ਗ਼ਜ਼ਲ

ss1

ਗ਼ਜ਼ਲ

ਪੱਲੇ ਉਸਨੇ ਦੁੱਖ ਹੀ ਪਾਇਆ
ਬਾਣੇ ਜੋ ਮਿੱਟੀ ਦੇ ਆਇਆ

ਵਿੱਚ ਹਨੇਰੇ ਲੁਕ ਲੁਕ ਰੋਵਾਂ
ਜੋ ਮੈਂ ਦੁੱਖਾਂ ਦੇ ਘਰ ਜਾਇਆ

ਰੂਹ ਦੇ ਨਾਲ ਜਿਵੇਂ ਕਲਬੂਤ
ਹਾਦਸੇ ਬਣੇ ਰਹੇ ਮੇਰਾ ਸਾਇਆ

ਫਾਸਲਾ ਕਦੇ ਵੀ ਮਿਟਿਆ ਨਾ
ਖੁਸ਼ੀਆਂ ਹੱਥੋਂ ਰਿਹਾ ਤਿਹਾਇਆ

ਸੁਣੀ ਗਈ ਨਾ ਇਕ ਵੀ ਪੁਕਾਰ
ਬਥੇਰਾ ਰੱਬ ਦਾ ਨਾਮ ਧਿਆਇਆ

ਜਾਂਦਾ ਤਾਂ ਕਿੱਧਰ ਨੂੰ ਜਾਂਦਾ
ਕਿਸਮਤ ਐਸਾ ਖੇਡ ਰਚਾਇਆ

ਕਲਮ ਵੀ ਮੈਨੂੰ ਮਾਰੇ ਤਾਅਨੇ
ਹਮੇਸ਼ਾ ਮੈਥੋਂ ਦਰਦ ਲਿਖਾਇਆ

ਖ਼ਾਨ ਲਾਂਬੜਾ
7696168630
khanlambra2@gmail.com

print
Share Button
Print Friendly, PDF & Email