ਕੇਂਦਰ ਸਰਕਾਰ ਨੇ ਕੰਬਾਈਨਾਂ ਨੂੰ ਟੌਲ ਟੈਕਸ ਤੋਂ ਕੀਤਾ ਮੁਕਤ ਕਰਨ ‘ਤੇ ਚੰਦੂਮਾਜਰਾ ਵਲੋਂ ਗਡਕਰੀ ਦਾ ਧੰਨਵਾਦ

ss1

ਕੇਂਦਰ ਸਰਕਾਰ ਨੇ ਕੰਬਾਈਨਾਂ ਨੂੰ ਟੌਲ ਟੈਕਸ ਤੋਂ ਕੀਤਾ ਮੁਕਤ ਕਰਨ ‘ਤੇ ਚੰਦੂਮਾਜਰਾ ਵਲੋਂ ਗਡਕਰੀ ਦਾ ਧੰਨਵਾਦ

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਖਾਸ ਕਰਕੇ ਸੜਕੀ ਆਵਾਜਾਈ ਮੰਤਰੀ ਸ਼੍ਰੀਨਿਤਨ ਗਡਕਰੀ ਦਾ ਕੰਬਾਈਨਾਂ ਨੂੰ ਟ੍ਰੈਕਟਰ-ਟਰਾਲੀ ਦੀ ਤਰਜ਼ ਉੱਤੇ ਸੜਕੀ ਟੌਲ ਪਲਾਜ਼ਿਆਂ ਉੱਤੇ ਲੱਗਣ ਵਾਲੇ ਟੌਲ ਟੈਕਸ ਤੋਂ ਮੁਕਤ ਕਰਨ ਲਈ ਧੰਨਵਾਦ ਕੀਤਾ ਹੈ।

ਪ੍ਰੋ. ਚੰਦੂਮਾਜਰਾ ਨੇ ਅੱਜ ਇਥੇ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿਚ ਦਸਿਆ ਕਿ ਉਹਨਾਂ ਵਲੋਂ ਲੋਕ ਸਭਾ ਵਿਚ ਇਹ ਮੁੱਦਾ ਉਠਾਉਣ ਤੋਂ ਬਾਅਦ ਸ਼੍ਰੀ ਨਿਤਨ ਗਡਕਰੀ ਨੇਇਹ ਭਰੋਸਾ ਦਿੱਤਾ ਸੀ ਕਿ ਕੰਬਾਈਨਾਂ ਨੂੰ ਖੇਤੀਬਾੜੀ ਮਸ਼ੀਨਰੀ ਮੰਨ ਕੇ ਟ੍ਰੈਕਟਰ-ਟਰਾਲੀ ਦੀ ਤਰਾਂ ਸੜਕੀ ਟੌਲ ਤੋਂ ਮੁਕਤ ਕੀਤਾ ਜਾਵੇਗਾ। ਉਹਨਾਂ ਦਸਿਆ ਕਿ ਕੇਂਦਰ ਸਰਕਾਰ ਵਲੋਂਅੱਜ ਇੱਕ ਗਜ਼ਟ ਨੋਟੀਫੀਕੇਸ਼ਨ ਜਾਰੀ ਕਰਕੇ ਸੜਕੀ ਟੌਲ ਨਿਯਮਾਂ ਵਿਚ ਸੋਧ ਕਰਦਿਆਂ ਕੰਬਾਈਨਾਂ ਨੂੰ ਟੈਕਸ ਤੋਂ ਛੋਟ ਦੇ ਦਿੱਤੀ ਗਈ ਹੈ।

ਅਕਾਲੀ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੇ ਸੈਂਕੜੇ ਉਹਨਾਂ ਕੰਬਾਈਨ ਮਾਲਕਾਂ ਨੂੰ ਲੱਖਾਂ ਰੁਪਏ ਦਾ ਫ਼ਾਇਦਾ ਹੋਵੇਗਾ ਜਿਹੜੇ ਪੰਜਾਬ ਤੋਂ ਬਾਹਰਖਾਸ ਕਰਕੇ ਦੱਖਣੀ ਭਾਰਤ ਦੇ ਸੂਬਿਆਂ ਵਿਚ ਕੰਬਾਈਨਾਂ ਲੈ ਕੇ ਜਾਂਦੇ ਸਨ। ਉਹਨਾਂ ਕਿਹਾ ਕਿ ਕੰਬਾਈਨਾਂ ਸਬੰਧੀ ਪਹਿਲਾਂ ਸੜਕੀ ਟੌਲ ਨਿਯਮਾਂ ਵਿਚ ਕੋਈ ਜ਼ਿਕਰ ਹੀ ਨਾ ਹੋਣ ਕਾਰਨਕੰਬਾਈਨਾਂ ਦੀ ਲੁੱਟ ਦੇ ਨਾਲ ਨਾਲ ਉਹਨਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *