ਪੰਜਾਬ ‘ਚ ਨਵੇਂ ਟਿਊਬਵੈਲ ਕੁਨੈਕਸ਼ਨਾਂ ‘ਤੇ ਪਾਬੰਦੀ

ss1

ਪੰਜਾਬ ‘ਚ ਨਵੇਂ ਟਿਊਬਵੈਲ ਕੁਨੈਕਸ਼ਨਾਂ ‘ਤੇ ਪਾਬੰਦੀ

ਪਹਿਲਾਂ ਹੀ ਅਨੇਕਾਂ ਮੁਸੀਬਤਾਂ ਦਾ ਸਾਹਮਣੇ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਨੇ ਇੱਕ ਹੋਰ ਝਟਕਾ ਦੇ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਖੇਤੀ ਦੇ ਨਵੇਂ ਟਿਊਬਵੈਲ ਕੁਨੈਕਸ਼ਨ ਦੇਣ ’ਤੇ ਅਣ ਐਲਾਨੀ ਪਾਬੰਦੀ ਲਗਾ ਦਿੱਤੀ ਹੈ। ਸੂਤਰਾਂ ਮੁਤਾਬਕ ਨਵੀਂ ਸਰਕਾਰ ਦੀ ਸਥਾਪਤੀ ਮਗਰੋਂ ਹਾਲੇ ਤੱਕ ਕਿਸਾਨਾਂ ਦੇ ਟਿਊਬਵੈਨ ਕੁਨੈਕਸ਼ਨ ਖੋਲ੍ਹੇ ਨਹੀਂ ਗਏ ਤੇ ਨਾ ਹੀ ਨਵੇਂ ਟਿਊਬਵੈੱਲ ਕੁਨੈਕਸ਼ਨ ਦੇਣ ਬਾਰੇ ਕੋਈ ਅਗਲੀ ਰਣਨੀਤੀ ਬਣਾਈ ਗਈ ਹੈ। ਪਾਵਰਕੌਮ ਦੇ ਡਾਇਰੈਕਟਰ (ਵੰਡ) ਕੇਐਲ ਸ਼ਰਮਾ ਨੇ ਮੰਨਿਆ ਹੈ ਕਿ ਚੋਣ ਜ਼ਾਬਤੇ ਮਗਰੋਂ ਤੇ ਨਵੀਂ ਸਰਕਾਰ ਦਾ ਗਠਨ ਹੋਣ ਬਾਅਦ ਟਿਊਬਵੈੱਲ ਕੁਨੈਕਸ਼ਨ ਨਹੀਂ ਦਿੱਤੇ ਜਾ ਸਕੇ ਕਿਉਂਕਿ ਸਰਕਾਰ ਦੀ ਇੱਛਾ ਹੈ ਕਿ ਅਜਿਹੇ ਕੁਨੈਕਸ਼ਨਾਂ ਨੂੰ ਜਾਰੀ ਕਰਨ ਸਬੰਧੀ ਕੋਈ ਨਵੀਂ ਨੀਤੀ ਬਣਾਈ ਜਾ ਸਕੇ| ਪਾਵਰਕੌਮ ਦੇ ਕਮਰਸ਼ੀਅਲ ਵਿੰਗ ਦੇ ਉੱਚ ਅਧਿਕਾਰੀ ਇਸ ਬਾਰੇ ਨੀਤੀ ਬਣਾ ਰਹੇ ਹਨ| ਪਿਛਲੀ ਸਰਕਾਰ ਨੇ ਢਾਈ ਏਕੜ ਤੇ ਪੰਜ ਏਕੜ ਵਾਲੇ ਕਿਸਾਨ ਨੂੰ ਪਹਿਲ ‘ਤੇ ਕੁਨੈਕਸ਼ਨ ਦੇਣ ਦੀ ਨੀਤੀ ਬਣਾਈ ਗਈ ਸੀ| ਕੈਪਟਨ ਸਰਕਾਰ ਪਿਛਲੀ ਨੀਤੀ ਨੂੰ ਸੋਧ ਕੇ ਜਾਂ ਨਵੇਂ ਸਿਰਿਉਂ ਕੋਈ ਨਵੀਂ ਨੀਤੀ ਲਾਗੂ ਕਰ  ਸਕਦੀ ਹੈ|

ਸੂਬੇ ਅੰਦਰ  ਤਿੰਨ ਲੱਖ ਦੇ ਕਰੀਬ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨਾਂ ਦੀ ਜ਼ਰੂਰਤ ਹੈ| ਪਾਵਰਕੌਮ ਦੇ ਮੁੱਖ ਦਫ਼ਤਰ ਮੁਤਾਬਕ ਪਿਛਲੇ ਸਮੇਂ ਦੌਰਾਨ ਦੋ ਲੱਖ ਦੇ ਕਰੀਬ ਕਿਸਾਨਾਂ ਨੂੰ ਡਿਮਾਂਡ ਨੋਟਿਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ‘ਚੋਂ ਇੱਕ ਲੱਖ 10 ਹਜ਼ਾਰ ਦੇ ਕਰੀਬ ਕਿਸਾਨਾਂ ਨੂੰ ਕੁਨੈਕਸ਼ਨ ਦੇ ਦਿੱਤੇ ਗਏ ਸਨ| ਵੱਡੀ ਗਿਣਤੀ ਕਿਸਾਨ ਵੀ ਹਾਲੇ ਕੁਨੈਕਸ਼ਨ ਤੋਂ ਵਾਂਝੇ ਹਨ, ਜਿਨ੍ਹਾਂ ਨੇ ਮੋਟੀਆਂ ਰਕਮਾਂ ਪਾਵਰਕੌਮ ਦੇ ਖਾਤੇ ‘ਚ ਜਮ੍ਹਾਂ ਕਰਵਾਈਆਂ ਹੋਈਆਂ ਹਨ। ਸਵਾ ਲੱਖ ਰੁਪਏ ਦੇ ਕਰੀਬ ਰਕਮ ਪ੍ਰਤੀ ਕੁਨੈਕਸ਼ਨ ਪਾਵਰਕੌਮ ਦੀ ਤਜੋਰੀ ‘ਚ ਭਰਨ ਵਾਲੇ ਕਿਸਾਨਾਂ ਨੂੰ ਅਣਐਲਾਨੀ ਪਾਬੰਦੀ ਕਾਰਨ ਹੌਲ ਪੈਣ ਲੱਗੇ ਹਨ ਕਿਉਂਕਿ ਝੋਨੇ ਦਾ ਸੀਜ਼ਨ ਅੱਗੇ ਹੈ। ਭਾਰਤੀ ਕਿਸਾਨ ਮੰਚ ਦੇ ਪ੍ਰਧਾਨ ਸਤਿਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਨਵੇਂ ਸੀਐਮਡੀ ਨੇ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਰੱਖਣ ਦਾ ਭਰੋਸਾ ਦਿੱਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *