ਐਫ ਐਸ ਡੀ ਸਕੂਲ ਜੌੜਕੀਆਂ ਵਿਖੇ ਇਨਫਲੇਮੇਟਰੀ ਬਾਊਲ ਡੀਜ਼ੀਜ਼ ਡੇਅ ਮਨਾਇਆ ਗਿਆ

ss1

ਐਫ ਐਸ ਡੀ ਸਕੂਲ ਜੌੜਕੀਆਂ ਵਿਖੇ ਇਨਫਲੇਮੇਟਰੀ ਬਾਊਲ ਡੀਜ਼ੀਜ਼ ਡੇਅ ਮਨਾਇਆ ਗਿਆ

21-6
ਤਲਵੰਡੀ ਸਾਬੋ, 20 ਮਈ (ਗੁਰਜੰਟ ਸਿੰਘ ਨਥੇਹਾ)- ਮੰਡੀ ਦੇ ਨੇੜਲੇ ਪਿੰਡ ਜੌੜਕੀਆਂ ਦੇ ਐਫ.ਐਸ.ਡੀ. ਸੀਨੀ. ਸੈਕੰ. ਸਕੂਲ ਵਿਖੇ ਇਨਫਲੇਮੇਟਰੀ ਬਾਊਲ ਡੀਜ਼ੀਜ਼ ਡੇ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੇ ਚਾਰਟ ਮੁਕਾਬਲੇ ਵੀ ਕਰਵਾਏ ਗਏ। ਸਕੂਲ ਪ੍ਰਬੰਧਕ ਸ. ਫੌਜਾ ਸਿੰਘ ਨੇ ਦੱਸਿਆ ਕਿ ਇਸ ਨੂੰ ਸਮਰਪਿਤ ਬੱਚਿਆਂ ਦੇ ਕਰਵਾਏ ਗਏ ਚਾਰਟ ਮੁਕਾਬਲਿਆਂ ਵਿਚੋਂ ਅੰਮ੍ਰਿਤਪਾਲ ਕੌਰ ਅਤੇ ਕਮਲਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਨੌਵੀਂ ਜਮਾਤ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਆਈ ਬੀ ਡੀ ਬਾਰੇ ਭਾਸ਼ਣ ਦੇ ਕੇ ਜਾਣਕਾਰੀ ਦਿਤੀ। ਇਸ ਮੌਕੇ ਸੰਸਥਾ ਦੇ ਐਮ. ਡੀ ਕਮ ਪ੍ਰਿੰਸੀਪਲ ਸ. ਫੌਜਾ ਸਿੰਘ ਧਾਲੀਵਾਲ ਨੇ ਇਨਫਲੇਮੇਟਰੀ ਬਾਊਲ ਡੀਜ਼ੀਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਬਿਮਾਰੀ ਅੰਤੜੀਆਂ ਵਿੱਚ ਸੋਜਸ਼ ਪੈਦਾ ਕਰਦੀ ਹੈ ਅਤੇ ਅਨੇਕਾਂ ਰੋਗਾਂ ਦਾ ਕਾਰਨ ਬਣਦੀ ਹੈ। ਇਸ ਬਿਮਾਰੀ ਦੇ ਦੋ ਪੜਾਅ 50 ਤੋਂ 60 ਸਾਲ ਦੀ ਉਮਰ ਤੱਕ ਹੰੁਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ, ਚੀਫ ਕੁਆਰਡੀਨੇਟਰ ਸ. ਗੁਰਸੇਵਕ ਸਿੰਘ ਜਟਾਣਾ, ਸ. ਇਕਬਾਲ ਸਿੰਘ, ਸ. ਮੇਵਾ ਸਿੰਘ ਆਦਿ ਹਾਜ਼ਰ ਸਨ।

print

Share Button
Print Friendly, PDF & Email

Leave a Reply

Your email address will not be published. Required fields are marked *