ਅਮਰੀਕਾ ‘ਚ ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ

ss1

ਅਮਰੀਕਾ ‘ਚ ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ

ਵਾਸ਼ਿੰਗਟਨ: ਇੰਡੀਆਨਾ ਸੂਬੇ ਵਿੱਚ ਇੱਕ ਭਾਰਤੀ-ਅਮਰੀਕੀ ਸਿੱਖ ਡਾਕਟਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੇ ਜਾਣ ਦੀ ਖਬਰ ਮਿਲੀ ਹੈ। ਹਾਸਲ ਜਾਣਕਾਰੀ ਮੁਤਾਬਕ ਮੋਨਰੋ ਹਸਪਤਾਲ ਦੇ ਡਾਕਟਰ ਅਮਨਦੀਪ ਸਿੰਘ ਦੇ ਮੋਬਾਈਲ ‘ਤੇ ਹਾਲ ਹੀ ਵਿੱਚ ਇੱਕ ਸੁਨੇਹਾ ਆਇਆ। ਇਸ ਵਿੱਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੋਈ ਸੀ। ਇਸ ਮਾਮਲੇ ਨੂੰ ਨਸਲੀ ਹਿੰਸਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਭਾਈਚਾਰੇ ਦੇ ਆਗੂਆਂ ਦੇ ਦੱਸਣ ਮੁਤਾਬਕ ਅਮਨਦੀਪ ਸਿੰਘ ਨੂੰ ਇਹ ਮੈਜੇਸ ਕਿਸੇ ਅਣਜਾਣ ਵਿਅਕਤੀ ਨੇ ਭੇਜਿਆ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਕਈ ਲੋਕਾਂ ਦੀ ਹੱਤਿਆ ਕਰਨ ਦਾ ਦਾਅਵਾ ਕੀਤਾ ਹੈ। ਵਿਅਕਤੀ ਨੇ ਜਿਸ ਫੋਨ ਤੋਂ ਮੈਜੇਸ ਕੀਤਾ, ਉਸ ਦੇ ਮਾਲਕ ਨੂੰ ਵੀ ਜਾਨੋਂ ਮਾਰਨ ਦਾ ਦਾਅਵਾ ਕੀਤਾ ਹੈ।

ਇੰਡੀਆਨਾਪੋਲਿਸ ਦੀ ਸਿੱਖ ਪਾਲਿਟੀਕਲ ਐਕਸ਼ਨ ਕਮੇਟੀ (SPAC) ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਅਕਤੀ ਨੇ ਡਾਕਟਰ ਅਮਨਦੀਪ ਸਿੰਘ ਨੂੰ ਆਪਣਾ ਅਗਲਾ ਨਿਸ਼ਾਨਾ ਬਣਾਇਆ ਹੈ। ਖਾਲਸਾ ਨੇ ਕਿਹਾ ਕਿ ਇੰਡੀਆਨਾ ਸੂਬੇ ਵਿੱਚ ਪਹਿਲਾਂ ਵੀ ਕਈ ਸਿੱਖਾਂ ਨੂੰ ਧਮਕੀਆਂ ਮਿਲੀਆਂ ਹਨ। ਇਹ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਿਆ ਹੈ। ਅਣਜਾਣ ਵਿਅਕਤੀ ਦੇ ਫੋਨ ਦੇ ਮਾਲਕ ਨੂੰ ਮਾਰਨ ਦੇ ਦਾਅਵੇ ਦੀ ਜਦ ਬਲੂਮਿੰਗਟਨ ਪੁਲਿਸ ਨੇ ਜਾਂਚ ਕੀਤੀ ਤਾਂ ਉਹ ਜਿੰਦਾ ਪਾਇਆ ਗਿਆ। ਉਸ ਦੇ ਨੰਬਰ ਨੂੰ ਹੈਕ ਕੀਤਾ ਗਿਆ ਸੀ।

ਅਮਨਦੀਪ ਸਿੰਘ ਮੁਤਾਬਕ ਹੁਣ ਪੁਲਿਸ ਘਟਨਾ ਦੀ ਜਾਂਚ ਨਸਲੀ ਕਾਰਨਾਂ ਤੋਂ ਪ੍ਰੇਰਿਤ ਘਟਨਾ ਵਜੋਂ ਕਰ ਰਹੀ ਹੈ। ਅਮਨਦੀਪ ਸਿੰਘ ਭਾਰਤ ਵਿੱਚ ਡਾਕਟਰੇਟ ਕਰਨ ਉਪਰੰਤ 2003 ਤੋਂ ਅਮਰੀਕਾ ਰਹਿ ਰਹੇ ਹਨ। ਤਿੰਨ ਸਾਲ ਪਹਿਲਾਂ ਹੀ ਅਮਨਦੀਪ ਸਿੰਘ ਨੇ ਇੰਡੀਆਨਾ ਸ਼ਿਫਟ ਕੀਤਾ ਸੀ ਜਿੱਥੇ ਉਹ ਮੋਨਰੋ ਹਸਪਤਾਲ ਵਿੱਚ ਨੌਕਰੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਵਿੱਚ ਨਸਲੀ ਹਮਲਿਆਂ ਦੀਆਂ ਘਟਨਾਵਾਂ ਬਹੁਤ ਵਧ ਰਹੀਆਂ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *