ਚਮਤਕਾਰ

ss1

ਚਮਤਕਾਰ:  ਪਿ੍ੰ ਵਿਜੈ ਗਰਗ

ਪੁੱਤਰ ਬੀਮਾਰ ਸੀ, ਦਿਮਾਗ ਵਿਚ ਰਸੌਲੀ ਸੀ, ਓਪਰੇਸ਼ਨ ਲਈ ਪੈਸੇ ਨਹੀਂ ਸਨ। ਪਰਿਵਾਰ ਪਰੇਸ਼ਾਨ ਸੀ। ਪਤੀ ਨੇ ਪਤਨੀ ਨੂੰ ਕਿਹਾ : ਸਾਡੇ ਪੁੱਤਰ ਨੂੰ ਹੁਣ ਕੋਈ ਚਮਤਕਾਰ ਹੀ ਬਚਾ ਸਕਦਾ ਹੈ। ਇਹ ਗੱਲ ਸੁਣ ਕੇ ਬੀਮਾਰ ਪੁੱਤਰ ਦੀ ਅੱਠ ਸਾਲ ਦੀ ਭੈਣ, ਸੋਨੀਆ ਆਪਣੇ ਕਮਰੇ ਵਿਚ ਗਈ, ਆਪਣੀ ਬੁਘਣੀ ਤੋੜੀ , ਉਸ ਵਿਚ ਜਿਤਨੀ ਭਾਨ ਸੀ, ਉਹ ਲੈ ਕੇ , ਉਹ ਇਕੱਲੀ , ਦਵਾਈਆਂ ਦੀ ਦੁਕਾਨ ‘ ਤੇ ਗਈ । ਸੋਨੀਆ ਇਤਨੀ ਛੋਟੀ ਸੀ ਕਿ ਦੁਕਾਨਦਾਰ ਨੂੰ ਦਿਸੀ ਹੀ ਨਹੀਂ । ਕੈਮਿਸਟ ਨੇ ਉਪਰੋਂ ਜਦੋਂ ਝੁਕ ਕੇ ਵੇਖਿਆ ਤਾਂ ਪੁੱਛਿਆ ਕੀ ਚਾਹੀਦਾ ਹੈ?? ਸੰਜੋਗਵਸ ਕੈਮਿਸਟ ਦਾ ਭਰਾ ਕਾਰਲਟਨ, ਜਿਹੜਾ ਪ੍ਰਸਿੱਧ ਨਿਉਰੋਸਰਜਨ ਸੀ, ਉਥੇ ਬੈਠਾ ਸੀ। ਸੋਨੀਆ ਨੇ ਕਿਹਾ ਮੈਨੂੰ ਚਮਤਕਾਰ ਚਾਹੀਦਾ ਹੈ। ਮੇਰਾ ਭਰਾ ਬੀਮਾਰ ਹੈ, ਉਸ ਦੇ ਸਿਰ ਵਿਚ ਕੋਈ ਬੀਮਾਰੀ ਹੈ, ਮੇਰੇ ਪਿਤਾ ਜੀ ਕਹਿੰਦੇ ਹਨ , ਇਸ ਨੂੰ ਤਾਂ ਹੁਣ ਕੋਈ ਚਮਤਕਾਰ ਹੀ ਬਚਾ ਸਕਦਾ ਹੈ, ਮੈਂ ਉਹ ਚਮਤਕਾਰ ਲੈਣ ਆਈ ਹਾਂ । ਕਾਰਲਟਨ ਨੇ ਪੁੱਛਿਆ : ਤੇਰੇ ਭਰਾ ਨੂੰ ਕਿਹੋ ਜਿਹਾ ਚਮਤਕਾਰ ਚਾਹੀਦਾ ਹੈ?? ਅੱਥਰੂਆਂ ਨਾਲ ਭਰੀਆਂ ਅੱਖਾਂ ਨਾਲ ਸੋਨੀਆ ਨੇ ਕਿਹਾ : ਮੈਨੂੰ ਨੂੰ ਪਤਾ , ਚਮਤਕਾਰ ਕਿਹੋ ਜਿਹੋ ਹੁੰਦਾ ਹੈ। ਮੈਂ ਤਾਂ ਜਾਣਦੀ ਹਾਂ ਕਿ ਉਹ ਬਹੁਤ ਬੀਮਾਰ ਹੈ, ਉਸ ਨੂੰ ਓਪਰੇਸ਼ਨ ਦੀ ਲੋੜ ਹੈ, ਜਿਸ ਵਾਸਤੇ ਸਾਡੇ ਕੋਲ ਪੈਸੇ ਨਹੀਂ । ਕਾਰਲਟਨ ਨੇ ਉਸ ਦੀ ਮੀਟੀ ਹੋਈ ਮੁੱਠੀ ਵੇਖ ਕੇ ਪੁੱਛਿਆ : ਤੇਰੇ ਕੋਲ ਚਮਤਕਾਰ ਖਰੀਦਣ ਲਈ ਕਿਤਨੇ ਪੈਸੇ ਹਨ?? ਸੋਨੀਆ ਨੇ ਦੱਸਿਆ : ਮੈਂ ਆਪਣੀ ਬੁਘਣੀ ਤੋੜ ਕੇ ਸਾਰੇ ਪੈਸੇ ਲੈ ਆਈ ਹਾਂ । ਇਹ ਇਕ ਡਾਲਰ ਅਤੇ ਗਿਆਰਾਂ ਸੈਂਟ ਹਨ।ਕਾਰਲਟਨ ਨੇ ਕਿਹਾ : ਚਮਤਕਾਰ ਵਾਸਤੇ ਇਹ ਕਾਫੀ ਹਨ। ਕਾਰਲਟਨ ਨੇ ਸੋਨੀਆ ਦਾ ਹੱਥ ਫੜ ਕੇ ਕਿਹਾ : ਮੈਨੂੰ ਆਪਣੇ ਭਰਾ ਕੋਲ ਲੈ ਚਲ।ਉਸ ਡਾਕਟਰ ਕਾਰਲਟਨ ਨੇ ਆਪਣੇ ਹਸਪਤਾਲ ਵਿਚ ਮੁਫਤ ਓਪਰੇਸ਼ਨ ਕੀਤਾ । ਗਰੀਬ ਪਰਿਵਾਰ ਦਾ ਪੁੱਤਰ ਠੀਕ ਹੋ ਗਿਆ । ਸੋਨੀਆ ਦੀ ਮਾਂ ਨੇ ਹੈਰਾਨੀ ਨਾਲ ਡਾਕਟਰ ਤੋਂ ਪੁੱਛਿਆ ਕਿ ਚਮਤਕਾਰ ਦੀ ਕੀਮਤ ਕੀ ਸੀ ਅਤੇ ਇਹ ਕਿਸ ਨੇ ਚੁਕਾਈ ਸੀ?? ਕਾਰਲਟਨ ਨੇ ਕਿਹਾ : ਇਸ ਦੀ ਕੀਮਤ ਇਕ ਭੈਣ ਦੇ ਅੱਥਰੂ ਅਤੇ ਮਾਨਵਤਾ ਵਿਚ ਅਤੁੱਟ ਵਿਸ਼ਵਾਸ਼ ਸੀ, ਇਹ ਕੀਮਤ ਤੁਹਾਡੀ ਬੇਟੀ ਸੋਨੀਆ ਨੇ ਚੁਕਾਈ ਸੀ।

print
Share Button
Print Friendly, PDF & Email