ਧੂਰੀ ‘ਚ ਭਿਆਨਕ ਧਮਾਕਾ, ਚਾਰ ਦੀ ਮੌਤਾਂ, ਕਈ ਮਲਬੇ ਹੇਠ ਦੱਬੇ

ss1

ਧੂਰੀ ‘ਚ ਭਿਆਨਕ ਧਮਾਕਾ, ਚਾਰ ਦੀ ਮੌਤਾਂ, ਕਈ ਮਲਬੇ ਹੇਠ ਦੱਬੇ

ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਧੂਰੀ ਕਸਬੇ ਵਿੱਚ ਅੱਜ ਸਵੇਰੇ ਕੋਲਡ ਸਟੋਰ ਵਿੱਚ ਹੋਏ ਧਮਾਕੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਧਮਾਕਾ ਗੈਸ ਸਿਲੰਡਰ ਫਟਣ ਕਾਰਨ ਹੋਇਆ ਹੈ।

ਧਮਕੇ ਤੋਂ ਬਾਅਦ ਕੋਲਡ ਸਟੋਰ ਦੀ ਛੱਤ ਡਿੱਗੀ ਤੇ ਕਈ ਲੋਕ ਅਜੇ ਵੀ ਮਲਬੇ ਥੱਲੇ ਦੱਬੇ ਹੋਣ ਦੀ ਖ਼ਬਰ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਨੇ ਮੌਕੇ ਉੱਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਆਸ ਪਾਸ ਦੇ ਪਿੰਡ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਰਾਹਤ ਕਾਰਜ ਵਿੱਚ ਲੱਗੇ ਹੋਏ ਹਨ। ਧਮਾਕੇ ਕਾਰਨ ਕੋਲਡ ਸਟੋਰ ਦੇ ਨੇੜੇ ਬਣੇ ਦੋ ਘਰਾਂ ਵੀ ਨੁਕਸਾਨ ਪਹੁੰਚਿਆ ਹੈ।

print
Share Button
Print Friendly, PDF & Email