ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਹਮਲਾ ਕਰਨ ਵਾਲਾ ਗ੍ਰਿਫਤਾਰ

ss1

ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਹਮਲਾ ਕਰਨ ਵਾਲਾ ਗ੍ਰਿਫਤਾਰ
ਮੀਡੀਆ ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ :- ਹਲਕਾ ਵਿਧਾਇਕ ਡੈਨੀ

ਜੰਡਿਆਲਾ ਗੁਰੂ 11 ਅਪ੍ਰੈਲ ਪੱਤਰ ਪ੍ਰੇਰਕ :- ਗੁੰਡਾ ਅਨਸਰਾਂ ਵਲੋਂ ਸੱਚ ਦੀ ਆਵਾਜ ਨੂੰ ਦਬਾਉਣ ਲਈ ਲਗਾਤਾਰ ਮੀਡੀਆ ਉਪਰ ਹਮਲੇ ਕੀਤੇ ਜਾਂਦੇ ਹਨ ਤਾ ਜੋ ਉਹਨਾਂ ਦੀਆਂ ਗਲਤ ਹਰਕਤਾਂ ਨੂੰ ਪ੍ਰਕਾਸ਼ਿਤ ਨਾ ਕੀਤਾ ਜਾ ਸਕੇ। ਇਸੇ ਲੜੀ ਦੇ ਤਹਿਤ ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਉੱਪਰ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ਼ ਨੂੰ ਦਿਤੀ ਦਰਖ਼ਾਸਤ ਵਿਚ ਮਲਹੋਤਰਾ ਨੇ ਦੱਸਿਆ ਕਿ ਬੀਤੀ 9 ਅਪ੍ਰੈਲ ਦੀ ਰਾਤ ਉਹ ਬਾਜ਼ਾਰ ਕਸ਼ਮੀਰੀਆਂ ਵਿਚ ਫਰੂਟ ਲੈ ਰਹੇ ਸਨ ਕਿ ਉਹਨਾਂ ਦੇ ਆਲੇ ਦੁਆਲੇ 10-15 ਲੜਕੇ ਤੇਜਧਾਰ ਹਥਿਆਰ ਲੈਕੇ ਇਕੱਠੇ ਹੋ ਗਏ ਜਦ ਉਹ ਆਪਣੇ ਦੋਸਤ ਵਰੁਣ ਸੋਨੀ ਨਾਲ ਐਕਟਿਵਾ ਤੇ ਵਾਪਿਸ ਜਾਣ ਲੱਗੇ ਤਾਂ ਨਿਰਮਲ ਸਿੰਘ , ਕਾਲੁ , ਸਿਁਮੁ , ਯਾਦਵਿਦਰ ਆਦਿ ਨੇ ਉਹਨਾਂ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਕਿ ਤੈਨੂਂੰ ਸਾਡੇ ਖਿਲਾਫ ਖਬਰਾਂ ਲਗਾਊਣ ਦਾ ਮਜ਼ਾ ਚਖਾਂਦੇ ਹਾਂ । ਮਲਹੋਤਰਾ ਨੇ ਦੱਸਿਆ ਕਿ ਜਦ ਓਹ ਅਪਨੀ ਜਾਨ ਬਚਾਕੇ ਓਹਨਾਂ ਦੇ ਵਿਚੋਂ ਨਿਕਲੇ ਤਾਂ ਹਮਲਾਵਰਾਂ ਨੇ ਲਲਕਾਰੇ ਮਾਰਦੇ ਹੋਏ ਓਹਨਾਂ ਦਾ ਪਿਛਾ ਕੀਤਾ ਅਤੇ ਕੱਚ ਦੀਆਂ ਬੋਤਲਾਂ ਪਿਛੋਂ ਮਾਰਨੀਆਂ ਸ਼ੁਰੂ ਕਰ ਦਿਤੀਆਂ । ਪੁਲਿਸ ਚੌਂਕੀ ਇੰਚਾਂਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਹਮਲਾਵਰਾਂ ਦੇ ਖਿਲਾਫ ਰਿਪੋਰਟ ਤਿਆਰ ਕਰਕੇ ਮਾਮਲਾ ਦਰਜ.ਕਰ ਲਿਆ ਗਿਆ ਹੈ ਅਤੇ ਇਕ ਦੋਸ਼ੀ ਨਿਰਮਲ ਸਿਂੰਘ ਨੂਁ ਗਿਰਫਤਾਰ ਕਰਕੇ.ਹਵਾਲਾਤ ਵਿਚ ਬੰਦ ਕਰ ਦਿਤਾ ਹੈ । ਬਾਕੀ ਦੋਸ਼ੀ ਅਜੇ ਫਰਾਰ ਹਨ । ਇਸ ਸਬੰਧੀ ਹਲਕਾ ਵਿਧਾਇਕ ਸੁਖਵਿਂਦਰ ਸਿਂੰਘ.ਡੈਨੀ ਨੇ ਕਿਹਾ ਕਿ ਮੀਡੀਆ ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ । ਓਹਨਾਂ ਕਿਹਾ ਕਿ ਜੰਡਿਆਲਾ ਗੁਰੂ ਵਿਚੋ ਵਿਸ਼ੇਸ਼ ਤੌਰ ਤੇ ਨਸ਼ਾ ਅਤੇ ਗੁਡਾਗਰਦੀ ਨੂਁ ਠੱਲ ਪਾਓਣ ਲਈ ਡੀ ਐਸ ਪੀ ਜੰਡਿਆਲਾ ਨੂਁ ਕਹਿ ਦਿਤਾ ਗਿਆ ਹੈ ਜਿਸਦੇ ਨਤੀਜੇ ਜਲਦੀ ਹੀ ਸਾਹਮਣੇ ਆ ਜਾਣਗੇ ।

print
Share Button
Print Friendly, PDF & Email

Leave a Reply

Your email address will not be published. Required fields are marked *