ਓਂਟਾਰੀਓ ਸਰਕਾਰ ਵੱਲੋਂ ਚੁਰਾਸੀ ਕਤਲੇਆਮ ‘ਨਸਲਕੁਸ਼ੀ’ ਕਰਾਰ

ss1

ਓਂਟਾਰੀਓ ਸਰਕਾਰ ਵੱਲੋਂ ਚੁਰਾਸੀ ਕਤਲੇਆਮ ‘ਨਸਲਕੁਸ਼ੀ’ ਕਰਾਰ

ਓਂਟਾਰੀਓ: 6 ਅਪ੍ਰੈਲ ਨੂੰ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਵਿਧਾਨ ਸਭਾ ਵਿੱਚ ਭਾਰਤ ਦੇ ਦਿੱਲੀ ਸਮੇਤ ਦੇਸ਼ ਦੀਆਂ ਵੱਖ-ਵੱਖ ਥਾਵਾਂ ਵਿੱਚ ਕੀਤੇ ਸਿੱਖਾਂ ਦੇ ਕਤਲੇਆਮ ਨੂੰ 1984 ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੇ ਜਾਣ ਦਾ ਮਤਾ ਪਾਸ ਕੀਤਾ ਗਿਆ ਹੈ। ਇਹ ਮਤਾ ਬਰੈਂਪਟਨ ਸਪਰਿੰਗਡੇਲ ਤੋਂ ਅਸੈਂਬਲੀ ਮੈਂਬਰ ਹਰਿੰਦਰ ਕੌਰ ਮੱਲ੍ਹੀ ਨੇ ਪੇਸ਼ ਕੀਤਾ ਜਿਸ ਦਾ ਤਿੰਨੇ ਪ੍ਰੋਵਿੰਸ਼ੀਅਲ ਪਾਰਟੀਆਂ ਨੇ ਸਮਰਥਨ ਕੀਤਾ। ਮੱਲ੍ਹੀ ਨੇ ਸੰਸਦ ਵਿੱਚ ਮਤਾ ਪੜ੍ਹਦਿਆਂ ਕਿਹਾ, ”ਓਂਟਾਰੀਓ ਅਸੈਂਬਲੀ ਦੇ ਇਸ ਹਾਊਸ ਦੀ ਰਾਏ ਮੁਤਾਬਕ, ਸਾਨੂੰ ਨਿਆਂ, ਮਨੁੱਖੀ ਅਧਿਕਾਰਾਂ ਤੇ ਨਿਰਪੱਖਤਾ ਪ੍ਰਤੀ ਸਾਡੀ ਵਚਨਬੱਧਤਾ ਨੂੰ ਮੁੜ ਦ੍ਰਿੜਾਉਣਾ ਚਾਹੀਦਾ ਹੈ। ਭਾਰਤ ਜਾਂ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਇਨ੍ਹਾਂ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੀ ਫਿਰਕੂ ਹਿੰਸਾ, ਨਫਰਤ, ਨਸਲਵਾਦ, ਅਸਹਿਣਸ਼ੀਲਤਾ ਤੇ ਦੁਸ਼ਮਣੀ ਦੀ ਘੋਰ ਨਿੰਦਾ ਕਰਨੀ ਚਾਹੀਦੀ ਹੈ। ਭਾਰਤ ਵਿੱਚ 1984 ਵਿੱਚ ਕੀਤੇ ਗਏ ਸਿੱਖ ਭਾਈਚਾਰੇ ਦੇ ਕਤਲੇਆਮ ਦੀ ਘੋਰ ਨਿੰਦਾ ਕਰਦੇ ਹੋਏ ਅਸੀਂ ਉਸ ਨੂੰ ਸਿੱਖ ਨਸਲਕੁਸ਼ੀ ਦਾ ਦਰਜਾ ਦਿੰਦੇ ਹਾਂ ਤੇ ਭਾਰਤ ਸਰਕਾਰ ਨੂੰ ਸੱਚਾਈ ਸਵੀਕਾਰ ਕਰਦੇ ਹੋਏ ਨਿਆਂ ਕਰਨਾ ਚਾਹੀਦਾ ਹੈ।”

SIKH GENOCIDE ਯਾਦ ਕਰਾ ਦੇਈਏ ਕਿ ਇਸ ਤੋਂ ਪਹਿਲਾਂ ਜੂਨ 2016 ਵਿੱਚ ਐਨਡੀਪੀ ਡਿਪਟੀ ਆਗੂ ਜਗਮੀਤ ਸਿੰਘ ਨੇ ਵੀ ਇਹ ਮਤਾ ਪੇਸ਼ ਕੀਤਾ ਸੀ ਪਰ ਪਾਸ ਨਹੀਂ ਹੋ ਸਕਿਆ ਸੀ। ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ 1984 ਦੇ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਵਜੋਂ ਮਾਨਤਾ ਦੇ ਚੁੱਕੇ ਹਨ।

ਨਸਲਕੁਸ਼ੀ ਦਾ ਭਾਵ ਹੁੰਦਾ ਹੈ ਪੂਰੀ ਤਿਆਰੀ ਤੇ ਯੋਜਨਾ ਮੁਤਾਬਕ ਕਿਸੇ ਇੱਕ ਖਿੱਤੇ, ਕੌਮ, ਧਰਮ ਜਾਣ ਭਾਈਚਾਰੇ ਦੇ ਲੋਕਾਂ ਨੂੰ ਖਤਮ ਕਰਨ ਲਈ ਅੰਨ੍ਹੇਵਾਹ ਕਤਲੇਆਮ ਕਰਨਾ। 1984 ਦਾ ਕਤਲੇਆਮ ਅਜਿਹਾ ਹੀ ਸੀ ਜਦੋਂ ਦਿੱਲੀ ਸਮੇਤ ਭਾਰਤ ਦੀਆਂ ਵੱਖ-ਵੱਖ ਥਾਵਾਂ ‘ਤੇ ਬੇਕਸੂਰ ਸਿੱਖਾਂ ਨੂੰ ਘਰਾਂ ਚੋਂ ਕੱਢ-ਕੱਢ ਕੇ ਕਤਲ ਕੀਤਾ ਗਿਆ ਤੇ ਸਿੱਖਾਂ ਦੀਆਂ ਜਾਇਦਾਦਾਂ ਨੂੰ ਅੱਗ ਲਾ ਕੇ ਸਾੜਿਆ ਗਿਆ। ਓਂਟਾਰੀਓ ਦੀ ਸਰਕਾਰ ਵੱਲੋਂ ਮਤਾ ਪਾਸ ਹੋਣ ਨਾਲ ਦੁਨੀਆ ਭਰ ‘ਚ ਵੱਸਦੇ ਸਿੱਖ ਭਾਈਚਾਰੇ ਨੇ ਇਸ ਦਾ ਸੁਆਗਤ ਕੀਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *