ਸੁਗਨਾ ਫੁਡ ਕੰਪਨੀ ਦੇ ਕਰਮਚਾਰੀਆ ਤੋ 4 ਲੱਖ 27 ਹਜਾਰ ਦੀ ਲੁੱਟ, ਪੁਲਿਸ ਨੇ ਮਾਮਲਾ ਦਰਜ ਕੀਤਾ

ss1

ਸੁਗਨਾ ਫੁਡ ਕੰਪਨੀ ਦੇ ਕਰਮਚਾਰੀਆ ਤੋ 4 ਲੱਖ 27 ਹਜਾਰ ਦੀ ਲੁੱਟ, ਪੁਲਿਸ ਨੇ ਮਾਮਲਾ ਦਰਜ ਕੀਤਾ

ਗੜ੍ਹਸ਼ੰਕਰ 2 ਅਪੈ੍ਰਲ (ਅਸ਼ਵਨੀ ਸ਼ਰਮਾ) ਸਥਾਨਕ ਸ਼ਹਿਰ ਦਾ ਹਰ ਸਮੇ ਵਿਅਸਥ ਰਹਿਣ ਵਾਲੇ ਚੰਡੀਗੜ੍ਹ ਚੌਕ ਵਿੱਚ ਲੁਟੇਰਿਆ ਵਲੋ ਇੱਕ ਵੱਡੀ ਲੁੱਟ ਨੂੰ ਅਜਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦੋ ਕਿ ਇਸ ਚੌਕ ਵਿੱਚ ਅਕਸਰ ਪੁਲਿਸ ਵੀ ਤਾਇਨਾਤ ਰਹਿੰਦੀ ਹੈ। ਮਿਲੀ ਜਾਣਕਾਰੀ ਅਨੁਸਾਰ ਸੁਗਨਾ ਫੁਡ ਕੰਪਨੀ ਪ੍ਰਾਈਵੇਟ ਲਿਮਿਟਡ ਤਾਮਿਲਨਾਡੂ ਦੇ 2 ਮੁਲਾਜਮਾ ਤੋ ਮੋਟਰਸਾਈਕਲ ਤੇ ਸਵਾਰ 2 ਲੁੱਟੇਰਿਆ ਨੇ ਦਾਤਰ ਦਿਖਾਕੇ ਰੁਪਇਆ ਨਾਲ ਭਰਿਆ ਬੈਗ ਖੋਹ ਲਿਆ ਅਤੇ ਮੌਕੇ ਤੇ ਫਰਾਰ ਹੋ ਗਏ। ਮੁਲਾਜਮਾ ਦੇ ਅਨੁਸਾਰ ਬੈਗ ਵਿੱਚ 4 ਲੱਖ 27 ਹਜਾਰ ਰੁਪਏ ਸਨ। ਵਾਰਦਾਤ ਸਵੇਰੇ 8 ਵਜੇ ਦੀ ਦੱਸੀ ਜਾ ਰਹੀ ਹੈ। ਵਾਰਦਾਤ ਸਮੇ ਮੁਲਾਜਮ ਰਾਕੇਸ਼ ਕੁਮਾਰ ਪੁੱਤਰ ਕੀਮਤੀ ਲਾਲ ਵਾਸੀ ਕਾਗੜਾ (ਹਿਮਾਚਲ ਪ੍ਰਦੇਸ਼) ਹਾਲ ਵਾਸੀ ਚੰਡੀਗੜ ਰੋੜ ਨਵਾਂਸ਼ਹਿਰ ਅਤੇ ਦੂਜਾ ਸਾਥੀ ਇੰਦਰੇਸ਼ ਰਾਏ ਚੰਡੀਗੜ ਜਾਣ ਲਈ ਬਸ ਦਾ ਇੰਤਜਾਰ ਕਰ ਰਹੇ ਸਨ ਕਿ ਮੋਟਰਸਾਈਕਲ ਤੇ ਸਵਾਰ 2 ਨੌਜਵਾਨਾ ਆ ਕੇ ਉਹਨਾ ਨੂੰ ਦਾਤਰ ਦਿਖਾਕੇ ਬੈਗ ਲੈ ਕੇ ਫਰਾਰ ਹੋ ਗਏ। ਘਟਨਾ ਦੇ ਸਮੇ ਲੁੱਟੇਰਿਆ ਨੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਅਤੇ ਉਹਨਾ ਵਿੱਚੋ ਇੱਕ ਕੇਸਥਾਰੀ ਤੇ ਦੂਜਾ ਕਲੀਨ ਸੇਪ ਸੀ। ਸੁਗਨਾ ਕੰਪਨੀ ਦਾ ਪੂਰੇ ਪੰਜਾਬ ਅੰਦਰ ਚੁਜੇ ਸਪਲਾਈ ਕਰਨ ਦਾ ਕਾਰੋਬਾਰ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਅਵਤਾਰ ਸਿੰਘ ਏਐਸਆਈ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ ਛਾਣਵੀਨ ਤੋ ਬਾਅਦ ਪੁਲਿਸ ਨੇ ਲੁੱਟੇਰਿਆ ਦੀ ਪਹਿਚਾਣ ਕਰਕੇ ਮਾਮਲਾ ਦਰਜ ਕਰ ਲਿਆ।
ਕਿ ਕਹਿੰਦੇ ਹਨ ਥਾਣਾ ਮੁੱਖੀ- ਇਸ ਬਾਰੇ ਜਦੋ ਥਾਣਾ ਮੁੱਖੀ ਗੜ੍ਹਸ਼ੰਕਰ ਕੇਵਲ ਸਿੰਘ ਨਾਲ ਗੱਲ ਕੀਤੀ ਗਈ ਤਾ ਉਹਨਾ ਨੇ ਦੱਸਿਆ ਕਿ ਲੁੱਟੇਰਿਆ ਦੀ ਗਿਣਤੀ ਤਿੰਨ ਸੀ ਅਤੇ ਤੀਸਰਾ ਅਰੋਪੀ ਦੁਰਘਟਨਾ ਵਾਲੀ ਜਗਾ ਤੋ ਕੁਝ ਦੂਰ ਖੜਾ ਸੀ। ਉਹਨਾ ਨੇ ਦੱਸਿਆ ਕਿ 2 ਅਰੋਪੀਆ ਦੀ ਪਹਿਚਾਣ ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਪਰਮਜੀਤ ਸਿੰਘ ਅਤੇ ਦੀਪਕ ਪੁੱਤਰ ਗੁਰਮੀਤ ਦੋਨ ਿਵਾਸੀ ਲੰਗੜੋਆ ਥਾਣਾ ਸਦਰ ਨਵਾਂਸ਼ਹਿਰ ਦੇ ਰੂਪ ਵਿੱਚ ਹੋਈ ਹੈ ਜਦੋ ਕਿ ਤੀਜਾ ਅਰੋਪੀ ਸੋਢੀ ਪੁੱਤਰ ਰਘੂਵੀਰ ਵਾਸੀ ਬਘੋਰਾ ਥਾਣਾ ਸਦਰ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਅਰੋਪੀਆ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *