ਪੰਜਾਬ ਦੇ ਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਕਾਦਮਿਕ, ਸਪੋਰਟਸ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜਨਾ ਜਰੂਰੀ ਹੈ : ਰਾਣਾ ਕੇ.ਪੀ.ਸਿੰਘ

ss1

ਪੰਜਾਬ ਦੇ ਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਕਾਦਮਿਕ, ਸਪੋਰਟਸ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜਨਾ ਜਰੂਰੀ ਹੈ : ਰਾਣਾ ਕੇ.ਪੀ.ਸਿੰਘ
ਪੰਜਾਬ ਵਿਧਾਨ ਸਭਾ ਦੇ ਸਪੀਕਰ, ਰਾਣਾ ਕੇ.ਪੀ.ਸਿੰਘ ਨੇ ਆਰੀਅਨਜ਼ ਦੇ 10ਵੇਂ ਸੱਭਿਆਚਾਰਕ ਪ੍ਰੋਗਰਾਮ ਦਾ ਉਦਘਾਟਨ ਕੀਤਾ

ਪੰਜਾਬ ਵਿਧਾਨ ਸਭਾ ਸਪੀਕਰ ਨੇ ਅੱਜ ਆਰੀਅਨਜ਼ ਗਰੁੱਪ ਆਫ ਕਾਲੇਜਿਸ ਚੰਡੀਗੜ ਦੇ 10ਵੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ Êਪੰਜਾਬ ਦੇ ਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਕਾਦਮਿਕ, ਸਪੋਰਟਸ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜਨਾ ਜਰੂਰੀ ਹੈ। ਆਰੀਅਨਜ਼ ਗਰੁੱਪ ਆਫ ਕਾਲੇਜਿਸ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਇਸ ਪ੍ਰੌਗਰਾਮ ਦੀ ਪ੍ਰਧਾਨਗੀ ਕੀਤੀ।ਜਿਸ ਤਰਾਂ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ ਉਸੀ ਤਰਾਂ ਜੋ ਵਿਦਿਆਰਥੀ ਕਿਸੀ ਵੀ ਖੇਤਰ ਵਿੱਚ ਰੁਚੀ ਨਹੀ ਲੈਂਦੇਂ ਅਤੇ ਗਲਤ ਸੰਗਤ ਵਿੱਚ ਪੈ ਜਾਂਦੇ ਹਨ, ਉਸ ਨਾਲ ਉਹ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਨੇ ਆਰੀਅਨਜ਼ ਗਰੁੱਪ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਸ ਗਰੁੱਪ ਨੇ ਪਿਛਲੇ 10 ਸਾਲਾਂ ਵਿੱਚ ਹਿੰਦੁਸਤਾਨ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਨੂੰ ਦਾਖਿਲਾ ਦੇ ਕੇ ਨਾ ਸਿਰਫ ਇੱਕ ਮਿੰਨੀ ਇੰਡੀਆਂ ਬਣਾਇਆ ਹੈ ਬਲਕਿ ਦੇਸ਼ ਵਿੱਚ ਸਿੱਖਿਆ ਦੇ ਲਈ ਇੱਕ ਮਿਸਾਲ ਵੀ ਕਾਇਮ ਕੀਤੀ ਹੈ। ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਪੜਾਈ ਵੱਲ ਆਕਰਸ਼ਿਤ ਕਰਨ ਦੇ ਲਈ ਅੇਜੁਟੇਮੇਂਟ ਤੋ ਵਧਿਆ ਹੋਰ ਕੋਈ ਸਾਧਨ ਨਹੀ ਹੈ।ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੇ ਲਈ ਗੋਰਵ ਦੀ ਗੱਲ ਹੈ ਕਿ ਇਸ ਗਰੁੱਪ ਦੇ ਚਾਰੋ ਪ੍ਰਮੋਟਰ ਸਿੱਖਿਅਵਾਦੀ ਹਨ ਜੋ ਵੱਖ-ਵੱਖ ਕਾਲੇਜਿਸ ਵਿੱਚ ਪੜਾ ਚੁੱਕੇ ਹਨ ਜਿਸ ਤੋ ਪਤਾ ਲਗਦਾ ਹੈ ਕਿ ਆਰੀਅਨਜ਼ ਗਰੁੱਪ ਦੀ ਸਥਾਪਨਾ ਕਿਸੀ ਕਮਰਸ਼ਿਅਲਜ਼ਮ ਦੇ ਲਈ ਨਹੀਂ ਬਲਕਿ ਸਿੱਖਿਆ ਦੇ ਮਾਧਿਅਮ ਨਾਲ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਉਣ ਲਈ ਹੋਈ ਹੈ।ਇਸ ਮੌਕੇ ਤੇ ਆਰੀਅਨਜ਼ ਗਰੁੱਪ ਦੇ ਡਾਇਰੇਕਟਰ ਜਨਰਲ, ਸ਼੍ਰੀਮਤੀ ਪ੍ਰਵੀਨ ਕਟਾਰੀਆ; ਰਜਿਸਟਰਾਰ, ਆਰੀਅਨਜ਼ ਗਰੁੱਪ ਪ੍ਰੌ: ਬੀ.ਐਸ.ਸਿੱਧੂ; ਸ਼੍ਰੀ ਪਰਮਜੀਤ ਸਿੱਧੂ, ਏਆਈਜੀ, ਪੰਜਾਬ ਪੁਲਿਸ; ਸ਼੍ਰੀ ਕਮਲਜੀਤ ਸਿੰਘ ਚਾਵਲਾ, ਪਬਲਿਕ ਕੋਰਡੀਨੇਸ਼ਨ ਸੈਲ, ਪੰਜਾਬ; ਸ਼੍ਰੀ ਰਾਜਪਾਲ ਸਿੰਘ, ਜਨਰਲ ਸੈਕਰੇਟਰੀ, ਪੀਪੀਸੀਸੀ, ਕਾਂਗਰਸ ਕਮੇਟੀ; ਸ਼੍ਰੀ ਸੁਸ਼ਾਂਤ ਕੋਸ਼ਿਕ ਆਦਿ ਵੀ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *