ਅਦਾਲਤਾਂ ਕੇਸ ਦਾ ਸਹੀ ਨਬੇੜਾ ਨਹੀਂ ਕਰਦੀਆਂ

ss1

ਅਦਾਲਤਾਂ ਕੇਸ ਦਾ ਸਹੀ ਨਬੇੜਾ ਨਹੀਂ ਕਰਦੀਆਂ

ਇੱਕ ਜ਼ਮਾਨਾ ਸੀ, ਜਦੋਂ ਲੋਕ ਅਦਾਲਤ ਵਿੱਚ ਜਾਣਾ ਸ਼ਰਮ ਮੰਨਦੇ ਸੀ। ਅਦਾਲਤ ਵਿੱਚ ਇਨਸਾਫ਼ ਨਹੀਂ ਮਿਲਦਾ। ਝੂਠਾ ਤਾਕਤਵਰ ਬੰਦਾ ਜਿੱਤ ਜਾਂਦਾ ਹੈ। ਅਦਾਲਤਾਂ ਕੇਸ ਦਾ ਸਹੀ ਨਬੇੜਾ ਨਹੀਂ ਕਰਦੀਆਂ। ਜੱਜ ਕੇਸ ਨੂੰ ਲਮਕਾਈ ਜਾਂਦੇ ਹਨ। ਤਰੀਕਾਂ ਪਾਈ ਜਾਂਦੇ ਹਨ। ਵਕੀਲਾਂ ਦਾ ਚੰਗਾ ਬਿਜ਼ਨਸ ਹੁੰਦਾ ਹੈ। ਸ਼ਾਇਦ ਇਸੇ ਲਈ ਬਹੁਤੇ ਲੋਕ ਆਪ ਹੀ ਅਦਾਲਤ ਵਾਲੇ ਫ਼ੈਸਲੇ ਕਰ ਲੈਂਦੇ ਹਨ। ਉਹ ਜਾਣਦੇ ਹਨ। ਕਾਤਲ ਨੂੰ ਸਜ਼ਾ ਨਹੀਂ ਮਿਲਣੀ। ਸਾਰੀ ਉਮਰ ਤਰੀਕਾਂ ਵਿੱਚ ਹੀ ਨਿਕਲ ਜਾਣੀ ਹੈ। ਚੰਗਾ ਹੋਵੇਗਾ, ਬੰਦਾ ਮਾਰੇ ਦਾ ਬਦਲਾ ਆਪ ਹੀ ਲੈ ਲਈਏ। ਪੁਲਿਸ ਵਕੀਲ ਜੱਜ ਜਾਦੂ ਦੀ ਛੜੀ ਨਹੀਂ ਹਨ। ਜੋ ਸਹੀ ਮੁਜਰਮ ਲੱਭ ਕੇ ਸਜਾਂ ਦੇਣਗੇ। 30% ਬੇਗੁਨਾਹ ਲੋਕਾਂ ਨੂੰ ਸਜਾ ਮਿਲਦੀ ਹੈ। ਝੂਠੇ ਗਵਾਹ ਲੋਕਾਂ ਨੂੰ ਸਜਾ ਦਿੰਦੇ ਹਨ। ਤੀਰ ਤੁੱਕੇ ਚੱਲਦੇ ਹਨ। ਕੋਈ ਇਨਸਾਫ਼ ਨਹੀਂ ਦਿੰਦੇ। ਸਗੋਂ ਸ਼ਰੀਫ਼ ਬੰਦੇ ਨੂੰ ਚੋਰ ਬਣਾਂ ਦਿੰਦੇ ਹਨ। ਭਾਰਤ ਵਿੱਚ ਕਿਸੇ ਉੱਤੇ ਚਲਾਨ ਬਹੁਤ ਘੱਟ ਹੁੰਦਾ ਹੈ। ਭਾਰਤ ਵਿੱਚ ਚਲਾਨ ਕਰਨ ਵਾਲੇ ਪੁਲਿਸ ਵਾਲੇ ਨੂੰ 2,400 ਰੁਪਏ ਦੇ ਦੇਈਏ ਕੇਸ ਠੱਪ ਦਿੰਦਾ ਹੈ। ਉਸ ਨੂੰ ਹੋਰ 200 ਦੇ ਦੇਵੋ, ਭਾਵੇਂ ਕੋਈ ਬੰਦਾ ਕੁਟਵਾ ਲਵੋ। ਕੈਨੇਡਾ ਦੀ ਗੱਲ ਹੀ ਹੋਰ ਹੈ। ਦਿਆਲੂ ਪੁਲਿਸ ਵਾਲੇ ਕੁੱਝ ਕੁ ਹਨ। ਜੋ ਨੁਕਸ ਦੱਸ ਕੇ, ਬੰਦੇ ਨੂੰ ਖ਼ਬਰਦਾਰ ਕਰਕੇ ਛੱਡ ਦਿੰਦੇ ਹਨ। ਬਾਕੀ ਸਬ ਹਰ ਕੇਸ ਵਿੱਚ ਕਮਿਸ਼ਨ ਬਣਾਉਂਦੇ ਹਨ। ਇਸ ਲਈ ਇੱਕੋ ਬਾਰ ਵਿੱਚ ਲੋਕਾਂ ਨੂੰ ਦੋ, ਤਿੰਨ, ਚਾਰ ਚਾਰਜ ਲੱਗਾ ਦਿੰਦੇ ਹਨ। ਕਾਰ ਦੀ ਮੂਹਰਲੀ ਹੈੱਡ ਲਾਈਟ ਨਹੀਂ ਜਗਦੀ। ਪੁਲੀਸ ਵਾਲਾ ਡਰਾਈਵਰ ਨੂੰ ਇੱਕ 100 ਡਾਲਰ ਦੀ ਟਿਕਟ ਦਿੰਦਾ ਹੈ। ਬਿਲਟ ਨਾਂ ਲਗਾਉਣ ਦੀ 150 ਡਾਲਰ ਦੀ ਟਿਕਟ ਕੱਟ ਦਿੰਦਾ ਹੈ। ਕਾਰ ਦੀ ਤਲਾਸ਼ੀ ਲੈ ਲਵੇ ਤਾਂ ਅੱਜ ਕਲ ਦਾਰੂ ਦੀ ਖੁੱਲ੍ਹੀ ਬੋਤਲ ਲੱਭ ਹੀ ਜਾਂਦੀ ਹੈ। ਇਸ ਦੀ 500 ਡਾਲਰ ਦੀ ਟਿਕਟ,ਸ਼ਰਾਬ ਪੀਤੀ ਹੋਣ ਕਰਕੇ, 500 ਡਾਲਰ ਦੀ ਟਿਕਟ ਹੋਰ ਦੇ ਦਿੰਦਾ ਹੈ। ਜੇ ਇਹ ਸਾਰੇ ਜੁਰਮਾਨੇ ਦੀਆਂ ਟਿਕਟਾਂ ਅਦਾਲਤਾਂ ਵਿੱਚ ਲੈ ਜਾਵੋ। ਇਸ ਲਈ ਵਕੀਲ ਦੀ ਵੀ ਲੋੜ ਨਹੀਂ ਹੈ। ਸਾਰੀਆਂ ਟਿਕਟ ਅੱਧੀਆਂ ਹੋ ਜਾਂਦੀਆਂ ਹਨ। ਭਾਵ “ਜਾਂਦੇ ਚੋਰ ਦੀ ਤੜਾਗੀ ਹੀ ਸਹੀ“ਜੋ ਵੀ ਮਿਲਦਾ ਹੈ। ਸਰਕਾਰ ਬਟੋਰਨ ਦੀ ਕਰਦੀ ਹੈ। ਲੋਕਾਂ ਦੇ ਸਹਾਰੇ ਹੀ ਅਦਾਲਤਾਂ ਚੱਲਦੀਆਂ ਹਨ। ਇਹ ਪੁਲਿਸ ਵਾਲੇ ਲੋਕਾਂ ਨੂੰਘੇਰ ਕੇ, ਅਦਾਲਤਾਂ ਵਿੱਚ ਵਾੜਦੇ ਹਨ। ਬਹੁਤੇ ਸੜਕਾਂ ਉੱਤੇ ਘੇਰੇ ਲੋਕ ਹੁੰਦੇ ਹਨ। ਬਾਕੀ ਲੋਕਾਂ ਨੂੰ ਘਰਾਂ ਵਿੱਚੋਂ ਚਾਰਜ ਕਰਦੇ ਹਨ। ਵੀਕ ਐਂਡ ਵਾਰ-ਐਤਵਾਰ ਛੁੱਟੀ ਨੂੰ ਪਤੀ-ਪਤਨੀ ਹੋਰ ਘਰ ਦੇ ਜੀਅ ਇਕੱਠੇ ਹੁੰਦੇ ਹਨ। ਸ਼ਰਾਬਾਂ ਪੀਂਦੇ ਹਨ। ਖੜਕਾ ਦੱੜਕਾ ਹੋ ਜਾਂਦਾ ਹੈ। ਧੂਤਕੜਾ ਦੇਖ ਕੇ ਗੁਆਂਢੀ ਹੀ ਫ਼ੋਨ ਕਰ ਦਿੰਦੇ ਹਨ। ਕਈ ਬਾਰ ਤਾਂ ਪੁਲਿਸ ਵਾਲੇ ਸਾਰੇ ਘਰ ਦੇ ਬੰਦਿਆਂ ਨੂੰ ਹੱਥਕੜੀ ਲਾ ਕੇ ਲੈ ਜਾਂਦੇ ਹਨ। ਜਿਆਦਾ ਤਰ ਔਰਤਾਂ ਬੱਚਿਆਂ ਨੂੰ ਸਰਕਾਰੀ ਸ਼ੋਸ਼ਲ ਵਰਕਰ ਲੈ ਜਾਂਦੇ ਹਨ। ਅਮਰੀਕਾ, ਕੈਨੇਡਾ, ਬਾਹਰਲੇ ਦੇਸ਼ਾਂ ਵਿੱਚ ਸ਼ੋਸ਼ਲ ਵਰਕਰ, ਪੁਲਿਸ, ਵਕੀਲ, ਜੱਜ ਰਲ ਮਿਲ ਕੇ ਬੇਅੰਤ ਘਰ ਉਜਾੜ ਚੁਕੇ ਹਨ।

ਬਹੁਤ ਸਾਰੇ ਪਰਿਵਾਰ ਆਪੇ ਅਦਾਲਤਾਂ ਵਿੱਚ ਭੁਗਤਦੇ ਹੋਏ ਖੱਜਲ-ਖੁਆਰ ਹੁੰਦੇ ਫਿਰਦੇ ਹਨ। ਅਦਾਲਤਾਂ ਪਰਿਵਾਰ ਕੇਸਾਂ ਨਾਲ ਫੁੱਲ ਰਹਿੰਦੀਆਂ ਹਨ। ਜੇਲਾਂ ਐਸੇ ਲੋਕਾਂ ਨਾਲ ਭਰੀਆਂ ਰਹਿੰਦੀਆਂ ਹਨ। ਇੱਕ ਗੱਲੋਂ ਤਾਂ ਚੰਗਾ ਵੀ ਹੈ। ਜੇ ਸ਼ਨੀਵਾਰ ਹੋਵੇ, ਤਾਂ ਅਗਲਾ ਸੋਮਵਾਰ ਨੂੰ ਅਦਾਲਤਾਂ ਲੱਗਣ ਉੱਤੇ ਜ਼ਮਾਨਤ ਲੈ ਸਕਦਾ ਹੈ। ਉੱਚੀਆਂ ਧੋਣਾ ਕਰਕੇ ਤੁਰਨ ਵਾਲੇ ਸ਼ਰਾਬੀ, ਨਸ਼ੇੜੀ, ਲੜਾਕੇ ਤਿੰਨਾਂ ਦਿਨਾਂ ਵਿੱਚ ਮੁਰਗ਼ੇ ਵਾਗ ਗਰਦਨਾਂ ਸਿਟੀ ਆਉਂਦੇ ਹਨ। ਆਟੇ ਵਿੱਚ ਲੂਣ ਦੇ ਬਰਾਬਰ ਕਈ ਪੰਜਾਬੀ ਔਰਤਾਂ ਵੀ ਪੀਂਦੀਆਂ ਹਨ। ਗੋਰੀਆਂ ਤਾਂ 70% ਪੀਂਦੀਆਂ ਨਸ਼ੇ ਕਰਦੀਆਂ ਹਨ। 30% ਗੋਰੀਆਂ ਕੋਈ ਨਸ਼ਾ ਨਹੀਂ ਕਰਦੀਆਂ, ਬੱਚਿਆਂ ਤੇ ਪਰਿਵਾਰ ਨੂੰ ਬਹੁਤ ਚੰਗੀ ਤਰਾਂ ਸੰਭਾਲਦੀਆਂ ਹਨ।

ਗੋਰਾ-ਗੋਰੀ ਸ਼ਾਮ ਨੂੰ ਦੋਨਾਂ ਦੀ ਖਾਦੀ-ਪੀਤੀ ਹੁੰਦੀ ਹੈ। ਦੋਨੇਂ ਟੱਲੀ ਹੋਏ ਹੁੰਦੇ ਹਨ। ਪਿਛਲੇ ਹਫ਼ਤੇ ਰਾਤ ਦੇ 2 ਕੁ ਵਜੇ ਪੁਲਿਸ ਦੀਆਂ ਦੋ ਗੱਡੀਆਂ ਆਈਆਂ। ਉਨ੍ਹਾਂ ਨੇ ਉੱਪਰ ਦੀਆਂ ਬੱਤੀਆਂ ਲਗਾਈਆਂ ਹੋਈਆਂ ਸਨ। ਸਾਰੇ ਆਲ਼ੇ ਦੁਆਲੇ ਪਤਾ ਲੱਗ ਗਿਆ। ਬੰਦਾ ਇੱਕ ਫੜਨਾ ਸੀ। ਉਸ ਲਈ ਦੋ ਗੱਡੀਆਂ ਚਾਰ ਪੁਲਿਸ ਵਾਲੇ ਆਏ ਸਨ। ਉਨ੍ਹਾਂ ਨੇ ਆਉਂਦਿਆਂ ਹੀ ਬੰਦੇ ਨੂੰ ਢਾਹ ਕੇ ਹੱਥਕੜੀ ਲੱਗਾ ਲਈ। ਕਾਰ ਵਿੱਚ ਸਿੱਟ ਕੇ ਲੈ ਗਏ। ਉਦੋਂ ਖਾਂਦੀ-ਪੀਤੀ ਵਿੱਚ ਗੋਰੀ ਨੇ ਉਸ ਨੂੰ ਕੁੱਟਣ-ਮਾਰਨ ਦਾ ਚਾਰਜ ਕਰਾ ਦਿੱਤਾ। ਕੁੱਝ ਕੁ ਘੰਟਿਆਂ ਪਿਛੋਂ ਬੰਦੇ ਨੂੰ ਛੱਡ ਦਿੱਤਾ। ਕੇਸ ਅਦਾਲਤ ਵਿੱਚ ਲੱਗ ਗਿਆ। ਗੋਰੀ ਨੌਕਰੀ ਨਹੀਂ ਕਰਦੀ ਸੀ। ਗੌਰਮਿੰਟ ਬੱਚਿਆਂ ਨੂੰ ਬੇਬੀਸਿੰਟਗ ਦੇ ਪੈਸੇ ਦਿੰਦੀ ਸੀ। ਕਿਉਂਕਿ ਹੋਰ ਆਮਦਨ ਨਹੀਂ ਹੈ। ਅਦਾਲਤ ਬੱਚਿਆਂ ਦਾ ਮਹੀਨੇ ਦਾ ਖ਼ਰਚਾ, ਗੋਰੇ ਤੋਂ 1200 ਡਾਲਰ ਤੱਕ ਦੁਆ ਦੁਵਾਵੇਗੀ। ਗੋਰੀ ਨੇ ਵਕੀਲ ਨੂੰ ਕਿਹਾ, “ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਤਲਾਕ ਲੈ ਲੈਣਾ ਹੈ। “ ਵਕੀਲ ਨੇ ਪੁੱਛਿਆ ,“ ਕੀ ਤੂੰ ਆਪਣੇ ਪਤੀ ਦੇ ਖ਼ਿਲਾਫ਼ ਅਦਾਲਤ ਵਿੱਚ ਲੜੇਗੀ? ਤੂੰ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ। ਤੈਨੂੰ ਅਦਾਲਤ ਉਸ ਕੋਲੋਂ ਕੀ ਲੈ ਕੇ ਦੇ ਦੇਵੇਗੀ? ਉਸ ਕੋਲ ਜੌਬ ਹੀ ਹੈ। ਉਸ ਨੇ ਜੇ ਨੌਕਰੀ ਛੱਡ ਦਿੱਤੀ। ਤੂੰ ਬੱਚੇ ਵੀ ਆਪਣੇ ਕੋਲੋਂ ਰੱਖ ਲਏ ਹਨ। ਗੋਰੇ ਨੂੰ ਆਵਾਰਾ ਗਰਦੀ ਕਰਨ ਲਈ ਵਿਹਲਾ ਕਰ ਦਿੱਤਾ ਹੈ। ਉਹ ਘਰ ਵਿੱਚ ਰਹਿ ਕੇ, ਹਰ ਮਹੀਨੇ 1200 ਡਾਲਰ ਤੋਂ ਤਾਂ ਵੱਧ ਖ਼ਰਚਾ ਕਰਦਾ ਹੋਣਾ ਹੈ। ਬੱਚੇ ਵੀ ਸੰਭਾਲਦਾ ਸੀ। ਹੁਣ ਸਾਰਾ ਬੋਝ ਤੇਰੇ ਸਿਰ ਪੈ ਗਿਆ ਹੈ। “” ਉਹ ਕੁੱਝ ਸੋਚਣ ਲੱਗ ਗਈ। ਇੱਕ ਪੰਜਾਬੀ ਕੁੜੀ ਨਾਲ ਹੋਈ ਕਹਾਣੀ ਹੈ। ਪਤੀ ਨਾਲ ਝਗੜਨ ਪੰਜਾਬੀ ਕੁੜੀ ਛੋਟੇ-ਛੋਟੇ ਬੱਚਿਆਂ ਨਾਲ ਅਦਾਲਤ ਜਾਂਦੀ ਹੁੰਦੀ ਸੀ। ਜੱਜ 2 ਸਾਲ ਤਰੀਕਾਂ ਪਾਉਂਦਾ ਰਿਹਾ। ਹਰ ਤਰੀਕ ਉੱਤੇ ਜੱਜ ਦਾ ਨਵਾਂ ਬਹਾਨਾ ਹੁੰਦਾ ਸੀ, “ ਅੱਜ ਸੋਸ਼ਲ ਵਰਕਰ ਨਹੀਂ ਆਈ। ਸਰਕਾਰੀ ਵਕੀਲ ਬਦਲ ਗਿਆ। ਨਵੇਂ ਵਕੀਲ ਨੇ ਕੇਸ ਨਹੀਂ ਪੜ੍ਹਿਆ। ਅੱਜ ਪੁਲਿਸ ਵਾਲਾ ਨਹੀਂ ਆਇਆ। “” ਹਰ ਮਹੀਨੇ ਨਵੀਂ ਤਰੀਕ ਆ ਜਾਂਦੀ ਸੀ। ਉਸ ਦੇ ਪਤੀ ਨੂੰ ਹਰ ਤਰੀਕ ਉੱਤੇ ਆਪ ਦੇ ਵਕੀਲ ਨੂੰ500 ਡਾਲਰ ਦੇਣੇ ਪੈਂਦੇ ਸਨ। ਜਿੰਨਾ ਚਿਰ ਸੋਸ਼ਲ ਵਰਕਰ , ਪੁਲਿਸ ਤੇ ਹੋਰ ਗਵਾਹੀਆਂ ਨਹੀਂ ਭੁਗਤਦੀਆਂ। ਕੇਸ ਮੁੱਕਦਾ ਨਹੀਂ। ਜੱਜ ਫ਼ੈਸਲਾ ਨਹੀਂ ਦਿੰਦਾ। ਉਨ੍ਹਾ ਚਿਰ ਪਤੀ ਤੋਂ ਇੱਕ ਪੈਸਾ ਨਹੀਂ ਮਿਲਣਾ। ਪਤਨੀ ਲਈ ਪੂਰੀ ਸਰਕਾਰ ਦੇ ਮੁਲਾਜ਼ਮ ਮੁਫ਼ਤ ਹੁੰਦੇ ਸਨ। ਕਿਉਂਕਿ ਪੁਲਿਸ ਨੂੰ ਫ਼ੋਨ ਪਤਨੀ ਨੇ ਕੀਤਾ ਸੀ। ਜਿਹੜਾ ਪਹਿਲਾਂ ਪੁਲਿਸ ਨੂੰ ਫ਼ੋਨ ਕਰਦਾ ਹੈ। ਉਹ ਬਾਜ਼ੀ ਮਾਰ ਜਾਂਦਾ ਹੈ। ਦੋ ਸਾਲਾਂ ਪਿੱਛੋਂ ਪੰਜਾਬੀ ਕੁੜੀ ਨੂੰ ਜੱਜ ਕਹਿੰਦਾ ਹੈ, “ ਪਹਿਲਾਂ ਫ਼ੈਸਲਾ ਹੈ, ਤੇਰੇ ਪਤੀ ਨੂੰ ਇੰਡੀਆ ਭੇਜ ਸਕਦੇ ਹਾਂ। ਦੂਜੀ ਗੱਲ ਹੈ, ਇੱਕ ਬਾਰ ਹੋਰ ਦੋਨੇਂ ਬੱਚਿਆਂ ਨਾਲ ਰਹਿਣ ਦੀ ਕੋਸ਼ਿਸ਼ ਕਰਕੇ ਦੇਖੋ। “ ਉਨ੍ਹਾਂ ਨੇ ਦੂਜੀ ਗੱਲ ਮੰਨ ਲਈ। ਇੰਡੀਆ ਜਾਣ ਪਿੱਛੋਂ ਤਾਂ ਉਸ ਦੇ ਪਤੀ ਨੇ ਦੁਆਨੀ ਨਹੀਂ ਦੇਣੀ ਸੀ। ਹਰ ਕੋਈ ਅਗਲਾ ਹਾਰਿਆ ਹੰਭਿਆ ਹੋਇਆ, ਅਦਾਲਤ ਅੱਗੇ ਹਥਿਆਰ ਸਿੱਟ ਦਿੰਦਾ ਹੈ। ਰਾਜ਼ੀਨਾਮਾ ਸਮਝੌਤਾ ਕਰ ਲੈਂਦੇ ਹਨ। “ਉਹ ਸੈਲਰ ਫ਼ੋਨ ਦਾ ਨੰਬਰ ਘੁੰਮਾਉਂਦੀ ਹੋਈ, ਆਪਣੇ ਘਰ ਨੂੰ ਤੁਰ ਗਈ। ਸ਼ਾਮ ਨੂੰ ਉਸ ਦਾ ਪਤੀ ਆਲਾ ਦੁਆਲਾ ਦੇਖਦਾ ਹੋਇਆ। ਘਰ ਆ ਵੜਿਆ। ਅਜੇ ਉਸ ਉੱਤੇ ਬੱਚਿਆਂ ਤੇ ਪਤਨੀ ਤੋਂ ਦੂਰ ਰਹਿਣ ਦੇ ਅਦਾਲਤ ਦੇ ਆਡਰ ਸਨ। ਅਗਲੇ ਦਿਨ ਉਹ ਦੋਨੇਂ ਇਕੱਠੇ ਇੱਕੋ ਕਾਰ ਵਿੱਚ ਅਦਾਲਤ ਨੂੰ ਜਾ ਕੇ ਆਏ ਸਨ। ਅਦਾਲਤ ਵਿੱਚ ਜਾ ਕੇ ਕੇਸ ਬੰਦ ਕਰਾ ਲਿਆ ਸੀ।

ਕੈਨੇਡਾ ਦੀਆਂ ਅਦਾਲਤਾਂ ਦੀ ਇੱਕ ਗੱਲ ਮਜ਼ੇਦਾਰ ਹੈ। ਜੋ ਪਹਿਲਾਂ ਪੁਲਿਸ ਰਿਪੋਰਟ ਕਰਦਾ ਹੈ। ਉਸ ਨੂੰ ਮੁਫ਼ਤ ਵਿੱਚ ਸੋਸ਼ਲ ਵਰਕਰ,ਸਰਕਾਰੀ ਵਕੀਲ ਦਿੱਤਾ ਜਾਂਦਾ ਹੈ। ਜੋ ਕੇਸ ਕਰਨ ਵਾਲੇ ਦਾ ਪੂਰਾ ਪੱਖ ਕਰਦਾ ਹੈ। ਗੁਨਾਹਗਾਰ ਤੇ ਉਸ ਦੇ ਵਕੀਲ ਨਾਲ ਬਾਜ਼ ਵਾਗ ਪੂਰੀਆਂ ਝਪਟਾਂ ਲਗਾਉਂਦਾ ਹੈ। ਅਗਲੇ ਦਾ ਭਾਵੇਂ ਰੱਤੀ ਭਰ ਵੀ ਕਸੂਰ ਨਾਂ ਹੋਵੇ। ਦੂਜਾ ਬੰਦਾ ਕੇਸ ਕਰਨ ਵਾਲਾ ਭਾਵੇਂ ਡਰਾਮੇ ਵਾਜ ਹੋਵੇ। ਉਸ ਨੇ ਭਾਵੇਂ ਬਗੈਰ ਵਜਾ ਤੋਂ ਸਾਹਮਣੇ ਵਾਲੇ ਨੂੰ ਫਸਾਇਆ ਹੋਵੇ। ਬਹੁਤੇ ਕੇਸ ਹੁੰਦੇ ਹੀ ਐਸੇ ਹਨ। ਪਤੀ-ਪਤਨੀ ਥੋੜ੍ਹਾ ਜਿਹਾ ਲੜੇ ਹੋਣ। ਜੇ ਪੁਲਿਸ ਆਵੇ, ਉਹ ਚਲਾਨ ਕੇਸ ਕਰਕੇ ਹੀ ਜਾਂਦੇ ਹਨ। ਕਈ ਪਤੀ ਬਗੈਰ ਵਜਾ ਵਕੀਲਾਂ ਦੀਆਂ ਫ਼ੀਸਾਂ ਭਰਦੇ ਰਹਿੰਦੇ ਹਨ। ਬਹੁਤੇ ਕੇਸਾਂ ਵਿੱਚ ਵੀ ਐਸਾ ਹੁੰਦਾ ਹੈ। 70% ਤੋਂ ਜ਼ਿਆਦਾ ਕੇਸ ਅਦਾਲਤਾਂ ਵਿੱਚੋਂ ਬੇਗੁਨਾਹ ਫਸੇ ਲੋਕ ਜਿੱਤ ਜਾਂਦੇ ਹਨ। ਕੁੱਝ ਕੁ ਨੂੰ ਸਜਾ ਵੀ ਹੋ ਜਾਂਦੀ ਹੈ। ਕਈ ਜ਼ਰਮਾਨਾਂ ਭਰ ਕੇ ਵੀ ਸੁਖ ਦਾ ਸਾਹ ਲੈਂਦੇ ਹਨ। ਬਈ ਜਾਨ ਛੁੱਟ ਗਈ। ਅਦਾਲਤਾਂ ਵਿੱਚ ਕਈ-ਕਈ ਸਾਲ ਕੇਸ ਲਟਕਦੇ ਰਹਿੰਦੇ ਹਨ। ਹਰ ਤਰੀਕ ਉੱਤੇ ਜੱਜ ਵਕੀਲ ਬਦਲੀ ਜਾਂਦੇ ਹਨ। ਕਈਆਂ ਦਾ ਤਾਂ ਕਈ ਸਾਲ ਕੇਸ ਚੱਲੀ ਜਾਂਦਾ ਹੈ। ਦੋ ਮਿੰਟ ਦੀ ਕਹਾਣੀ ਸੁਣ ਕੇ, ਬੰਦੇ ਨੂੰ ਮੁਜਰਮ ਇਕਰਾਰ ਦੇ ਦਿੰਦੇ ਹਨ। ਕਈ ਬੇਗੁਨਾਹ ਵੀ ਸਜ਼ਾ ਭੁਗਤ ਰਹੇ ਹਨ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

satwinder_7@hotmail.com

print
Share Button
Print Friendly, PDF & Email

Leave a Reply

Your email address will not be published. Required fields are marked *