ਕੈਪਟਨ ਨੇ ਮਨਪ੍ਰੀਤ ਨੂੰ ਦਿਖਾਈਆਂ ਅੱਖਾਂ

ss1

ਕੈਪਟਨ ਨੇ ਮਨਪ੍ਰੀਤ ਨੂੰ ਦਿਖਾਈਆਂ ਅੱਖਾਂ

ਨਵੀਂ ਸਰਕਾਰ ‘ਚ ਪਹਿਲੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਇਤਿਹਾਸਕ ਵਿਸ਼ੇ ‘ਤੇ ਵੱਖੋ ਵੱਖਰੀ ਸੁਰ ਦੇਖਣ ਨੂੰ ਮਿਲ ਰਹੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਅੰਗਰੇਜ਼ਾਂ ਦੇ ਜ਼ਮਾਨੇ ਦੀਆਂ ਸੜਕਾਂ ਤੇ ਹੋਰ ਥਾਵਾਂ ਦੇ ਨਾਮ ਬਦਲਣ ਬਾਰੇ ਮੀਡੀਆ ਵਿੱਚ ਆਏ ਬਿਆਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ਼ਲਤ ਦੱਸਿਆ ਹੈ।

ਕੈਪਟਨ ਦਾ ਕਹਿਣਾ ਹੈ ਕਿ ਇਤਿਹਾਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਖ਼ੁਦ ਇਤਿਹਾਸਕਾਰ ਹਨ। ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੀ ਸੁਰ ਬਦਲ ਲਈ ਹੈ ਅਤੇ ਉਹ ਆਪਣੇ ਬਿਆਨ ਤੋਂ ਪਿੱਛੇ ਹੱਟ ਗਏ ਹਨ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਮਨਪ੍ਰੀਤ ਬਾਦਲ ਦੇ ਇਤਿਹਾਸ ਬਾਰੇ ਹੋਰ ਵਿਚਾਰ ਹੋ ਸਕਦੇ ਨੇ ਪਰ ਮੈਂ ਇਤਿਹਾਸਕਾਰ ਹਾਂ, ਅਤੇ ਇਸ ਨੂੰ ਨਹੀਂ ਬਦਲਿਆਂ ਨਹੀਂ ਜਾ ਸਕਦਾ।

  ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਇਤਿਹਾਸ ਹੀ ਰਹਿਣ ਦੇਣਾ ਚਾਹੀਦਾ ਹੈ। ਯਾਦ ਰਹੇ ਕਿ ਮਨਪ੍ਰੀਤ ਬਾਦਲ ਨੇ ਅੰਗਰੇਜ਼ਾਂ ਦੇ ਰਾਜ ਸਮੇਂ ਦੀਆਂ ਸੂਬੇ ਵਿੱਚ ਸੜਕਾਂ ਅਤੇ ਹੋਰ ਥਾਵਾਂ ਦੇ ਨਾਮ ਬਦਲਣ ਬਾਰੇ ਬਿਆਨ ਮੀਡੀਆ ਵਿੱਚ ਬਿਆਨ ਦਿੱਤਾ ਸੀ।

  ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਉਨ੍ਹਾਂ ਦੇ ਬਿਆਨ ਨੂੰ ਤੋਰ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਦੂਜੇ ਪਾਸੇ ਇਤਿਹਾਸ ਦੇ ਮਾਹਿਰ ਤੇ ਪੰਜਾਬ ਯੂਨੀਵਰਸਿਟੀ ਦੇ ਰਾਜਨੀਤਿਕ ਸਾਇੰਸ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਦਾ ਕਹਿਣਾ ਹੈ ਕਿ ਇਤਿਹਾਸ ‘ਚ ਕਦੇ ਸਟੇਟ ਸਪਾਂਸਰਡ ਵੀਊ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਤਿਹਾਸਿਕ ਥਾਵਾਂ ਨੂੰ ਬਦਲਣਾ ਨਹੀਂ ਚਾਹੀਦਾ।

print
Share Button
Print Friendly, PDF & Email

Leave a Reply

Your email address will not be published. Required fields are marked *