ਐੱਸਸੀ ਕਮਿਸ਼ਨ ਨੇ ਜਾਅਲੀ ਸਰਟੀਫਿਕੇਟਾਂ ਦੀ ਰਿਪੋਰਟ 15 ਦਿਨਾਂ ‘ਚ ਮੰਗੀ

ss1

ਐੱਸਸੀ ਕਮਿਸ਼ਨ ਨੇ ਜਾਅਲੀ ਸਰਟੀਫਿਕੇਟਾਂ ਦੀ ਰਿਪੋਰਟ 15 ਦਿਨਾਂ ‘ਚ ਮੰਗੀ

ਚੰਡੀਗੜ੍ਹ : ਅਨੁਸੂਚਿਤ ਜਾਤੀ ਕਮਿਸ਼ਨ (ਐੱਸਸੀ ਕਮਿਸ਼ਨ) ਨੇ ਲੋਕ ਭਲਾਈ ਵਿਭਾਗ ਪੰਜਾਬ ਨੂੰ ਸੂਬੇ ‘ਚ ਅਨੁਸੂਚਿਤ ਜਾਤੀ ਦੇ ਜਾਅਲੀ ਸਰਟੀਫਿਕੇਟ ਬਣਾਉਣ ਸਬੰਧੀ ਮਿਲੀਆਂ ਸ਼ਿਕਾਇਤਾਂ ਦੀ ਸਮੁੱਚੀ ਰਿਪੋਰਟ 15 ਦਿਨਾਂ ‘ਚ ਕਮਿਸ਼ਨ ਦੇ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਦੀ ਬੈਠਕ ਤੋਂ ਬਾਅਦ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐੱਸਸੀ ਕਮਿਸ਼ਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੇ ਨਾਲ ਇਕ ਬੈਠਕ ਕੀਤੀ ਗਈ ਜਿਸ ‘ਚ ਅਨੁਸੂਚਿਤ ਜਾਤੀ ਨਾਲ ਸਬੰਧਤ ਅਨੇਕਾਂ ਮਾਮਲਿਆਂ ਜੋ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਨ, ਨੂੰ ਵਿਚਾਰਿਆ ਗਿਆ ਤੇ ਉਨ੍ਹਾਂ ਮਾਮਲਿਆਂ ਨੂੰ ਸਮਾਂਬੱਧ ਢੰਗ ਨਾਲ ਨਜਿੱਠਣ ਲਈ ਨਿਰਦੇਸ਼ ਜਾਰੀ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਲੋਕ ਭਲਾਈ ਵਿਭਾਗ ਨੂੰ ਸੂਬੇ ‘ਚ ਅਨੁਸੂਚਿਤ ਜਾਤੀ ਦੇ ਜਾਅਲੀ ਸਰਟੀਫਿਕੇਟ ਜਾਰੀ ਕਰਨ ਸਬੰਧੀ ਮਿਲੀਆਂ ਸ਼ਿਕਾਇਤਾਂ ਦੀ ਰਿਪੋਰਟ 15 ਦਿਨਾਂ ‘ਚ ਦੇਣ ਲਈ ਕਿਹਾ ਗਿਆ ਹੈ ਤਾਂ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕ ਭਲਾਈ ਵਿਭਾਗ ਨੂੰ ਇਹ ਵੀ ਕਿਹਾ ਗਿਆ ਹੈ ਕਿ ਪੋਸਟ ਮੈਟਿ੫ਕ ਵਿਦਿਆਰਥੀ ਵਜ਼ੀਫਾ ਯੋਜਨਾ ਤਹਿਤ ਵੱਖ-ਵੱਖ ਕਾਲਜਾਂ ‘ਚ ਪੜ੍ਹ ਰਹੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਵਜ਼ੀਫੇ ਦੀ ਬਕਾਇਆ ਰਾਸ਼ੀ ਛੇਤੀ ਜਾਰੀ ਕੀਤੀ ਜਾਵੇ ਤਾਂ ਕਿ ਸਬੰਧਤ ਵਿਦਿਆਰਥੀਆਂ ਨੂੰ ਕੋਈ ਸਮੱਸਿਆ ਪੇਸ਼ ਨਾ ਆਏ।

ਬਾਘਾ ਨੇ ਦੱਸਿਆ ਕਿ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅੱਤਿਆਚਾਰ ਰੋਕੂ ਐਕਟ ‘ਚ ਕੀਤੇ ਗਈ ਸੋਧ ਅਨੁਸਾਰ ਜਨਤਕ ਥਾਵਾਂ, ਪੁਲਿਸ ਥਾਣਿਆਂ, ਸਰਕਾਰੀ ਦਫ਼ਤਰਾਂ ‘ਚ ਅਨੁਸੂਚਿਤ ਜਾਤੀਆਂ ਦਾ ਵੇਰਵਾ ਦਰਸਾਉਂਦੇ ਬੋਰਡ ਲਗਾਏ ਜਾਣ ਤਾਂਕਿ ਇਸ ਵਰਗ ਦੇ ਲੋਕ ਜਾਗਰੂਕ ਹੋ ਸਕਣ ਤੇ ਆਪਣੀਆਂ ਸਮੱਸਿਆਵਾਂ ਸਬੰਧੀ ਐੱਸਸੀ ਕਮਿਸ਼ਨ ਪੰਜਾਬ ਤਕ ਸਿਫਾਰਸ਼ ਕਰ ਸਕਣ। ਬੈਠਕ ‘ਚ ਸਥਾਨਕ ਸਰਕਾਰਾਂ ਵਿਭਾਗ ਦੇ ਨਿਰਦੇਸ਼ਕ ਵਿੰਨੀ ਭੁੱਲਰ, ਮਾਲਵਿੰਦਰ ਸਿੰਘ ਜੱਗੀ, ਨਿਰਦੇਸ਼ਕ ਲੋਕ ਭਲਾਈ ਵਿਭਾਗ ਪੰਜਾਬ, ਪੰਜਾਬ ਐੱਸਸੀ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਰਾਜ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *