ਕਮਲ) : ਸ੍ਰੀ ਗੰਗਾ ਨਗਰ ਤੋਂ ਤਖਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ ਸਾਹਿਬ) ਰੇਲ ਦੇ ਅੱਜ ਮਲੋਟ ਸਟੇਸ਼ਨ ’ਤੇ ਰੁਕਣ ਮੌਕੇ ਇਲਾਕਾ ਨਿਵਾਸੀਆਂ ਅਤੇ ਟਰੇਨ ਠਹਿਰਾਓ ਸੰਘਰਸ਼ ਕਮੇਟੀ ਵੱਲੋਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਮਿਸਰਤ ਕੌਰ ਬਾਦਲ ਦੀ ਮੌਜੂਦਗੀ ਵਿੱਚ ਭਰਵਾਂ ਸੁਆਗਤ ਕੀਤਾ ਗਿਆ। ਸ੍ਰੀਮਤੀ ਬਾਦਲ ਨੇ ਰੇਲ ਨੂੰ ਹਰੀ ਝੰਡੀ ਦੇ ਕੇ ਅਗਲੇ ਪੜਾਅ ਲਈ ਰਵਾਨਾ ਕੀਤਾ।
ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਦੇ ਤਹਿ ਦਿਲੋਂ ਧੰਨਵਾਦੀ ਹਨ, ਜਿਹਨਾਂ ਨੇ ਸ੍ਰੀ ਗੰਗਾ ਨਗਰ ਤੋਂ ਤਖਤ ਸ੍ਰੀ ਹਜ਼ੂਰ ਸਾਹਿਬ ਨੂੰ ਜਾਣ ਵਾਲੀ ਟਰੇਨ ਨੰਬਰ 12485/ 86 ਦਾ ਮਲੋਟ ਵਿਖੇ ਠਹਿਰਾਅ ਕਰਨ ਬਾਰੇ ਮਲੋਟ ਵਾਸੀਆਂ ਦੀ ਮੰਗ ਨੂੰ ਸਵੀਕਾਰ ਕੀਤਾ ਹੈ। ਉਹਨਾਂ ਕਿਹਾ ਕਿ ਇਸ ਰੇਲ ਦੇ ਮਲੋਟ ਵਿਖੇ ਰੁਕਣ ਨਾਲ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡੀ ਸਹੂਲਤ ਹੋਵੇਗੀ ਕਿਉਂਕਿ ਸੰਗਤਾਂ ਹੁਣ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਅਸਾਨੀ ਨਾਲ ਕਰ ਸਕਣਗੀਆਂ। ਉਹਨਾਂ ਅੱਗੇ ਕਿਹਾ ਕਿ ਇਸ ਰੇਲ ਦਾ ਠਹਿਰਾਅ ਹੋਣ ਨਾਲ ਮਲੋਟ ਵਿਖੇ ਹੋਣ ਨਾਲ ਇਲਾਕੇ ਦੀ ਦਿਨ ਹੋਰ ਤਰੱਕੀ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿਉਂ ਹੀ ਸੰਘਰਸ਼ ਕਮੇਟੀ ਦੀ ਮੰਗ ਉਹਨਾਂ ਤੱਕ ਪੁੱਜੀ ਤਾਂ ਉਹਨਾਂ ਨੇ ਇਹ ਰੇਲ ਰੁਕਣ ਲਈ ਸਫਲ ਉਪਰਾਲੇ ਕੀਤੇ।
ਪਿਛਲੇ ਦਿਨੀ ਅਸਾਮ, ਪੱਛਮੀ ਬੰਗਾਲ, ਕੇਰਲਾ, ਤਾਮਿਲਨਾਡੂ ਅਤੇ ਪਾਂਡੀਚਰੀ ਚੋਣਾਂ ਦੇ ਆਏ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਦੀ ਹੋਈ ਹਾਰ ’ਤੇ ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਸੂਝਵਾਨ ਹੈ ਅਤੇ ਇਸ ਤਰਾਂ ਹੀ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਬੁਰੀ ਹਾਰ ਹੋਵੇਗੀ।
ਇਸ ਮੌਕੇ ਪੰਜਾਬ ਐਗਰੋ ਦੇ ਚੇਅਰਮੈਨ ਸ. ਦਿਆਲ ਸਿੰਘ ਕੋਲਿਆਂਵਾਲੀ ਨੇ ਪੰਜਾਬ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰ ਮੰਤਰੀ ਮੈਡਮ ਹਰਸਿਮਰਤ ਕੌਰ ਅਤੇ ਸੰਘਰਸ਼ ਕਮੇਟੀ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਗਿਆ, ਜਿਹਨਾਂ ਦੇ ਯਤਨਾਂ ਨਾਲ ਇਹ ਟਰੇਨ ਮਲੋਟ ਵਿਖੇ ਰੁਕਣੀ ਸ਼ੁਰੂ ਹੋਈ ਹੈ।
ਅੱਜ ਦੇ ਇਸ ਮੌਕੇ ਸ. ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ, ਸ. ਹਰਪ੍ਰੀਤ ਸਿੰਘ ਐਮ.ਐਲ.ਏ ਮਲੋਟ, ਡਾ. ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ, ਸ੍ਰੀ ਗੁਰਪ੍ਰੀਤ ਸਿੰਘ ਗਿੱਲ ਐਸ.ਐਸ.ਪੀ. ਸ੍ਰੀ ਅਵਤਾਰ ਸਿੰਘ ਵਨਵਾਲਾ, ਸ੍ਰੀਮਤੀ ਵੀਰਪਾਲ ਕੌਰ ਤਰਮਾਲਾ, ਬਾਬਾ ਬਲਜੀਤ ਸਿੰਘ, ਸ੍ਰੀ ਬਸੰਤ ਸਿੰਘ ਕੰਗ ਚੇਅਰਮੈਨ, ਸ੍ਰੀ ਰਾਮ ਸਿੰਘ ਆਰੇਵਾਲਾ ਪ੍ਰਧਾਨ, ਸ੍ਰੀ ਗੁਰਜੀਤ ਸਿੰਘ ਨਿੱਪੀ, ਸ੍ਰੀ ਸਰੋਜ ਸਿੰਘ ਪ੍ਰਧਾਨ, ਲੱਪੀ ਈਨਾਖੇੜਾ ਪ੍ਰਧਾਨ ਸੋਈ, ਹਰਪ੍ਰੀਤ ਸਿੰਘ ਹੈਪੀ ਪ੍ਰਧਾਨ ਕਾਰ ਬਜਾਰ ਯੂਨੀਅਨ, ਸ੍ਰੀ ਧੀਰ ਸਮਾਘ, ਡਾ. ਸੁਖਦੇਵ ਸਿੰਘ , ਸ੍ਰੀ ਰਕੇਸ਼ ਧੀਂਗੜਾ, ਡਾ.ਜਗਦੀਸ਼ ਸ਼ਰਮਾ, ਹੈਪੀ ਡਾਵਰ ਅਤੇ ਹਰੀਸ਼ ਗਰੋਵਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

print
Share Button
Print Friendly, PDF & Email