ਗ਼ਜ਼ਲ

ss1

ਗ਼ਜ਼ਲ

ਖੰਭ ਲੰਮੇਰੇ ਸਾਡੇ ਅੰਬਰ ਚਾਵਣ ਵੇ।
ਸੁਪਣੇ ਸਾਨੂੰ ਉੱਡਣ ਦੇ ਨਿਤ ਆਵਣ ਵੇ।

ਥਾਂ ਥਾਂ ਪੈਵਣ ਸੱਟਾਂ ਟੁੱਟੇ ਹਿੰਮਤ ਵੇ,
ਲੋਕੀ ਸਾਨੂੰ ਰਾਹਾਂ ਤੋਂ ਭਟਕਾਵਣ ਵੇ।

ਗਹਿਰੇ ਸਾਗਰ ਤੋਂ ਜੋ ਨਾਵਕ ਡਰਦੇ ਨੇ,
ਮੁਸ਼ਕਲ ਨਾਲ ਕਿਨਾਰੇ ਬੇੜੀ ਲਾਵਣ ਵੇ।

ਸੁੱਕੇ ਰੁੱਖਾਂ ਵਾਂਗ ਉਮੀਦਾਂ ਟੁੱਟਣ ਵੇ,
ਬਖਸ਼ੀ ਦਾਤਾ ਰਹਿਮਤ ਵਾਲਾ ਸਾਵਣ ਵੇ।

ਬੰਦੇ ਹਾਂ ਤੇ ਬੰਦੇ ਬਣ ਕੇ ਰਹਿਣਾ ਏ,
ਵਿਗੜਣ ਵਾਲੇ ਵਿਰਸਾ ਕਿੰਜ ਬਚਾਵਣ ਵੇ।

ਕਰਮ ਬੁਰੇ ਨੇ ਸਾਡੇ ਲੋਕੀ ਬੋਲਣ ਵੇ,
ਲੇਖ ਪਤਾ ਨ੍ਹੀ ਕਿਹੜੇ ਸਾਧ ਵਿਖਾਵਣ ਵੇ।

ਨ੍ਹੇਰੇ ਹੀ ਬਸ ਹਿੱਸੇ ਸਾਡੇ ਆਵਣ ਵੇ,
ਦੂਰ ਉਜਾਲੇ ਸਾਥੋਂ ਕਿਧਰੇ ਜਾਵਣ ਵੇ।

ਕਿੰਜ ਬਿਸ਼ੰਬਰ ਚੁੱਪ ਚਪੀਤਾ ਹੋ ਜਾਵੇ,
ਮਸਲੇ ਭਾਰੇ ਦਿਲ ਵਿਚ ਅੱਗ ਲਗਾਵਣ ਵੇ।

ਬਿਸ਼ੰਬਰ ਅਵਾਂਖੀਆ,

ਮੋ-9781825255,

ਪਿੰਡ/ਡਾ-ਅਵਾਂਖਾ, ਜਿਲ੍ਹਾ/ਤਹਿ-ਗੁਰਦਾਸਪੁਰ

print
Share Button
Print Friendly, PDF & Email