‘ਸ਼੍ਰੋਮਣੀ ਕਮੇਟੀ, ਮਿਆਰੀ ਸਿੱਖਿਆ ਦੇਣ ਲਈ ਵਚਨਬੱਧ’ : ਪ੍ਰੋ. ਬੰਡੂਗਰ

ss1

‘ਸ਼੍ਰੋਮਣੀ ਕਮੇਟੀ, ਮਿਆਰੀ ਸਿੱਖਿਆ ਦੇਣ ਲਈ ਵਚਨਬੱਧ’ : ਪ੍ਰੋ. ਬੰਡੂਗਰ

ਪਟਿਆਲਾ: ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਆਪਣੀਆਂ ਵਿਦਿਅਕ ਸੰਸਥਾਵਾਂ ਵਿਚ ਉਚ ਨੈਤਿਕ ਕਦਰਾਂ ਕੀਮਤਾਂ ਭਰਪੂਰ ਅਤੇ ਆਪਣੇ ਪ੍ਰੰਪਰਾਗਤ ਸਭਿਆਚਾਰਕ ਵਿਰਸੇ ਨੂੰ ਪ੍ਰਫੁੱਲਤ ਕਰਨ ਵਾਲੀ ਸਿੱਖਿਆ ਮੁਹੱਈਆ ਕਰਨ ਲਈ ਵਚਨਬੱਧ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਨੇ ਪਟਿਆਲਾ ਸ਼ਹਿਰ ਦੇ ਧਾਮੋ ਮਾਜਰਾ ਵਿਖੇ ਕੀਤੇ ਗਏ ਖ਼ਾਲਸਾ ਕਾਲਜੀਏਟ ਸੀਨੀਅਰ ਸਕੈਡੰਰੀ ਦੇ ਨਵੇਂ ਕੈਂਪਸ ਦੇ ਉਦਘਾਟਨ ਸਮੇਂ ਕੀਤਾ। ਇਸ ਸਮੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ ਅਤੇ ਅਰਦਾਸ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਹਰ ਮਾਂ-ਬਾਪ ਦਾ ਇਹ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਉੱਚ ਸਿਖਿਆ ਗ੍ਰਹਿਣ ਕਰੇ ਅਤੇ ਚੰਗਾ ਨਾਗਰਿਕ ਬਣੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਆਪਣੀਆਂ ਵਿਦਿਅਕ ਸੰਸਥਾਵਾਂ ਜਿੱਥੇ ਸਮਾਂ ਦੇ ਹਾਣ ਦਾ ਬਣਾ ਰਹੀ ਹੈ, ਉਥੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਭਰਪੂਰ ਅਤੇ ਆਪਣੇ ਉਚ ਸਭਿਆਚਾਰਕ ਵਿਰਸੇ ਨਾਲ ਜੋੜਨ ਲਈ ਵੀ ਭਰਪੂਰ ਉਪਰਾਲੇ ਕਰ ਰਹੀ ਹੈ। ਪ੍ਰੋ. ਬਡੂੰਗਰ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸੰਗਤ ਦੇ ਇਕ ਇਕ ਪੈਸੇ ਦੀ ਕਦਰ ਕਰਦੀ ਹੈ ਅਤੇ ਇਸ ਨੂੰ ਮੋੜਵੇਂ ਰੂਪ ਵਿਚ ਸੰਗਤ ਭਾਵ ਸਮਾਜ ਦੀ ਭਲਾਈ ‘ਤੇ ਹੀ ਲਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਅਧਿਆਪਕ ਵਰਗ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਕਿੱਤੇ ਨੂੰ ਤਨਦੇਹੀ ਨਾਲ ਨਿਭਾਉਣ। ਇਸ ਮੌਕੇ ਪ੍ਰੋ. ਬਡੂੰਗਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀਆਂ ਵਿਦਿਅਕ ਸੰਸਥਾਵਾਂ ਦੇ ਗੌਰਵਸ਼ਾਲੀ ਇਤਿਹਾਸ ‘ਤੇ ਵੀ ਚਾਨਣਾ ਪਾਇਆ। ਪ੍ਰੋ. ਬਡੂੰਗਰ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਸਿੱਖਿਆ ਨਾਲ ਸਬੰਧਤ ਉਚ ਸੰਸਥਾ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਬਹਾਦਰਗੜ੍ਹ ਪਟਿਆਲਾ ਵਿਖੇ ਸ਼ਿਫਟ ਕੀਤਾ ਜਾ ਰਿਹਾ ਹੈ ਅਤੇ ਗੁਰਮਤਿ ਸਭਿਆਚਾਰ ਦੇ ਪ੍ਰਚਾਰ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਅਤੇ ਇਸ ਤੋਂ ਇਲਾਵਾ ਅਕਾਦਮਿਕ ਆਡਿਟ ਕੀਤੇ ਜਾ ਰਹੇ ਹਨ ਡਾ. ਧਰਮਿੰਦਰ ਸਿੰਘ ਉੱੱਭਾ, ਡਾਇਰੈਕਟਰ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਵਾਜਬ ਕੀਮਤ ਉੱਤੇ 10+1 ਅਤੇ 10+2 ਆਰਟਸ, ਕਾਮਰਸ ਅਤੇ ਨਾਨ-ਮੈਡੀਕਲ ਦੀ ਉੱਚ ਕੋਟੀ ਦੀ ਸਿੱਖਿਆ ਪ੍ਰਧਾਨ ਕਰਨਾ ਹੈ ਤਾਂ ਜੋ ਇਹ ਉਨ੍ਹਾਂ ਦੇ ਆਉਣ ਵਾਲੇ ਸਮੇਂ ਵਿੱਚ ਲਾਭਦਾਇਕ ਸਿੱਧ ਹੋਵੇ।
ਡਾ. ਉੱਭਾ ਨੇ ਕਿਹਾ ਕਿ ਅਕਸਰ ਵਿਦਆਰਥੀਆਂ ਨੂੰ ਭਾਰੀਆ ਫੀਸਾਂ ਦੇ ਕੇ ਪ੍ਰਈਵੇਟ ਕੋਚਿੰਗ ਸੈਂਟਰਾਂ ਵਿੱਚ ਦਾਖ਼ਲਾ ਲੈਣਾ ਪੈਂਦਾ ਹੈ ਜੋ ਆਮ ਕਰਕੇ ਉਨ੍ਹਾਂ ਦੇ ਮਾਪਿਆ ਲਈ ਆਰਥਿਕ ਬੋਝ ਬਣਦਾ ਹੈ ਪਰ ਸਾਡੇ ਇਸ ਸਕੂਲ ਵਿੱਚ ਇਨ੍ਹਾਂ ਕੋਚਿੰਗ ਸੈਂਟਰਾ ਵਰਗੀਆਂ ਸਾਰੀਆਂ ਸੁਵਿਧਾਵਾਂ ਵਿਦਿਆਰਥੀਆਂ ਨੂੰ ਦਿੱਤੀਆ ਜਾਣਗੀਆਂ।
ਡਾ. ਹਰਮੀਤ ਕੌਰ ਆਨੰਦ, ਪ੍ਰਿੰਸੀਪਲ, ਮਾਤਾ ਸਾਹਿਬ ਕੌਰ ਖ਼ਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ. ਇੰਦਰ ਮੋਹਨ ਸਿੰਘ ਬਜਾਜ (ਸ਼ਹਿਰੀ ਪ੍ਰਧਾਨ ਅਕਾਲੀਦਲ ਪਟਿਆਲਾ ਅਤੇ ਐਡੀਸ਼ਨਲ ਸਕੱਤਰ ਖ਼ਾਲਸ ਕਾਲਜ ਪਟਿਆਲਾ ), ਸ. ਬਲਵਿੰਦਰ ਸਿੰਘ ਸਰਸਟ (ਐਡੀ. ਸਕੱਤਰ ਕਾਲਜ), ਸ. ਜਸਪਾਲ ਸਿੰਘ ਕਲਿਆਣ ,ਚੇਅਰਮੈਨ ਜਿਲ੍ਹਾਂ ਪ੍ਰੀਸ਼ਦ, ਬੀਬੀ ਪਰਮਜੀਤ ਕੌਰ ਬਜਾਜ, ਸ. ਹਰਬੰਸ ਸਿੰਘ ਗਿੱਲ, ਸਰਪੰਚ, ਧਾਮੋਮਾਜਰਾ ਅਤੇ ਕਾਲਜ ਮੈਂਬਰ ਸ. ਸਵਿੰਦਰ ਸਿੰਘ ਸਭਰਵਾਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਰੁਪਿੰਦਰ ਸਿੰਘ ਨੰਬਰਦਾਰ (ਮੈਂਬਰ ਕਾਲਜ ਪ੍ਰਬੰਧਕ ਕਮੇਟੀ, , ਸ. ਗੁਰਬਖਸ਼ ਸਿੰਘ ਆਨਦ (ਸਾਬਕਾ ਡਾਇਰੈਕਟਰ, ਐੱਨ.ਆਈ.ਐਸ., ਸ. ਜਸਵਿੰਦਰ ਸਿੰਘ ਚੀਮਾ, ੋ ਸ੍ਰੀਮਤੀ ਸ਼ਸ਼ੀ ਜੋਸ਼ੀ ਰਣਵੀਰਪੁਰਾ , ਸ. ਜਰਨੈਲ ਸਿੰਘ ਕਰਤਾਰਪੁਰ (ਮੈਂਬਰ ਸ਼੍ਰੋਮਣੀ ਗ੍ਰ.ਪ੍ਰ:ਕਮੇਟੀ, ਸ. ਲਾਭ ਸਿੰਘ ਦੇਵੀਗੜ, ਸ. ਨਿਰਦੇਵ ਸਿੰਘ ਆਕੜੀ (ਸੀਨੀਅਰ ਆਗੂ ਅਕਾਲੀ ਆਗੂ), ਸ. ਜਗਦੇਵ ਸਿੰਘ ਪ੍ਰਧਾਨ, ਕੋਪਰੇਟਿਵ ਸੋਸਾਇਟੀ ਸ. ਬਲਵੀਰ ਸਿੰਘ (ਸਰਪੰਚ , ਸੈਣੀ ਮਾਜਰਾ), ਸ. ਬਲਜਿੰਦਰ ਸਿੰਘ (ਸਰਪੰਚ, ਮਾਲੋ ਮਾਜਰਾ), ਸ. ਪ੍ਰਗਟ ਸਿੰਘ ਵਜ਼ੀਦਪੁਰ (ਸਰਪੰਚ, ਦਦਹੇੜਾ), ਸ. ਬਲਬੀਰ ਸਿੰਘ (ਹਿਰਦਾਪੁਰ, ਮੈਬਰ ਬਲਾਕ ਸੰਪਤੀ), ਸ. ਜਸਵਿੰਦਰ ਸਿੰਘ (ਮੂੰਡ ਖੇੜਾ, ਮੈਬਰ ਬਲਾਕ ਸੰਪਤੀ), ਸ. ਸੁਖਵਿੰਦਰ ਸਿੰਘ ਸੁੱਖੀ , ਮੈਬਰ ਬਲਾਕ ਸੰਪਤੀ,ਸ. ਚਮਕੌਰ ਸਿੰਘ (ਸਰਪੰਚ , ਚੂਹੜਪੁਰ), ਸ. ਜੋਗਾ ਸਿੰਘ (ਸਾਬਕਾ ਸਰਪੰਚ , ਚੂਹੜਪੁਰ), ਸ. ਗੁਰਨਾਮ ਸਿੰਘ (ਸੈਣੀ ਮਾਜਰਾ),ਜੋਧਾ ਸਿੰਘ ਰਾਜਗੜ, ਸ. ਰਿੰਕੂ ਸਿੰਘ (ਰਣਬੀਰਪੁਰਾ), ਸ. ਸੁਚਜੱਟ ਸਿੰਘ, ਬੀਬੀਪੁਰ, ਸ. ਪਰਗਟ ਸਿੰਘ, ਜਾਹਲਾ, ਮੈਂਬਰ ਬਲਾਕ ਸੰਪਤੀ, ਸ. ਸੁਖਵੰਤ ਸਿੰਘ ਗਿੱਲ ,ਰਣਬੀਰਪੁਰਾ, ਸ. ਰਣਜੀਤ ਸਿੰਘ ਬੀਬੀਪੁਰ, ਸ. ਬੇਅੰਤ ਸਿੰਘ ਇੰਦਰਪੁਰਾ, ਸ. ਮਨਦੀਪ ਸਿੰਘ , ਰਣਬੀਰਪੁਰਾ, ਸ. ਦਲੀਪ ਸਿੰਘ , ਸਰਪੰਚ ਦਿਲਾਵਰਪੁਰ, ਸ੍ਰੀ ਲਲਿਤ ਪ੍ਰਸ਼ਾਦ, ਮੈਪੰਚਾਇਤ, ਬੀਬੀ ਚੀਮਾ, ਪ੍ਰਧਾਨ ਇਸਤਰੀ ਵਿੰਗ, ਬੀਬੀ ਹਰਭਜਨ , ਜਰਨਲ ਸਕੱਤਰ, ਸ. ਲਖਵੀਰ ਸਿੰਘ ਲੋਟ, (ਚੇਅਰਮੈਨ) ਤੋਂ ਇਲਾਵਾ ਇਲਾਕੇ ਦੀਆਂ ਹੋਰ ਬਹੁਤ ਸਾਰੀਆਂ ਮੁਅਜਜ ਸ਼ਖਸੀਅਤਾਂ ਨੇ ਸ਼ਮੁਲੀਅਤ ਕੀਤੀ।

print
Share Button
Print Friendly, PDF & Email

Leave a Reply

Your email address will not be published. Required fields are marked *