ਲਾਲ ਬੱਤੀ ਕਲਚਰ ‘ਤੇ ਸੁਖਬੀਰ ਬਾਦਲ ਦਾ ਤਰਕ

ss1

ਲਾਲ ਬੱਤੀ ਕਲਚਰ ‘ਤੇ ਸੁਖਬੀਰ ਬਾਦਲ ਦਾ ਤਰਕ

ਪੰਜਾਬ ਸਰਕਾਰ ਵੱਲੋਂ ਵੀਆਈਪੀ ਕਲਚਰ ਨੂੰ ਖ਼ਤਮ ਕਰਨ ਦੇ ਕਦਮਾਂ ਉੱਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਵਾਲ ਚੁੱਕੇ ਹਨ। ਅਮਲੋਹ ਵਿਧਾਨ ਸਭਾ ਹਲਕੇ ਵਿੱਚ ਪਹੁੰਚੇ ਸੁਖਬੀਰ ਬਾਦਲ ਨੇ ਆਖਿਆ ਕਿ ਲਾਲ ਬੱਤੀਆਂ ਤਾਂ ਉੱਤਰ ਗਈਆਂ ਪਰ ਸਰਕਾਰ ਨੇ ਵੀਆਈਪੀ ਵਿਅਕਤੀਆਂ ਦੀਆਂ ਗੱਡੀਆਂ ਅੱਗੇ ਪੁਲਿਸ ਦੀਆਂ ਜਿਪਸੀਆਂ ਦੀ ਗਿਣਤੀ ਵਿੱਚ ਪਹਿਲਾਂ ਨਾਲੋਂ ਵਾਧਾ ਕਰ ਦਿੱਤਾ ਹੈ।

ਸੁਖਬੀਰ ਬਾਦਲ ਅਮਲੋਹ ਹਲਕੇ ਵਿੱਚ ਲੋਕਾਂ ਦਾ ਧੰਨਵਾਦ ਕਰਨ ਲਈ ਪਹੁੰਚੇ ਸਨ। ਇਸ ਮੌਕੇ ਉੱਤੇ ਅਮਲੋਹ ਤੋਂ ਅਕਾਲੀ ਦਲ ਦੇ ਉਮੀਦਵਾਰ ਰਾਜੂ ਖੰਨਾ ਵੀ ਮੌਜੂਦ ਸਨ। ਇਸ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਨਸ਼ਾ ਛਡਾਊ ਕੇਂਦਰਾਂ ਦੇ ਨਾਮ ਉੱਤੇ ਪਿਛਲੀ ਸਰਕਾਰ ਵੱਲੋਂ ਕੀਤੇ ਗਏ ਘੁਟਾਲੇ ਦੀ ਜਾਂਚ ਦੇ ਦਿੱਤੇ ਗਏ ਆਦੇਸ਼ ਉੱਤੇ ਸੁਖਬੀਰ ਨੇ ਆਖਿਆ ਕਿ ਉਹ ਜਾਂਚ ਦਾ ਸਵਾਗਤ ਕਰਦੇ ਹਨ।

ਇਸ ਦੌਰਾਨ ਫਾਸਟਵੇਅ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਸੁਖਬੀਰ ਨੇ ਆਖਿਆ ਹੈ ਕਿ ਉਨ੍ਹਾਂ ਦਾ ਨਿੱਜੀ ਕਾਰੋਬਾਰ ਹੈ। ਇਸ ਲਈ ਉਹ ਇਸ ਉੱਤੇ ਕੁਝ ਵੀ ਨਹੀਂ ਬੋਲਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *