ਪਿਛਲੇ ਸਤਿ ਦਿਨਾਂ ਤੋਂ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਖਿਲਾਫ ਸੰਘਰਸ਼ ਕਰ ਰਹੇ ਮਾਪਿਆਂ ਨੂੰ ਕੀ ਇਨਸਾਫ ਮਿਲੇਗਾ

ss1

ਪਿਛਲੇ ਸਤਿ ਦਿਨਾਂ ਤੋਂ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਖਿਲਾਫ ਸੰਘਰਸ਼ ਕਰ ਰਹੇ ਮਾਪਿਆਂ ਨੂੰ ਕੀ ਇਨਸਾਫ ਮਿਲੇਗਾ
ਸਰਕਾਰੀ ਅਧਿਕਾਰੀਆਂ ਦੀ ਰਿਪੋਰਟ ਕੀ ਨਿੱਜੀ ਸਕੂਲਾਂ ਵਿਰੁੱਧ ਕਰੇਗੀ ਕਾਰਵਾਈ

ਸ਼੍ਰੀ ਗੋਇੰਦਵਾਲ ਸਾਹਿਬ 7 ਅਪ੍ਰੈਲ (ਜਤਿੰਦਰ ਸਿੰਘ ਬਾਵਾ) ਪਿਛਲੇ ਸਤ ਦਿਨਾਂ ਤੋਂ ਕਸਬਾ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਨਿੱਜੀ ਸਕੂਲਾਂ ਖਿਲਾਫ ਸੰਘਰਸ਼ ਕਰ ਰਹੇ ਮਾਪਿਆਂ ਨੂੰ ਕੀ ਇਨਸਾਫ ਮਿਲੇਗਾ। ਇਹ ਸਵਾਲ ਅਜੇ ਬੁਝਾਰਤ ਬਣਿਆ ਹੋਇਆ ਹੈ ਬੱਚਿਆਂ ਦੇ ਮਾਪਿਆਂ ਵੱਲੋ ਤਿੱਖੇ ਸੰਘਰਸ਼ ਨੂੰ ਦੇਖਦਿਆਂ ਹੋਇਆ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡੀਪੀਐਸ ਖਰਬੰਦਾ ਨੇ ਸਰਕਾਰੀ ਅਧਿਕਾਰੀਆਂ ਨੂੰ ਇਹਨਾਂ ਸਕੂਲਾਂ ਵੱਲੋ ਲਏ ਜਾਂ ਰਹੇ ਫੰਡਾਂ ਅਤੇ ਫੀਸਾਂ ਦੇ ਰਿਕਾਰਡ ਦੀ ਜਾਂਚ ਦੇ ਅਦੇਸ਼ ਜਾਰੀ ਕੀਤੇ ਸਨ ਅਤੇ ਇਸ ਸਬੰਧੀ ਸਾਰੀ ਰਿਪੋਰਟ ਦੀ ਮੰਗ ਕੀਤੀ ਸੀ ਜਿਸ ਦੇ ਚਲਦਿਆਂ ਤਹਿਸੀਲਦਾਰ ਸੀਮਾ ਸਿੰਘ ਅਤੇ ਡਿਪਟੀ ਡੀਓ ਰਜਿੰਦਰ ਕੌਰ ਦੀ ਅਗਵਾਈ ਵਿਚ ਪੰਜ ਮੈਂਬਰੀ ਕਮੇਟੀ ਨੇ ਸਕੂਲ ਦਾ ਸਾਰਾ ਰਿਕਾਰਡ ਆਪਣੇ ਕਬਜੇ ਵਿਚ ਲਿਆ। ਜਿਸ ਦੀ ਰਿਪੋਰਟ ਉਕਤ ਅਮਲੇ ਵਲੋਂ ਡੀਸੀ ਸਾਹਿਬ ਨੂੰ ਜਲਦ ਭੇਜਣ ਦੀ ਕਵਾਇਦ ਕਰਦਿਆਂ ਸਥਾਨਕ ਨਿੱਜੀ ਸਕੂਲਾਂ ਦਾ ਨਿਰੀਖਣ ਕੀਤਾ। ਹੁਣ ਮਾਪਿਆਂ ਦੀਆਂ ਨਜਰਾ ਜਿਲ੍ਹਾ ਪ੍ਰਸ਼ਾਸ਼ਨ ਤੇ ਲੱਗੀਆਂ ਹਨ ਕਿ ਡੀਸੀ ਸਾਹਿਬ ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਤੇ ਸ਼ਿਕੰਜਾ ਕੱਸਣਗੇ ਅਤੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਲਾਗੂ ਕਰਵਾ ਲੋਕਾਂ ਦੀ ਹੋ ਰਹੀ ਲੁੱਟ ਨੂੰ ਨੱਥ ਪਾਉਣਗੇ ਲੋਕਾਂ ਨੇ ਆਸ ਕੀਤੀ ਹੈ ਕਿ ਮਾਣਯੋਗ ਡੀਸੀ ਸਾਹਿਬ ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਖਿਲਾਫ ਇਤਿਹਾਸਕ ਫੈਸਲਾ ਲੈਣਗੇ ਅਤੇ ਸੰਘਰਸ਼ ਕਰ ਰਹੇ ਮਾਪਿਆਂ ਨੂੰ ਇਨਸਾਫ ਮਿਲੇਗਾ। ਉਧਰ ਦੂਜੇ ਪਾਸੇ ਅਮਰਪੁਰੀ ਪਬਲਿਕ ਸਕੂਲ ਦੇ ਪਰਬੰਧ ਆਪਣੇ ਅੜੀਅਲ ਰਵੱਈਏ ਨੂੰ ਛੱਡਣ ਲਈ ਤਿਆਰ ਨਹੀਂ ਅਤੇ ਅੱਜ ਸਤਵੇਂ ਦਿਨ ਵੀ ਬੱਚਿਆਂ ਦੇ ਮਾਪਿਆਂ ਨਾਲ ਸਕੂਲ ਦਾਖਲਿਆ ਨੂੰ ਲੈ ਕੇ ਉਲਝਦੇ ਰਹੇ ਜਿਸ ਦੇ ਚਲਦਿਆਂ ਸਕੂਲ ਵਿਚ ਅੱਜ ਵੀ ਕੋਈ ਦਾਖਲਾ ਨਹੀਂ ਹੋ ਸਕਿਆ। ਮੌਜੂਦ ਮਾਪਿਆਂ ਹਰਪਿੰਦਰ ਸਿੰਘ ਗਿੱਲ,ਪਲਵਿੰਦਰ ਸਿੰਘ,ਜੁਗਰਾਜ ਸਿੰਘ,ਗੁਰਵਿੰਦਰ ਸਿੰਘ ਖੱਖ,ਹੀਰਾਂ ਸਿੰਘ,ਹਰਪਾਲ ਸਿੰਘ ਆਦਿ ਨੇ ਕਿਹਾ ਕਿ ਪ੍ਰਸ਼ਾਸ਼ਨ ਦੇ ਫੈਸਲੇ ਤੋਂ ਬਾਅਦ ਹੀ ਸਕੂਲ ਵਿਚ ਦਾਖਲਾ ਕਰਵਾਇਆ ਜਾਵੇਗਾ ਉੰਨੀ ਦੇਰ ਸਕੂਲ ਮੈਨੇਜਮੈਂਟ ਖਿਲਾਫ ਸੰਘਰਸ਼ ਜਾਰੀ ਰਹੇਗਾ।

print
Share Button
Print Friendly, PDF & Email