ਅੰਨ੍ਹੀ ਸ਼ਰਧਾ

ss1

ਅੰਨ੍ਹੀ ਸ਼ਰਧਾ

ਜਦੋਂ ਕਿਤੇ ਮਸਜਿਦ,ਮੰਦਰ,ਗੁਰੂਦਵਾਰੇ ਦੀ ਉਸਾਰੀ ਦੇਖਦਾ ਹਾਂ
ਕਿਸੇ ਜੰਗ ਲਈ ਹੋ ਰਹੀ ਤਿਆਰੀ ਦੇਖਦਾ ਹਾਂ

ਅੰਦਰ ਬੇਮਤਲਬ ਗੋਲਕਾਂ ਭਰ ਹੋ ਰਹੀਆਂ ਨੇ
ਬਾਹਰ ਭੁੱਖਾ ਮਰਦਾ ਭਿਖਾਰੀ ਦੇਖਦਾ ਹਾਂ

ਖੁਸ਼ ਕਰਨ ਲਈ ਪੱਥਰਾਂ ਨੂੰ ਤੋੜੀ ਗਈ
ਕੋਮਲ ਕਲੀ ਕੁਰਲਾਉਂਦੀ ਵਿਚਾਰੀ ਦੇਖਦਾ ਹਾਂ

ਰੱਬ ਵੀ ਕਿੱਧਰੇ ਪੈਸੇ ਵਿੱਚ ਗਵਾਚ ਗਿਆ
ਕਿਸੇ ਨੂੰ ਨਹੀਂ ਚੜ੍ਹਦੀ ਨਾਮ ਖੁਮਾਰੀ ਦੇਖਦਾ ਹਾਂ

ਅੰਨ੍ਹੀ ਸ਼ਰਧਾ ਨੇ ਮਾਰ ਮੁਕਾਈ ਮਾਨਵਤਾ
ਇਹ ਕੈਸੀ ਲੱਗ ਗਈ ‘ਖ਼ਾਨ’ ਬਿਮਾਰੀ ਦੇਖਦਾ ਹਾਂ

ਖ਼ਾਨ ਲਾਂਬੜਾ
7696168630
khanlambra2@gmail.com

print
Share Button
Print Friendly, PDF & Email