ਅਕਾਲੀ-ਕਾਂਗਰਸੀਆਂ ‘ਚ ਮੁੜ ਚੱਲੀਆਂ ਗੋਲੀਆਂ,4 ਲੋਕ ਜ਼ਖਮੀ

ss1

ਅਕਾਲੀ-ਕਾਂਗਰਸੀਆਂ ‘ਚ ਮੁੜ ਚੱਲੀਆਂ ਗੋਲੀਆਂ,4 ਲੋਕ ਜ਼ਖਮੀ

ਪੱਟੀ: ਪੰਜਾਬ ਵਿਚ ਪਿਛਲੇ ਦਿਨੀ ਚੋਣਾਂ ਦੇ ਆਏ ਨਤੀਜਿਆਂ ਤੋਂ ਬਾਅਦ ਭਾਵੇਂ ਪੰਜਾਬ ਵਿਚ ਕਾਂਗਰਸ ਸਰਕਾਰ ਦਾ ਗਠਨ ਹੋ ਚੁੱਕਾ ਹੈ ਪਰ ਵੋਟਾਂ ਦੀ ਸਿਆਸੀ ਰੰਜ਼ਿਸ ਨੂੰ ਲੈ ਕੇ ਲੋਕਾਂ ਵਿਚ ਟਕਰਾਅ ਅਜੇ ਵੀ ਜਾਰੀ ਹੈ ਇਸੇ ਦੇ ਚੱਲਦਿਆ ਥਾਣਾ ਸਰਹਾਲੀ ਦੇ ਪਿੰਡ ਖਾਰਾ ਵਿਚ ਉਸ ਵੇਲੇ ਟਕਰਾਅ ਹੋ ਗਿਆ ਜਦੋਂ ਇੱਕ ਵਿਆਹ ਸਮਾਗਮ ਦੌਰਾਨ ਦੋਹਾਂ ਧਿਰਾਂ ਵਲੋਂ ਇੱਕ-ਦੂਜੇ ਧਿਰ ਉਪਰ ਇੱਟੇ-ਰੋੜੇ ਚਲਾਏ ਗਏ ਉਥੇ ਹੀ ਅਕਾਲੀ ਧਿਰ ਵਲੋਂ ਚਲਾਈ ਗਈ ਗੋਲੀ ਨਾਲ ਦੂਜੀ ਧਿਰ ਕਾਂਗਰਸ ਦੇ ਤਿੰਨ ਲੋਕ ਜ਼ਖਮੀ ਹੋ ਗਏ ਜਦ ਕਿ ਅਕਾਲੀ ਦਲ ਦੇ ਵੀ ਇੱਕ ਵਿਅਕਤੀ ਨੂੰ ਸੱਟਾ ਲੱਗੀਆਂ।ਉਧਰ ਪੁਲਿਸ ਨੇ ਦੋਵਾਂ ਧਿਰਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

print
Share Button
Print Friendly, PDF & Email