ਔਰਤ ਹੋਣ ਕਾਰਨ ਮੇਰੀ ਮਾਂ ਭਾਰਤ ‘ਚ ਜੱਜ ਨਹੀਂ ਬਣ ਸਕੀ

ss1

ਔਰਤ ਹੋਣ ਕਾਰਨ ਮੇਰੀ ਮਾਂ ਭਾਰਤ ‘ਚ ਜੱਜ ਨਹੀਂ ਬਣ ਸਕੀ

ਵਾਸ਼ਿੰਗਟਨ, 30 ਮਾਰਚ – ਪੰਜਾਬੀ ਮੂਲ ਦੀ ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਅੰਬੈਸਡਰ ਨਿੱਕੀ ਹੈਲੀ ਨੇ ਹਾਲ ਹੀ ‘ਚ ਆਪਣੇ ਇਕ ਬਿਆਨ ‘ਚ ਕਿਹਾ ਹੈ ਕਿ ਉਨ੍ਹਾਂ ਦੀ ਮਾਂ ਨੂੰ ਔਰਤ ਹੋਣ ਦੇ ਕਾਰਨ ਭਾਰਤ ‘ਚ ਜੱਜ ਨਹੀਂ ਬਣਨ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਇਸ ਕਾਬਿਲ ਸੀ ਪਰ ਕਿਉਂਕਿ ਉਹ ਔਰਤ ਸੀ ਇਸ ਲਈ ਉਹ ਅਜਿਹਾ ਨਹੀਂ ਕਰ ਸਕੀ। ਹੈਲੀ ਨੇ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਾਂ ਉਨ੍ਹਾਂ (ਹੈਲੀ) ਦੇ ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਅੰਬੈਸਡਰ ਚੁਣੇ ਜਾਣ ‘ਤੇ ਕਾਫੀ ਖੁਸ਼ ਹੈ। ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਮਾਂ ਜੱਜ ਬਣ ਜਾਂਦੀ ਤਾਂ ਉਹ ਭਾਰਤ ਦੀ ਪਹਿਲੀ ਮਹਿਲਾ ਜੱਜਾਂ ਵਿਚੋਂ ਇਕ ਹੁੰਦੀ। ਪੰਜਾਬੀ ਮੂਲ ਦੀ ਨਿੱਕੀ ਹੈਲੀ ਦੇ ਮਾਤਾ ਪਿਤਾ 1960 ਦੇ ਦਹਾਕੇ ਵਿਚ ਭਾਰਤ ਤੋਂ ਅਮਰੀਕਾ ਚਲੇ ਗਏ ਸਨ। ਭਾਰਤ ਦੀ ਪਹਿਲੀ ਮਹਿਲਾ ਜੱਜ ਅੰਨਾ ਚਾਂਡੀ ਤ੍ਰਾਵਣਕੋਰ ਸੀ। ਉਹ 1948 ‘ਚ ਜਿਲ੍ਹਾ ਜੱਜ ਬਣੀ ਤਾਂ ਅਗੇ 1959 ‘ਚ ਹਾਈਕੋਰਟ ਦੀ ਜੱਜ ਬਣੀ।

print
Share Button
Print Friendly, PDF & Email

Leave a Reply

Your email address will not be published. Required fields are marked *