ਸੈਨਿਟ ਮੈਂਬਰ ਦੀ ਚੋਣ ਲੜ ਰਹੇ ਰਣਜੋਧ ਸਿੰਘ ਲੰਬੀ ਵੱਲੋਂ ਚੋਣ ਪ੍ਰਚਾਰ ਆਰੰਭ

ss1

ਸੈਨਿਟ ਮੈਂਬਰ ਦੀ ਚੋਣ ਲੜ ਰਹੇ ਰਣਜੋਧ ਸਿੰਘ ਲੰਬੀ ਵੱਲੋਂ ਚੋਣ ਪ੍ਰਚਾਰ ਆਰੰਭ

30-18 (2)
ਲੰਬੀ, 30 ਅਪ੍ਰੈਲ (ਆਰਤੀ ਕਮਲ) : ਪੰਜਾਬ ਯੂਨੀਵਰਸਿਟੀ ਚੰਡੀਗੜ ਦੀਆਂ ਰਜਿਸਟਰਡ ਗਰੈਜੂਏਟ ਹਲਕੇ ਦੀਆਂ ਹੋ ਰਹੀਆਂ ਚੋਣਾਂ ਵਿਚ ਹਿੱਸਾ ਲੈ ਰਹੇ ਰਣਜੋਧ ਸਿੰਘ ਲੰਬੀ ਵੱਲੋਂ ਲੰਬੀ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਚੋਣ ਪ੍ਰਚਾਰ ਕਰਦਿਆਂ ਪਿੰਡ ਮਾਹੂਆਣਾ ਵਿਖੇ ਵੋਟਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਪਿੰਡ ਮਾਹੂਆਣਾ ਦੇ ਸਰਪੰਚ ਮਨਪ੍ਰੀਤ ਸਿੰਘ ਨੇ ਰਣਜੋਧ ਸਿੰਘ ਨੂੰ ਵਿਸ਼ਵਾਸ ਦਿਵਾੳਂਦਿਆਂ ਕਿਹਾ ਕਿ ਉਹ ਗਰੇਜੂਏਟ ਹਲਕੇ ਦੀਆਂ ਇਨਾਂ ਚੋਣਾਂ ਵਿਚ ਜਿਥੇ ਤਨ, ਮਨ ਅਤੇ ਧਨ ਨਾਲ ਸਹਾਇਤਾ ਕਰਨਗੇ, ਉਥੇ ਖੁਦ ਨਿੱਜੀ ਤੌਰ ਤੇ ਵਲੰਟੀਅਰ ਬਣਕੇ ਇਸ ਚੋਣ ਪ੍ਰਚਾਰ ਦਾ ਹਿੱਸਾ ਬਣਕੇ ਰਣਜੋਧ ਸਿੰਘ ਲੰਬੀ ਨੂੰ ਵੱਡੀ ਗਿਣਤੀ ਵਿਚ ਸਮੁੱਚੇ ਪੰਜਾਬ ਵਿਚੋਂ ਆਪਣੇ ਰਿਸਤੇਦਾਰਾਂ ਤੇ ਹੋਰ ਜਾਣ ਪਛਾਣ ਵਾਲਿਆਂ ਦੀਆਂ ਵੋਟਾ ਪਵਾਕੇ ਜਿਤਾਉਣਗੇ। ਇਥੇ ਇਹ ਵੀ ਜਿਕਰਯੋਗ ਹੈ ਕਿ ਸ੍ਰ: ਰਣਜੋਧ ਸਿੰਘ ਲੰਬੀ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਕੰਮਾਂ ਵਿਚ ਸਰਗਰਮ ਭੂਮਿਕਾ ਨਿਭਾ ਰਹੇ ਹਨ, ਉਥੇ ਇਸ ਵਾਰ ਪੰਜਾਬ ਯੂਨੀਵਰਸਿਟੀ ਚੰਡੀਗੜ ਦੀਆਂ ਸੈਨਟ ਮੈਂਬਰ ਦੀ ਚੋਣ ਲੜਕੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ ਪਿਤਾ ਨੂੰ ਯੂਨੀਵਰਸਿਟੀ ਵਿਚ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਾਉਣ ਵਿਚ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸਹਿਯੋਗ ਕਰਨਗੇ।

ਇਸ ਮੌਕੇ ਰਣਜੋਧ ਸਿੰਘ ਲੰਬੀ ਦੇ ਗੱਲਬਾਤ ਦੌਰਾਨ ਦੱਸਿਆ ਕਿ ਸੈਨਟ ਮੈਂਬਰ ਦੀ ਚੋਣ ਵਿਚ ਜਿੱਤ ਦਿਵਾਉਣ ਲਈ ਉਨਾਂ ਇਲਾਕੇ ਦੀਆਂ ਕਾਫੀ ਸਾਰੀਆਂ ਸਮਾਜਿਕ, ਰਾਜਨੀਤਕ ਤੇ ਵਿਦਿਅਕ ਖੇਤਰ ਦੀਆਂ ਸੰਸਥਾਵਾਂ ਵੱਲੋਂ ਪੂਰਨ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਮੀਟਿੰਗ ਵਿਚ ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਤੋਂ ਇਲਾਵਾ ਸਮਾਜ ਸੇਵੀ ਸੰਸਥਾ ਆਈਏਐਚਐਫ ਦੇ ਪੰਜਾਬ ਪ੍ਰਧਾਨ ਰਾਜਵਿੰਦਰ ਸਿੰਘ ਪੰਨੀਵਾਲਾ, ਮਾ: ਬਲਦੇਵ ਸਿੰਘ ਸਾਹੀਵਾਲ, ਰਾਜਵਿੰਦਰ ਸਿੰਘ ਸ਼ੇਰਾਂਵਾਲਾ, ਕੁਲਦੀਪ ਸਿੰਘ ਮਾਹੂਆਣਾ, ਖੁਸ਼ਵੀਰ ਸਿੰਘ ਸਹਿਣਾਖੇੜਾ, ਜਸ ਮਾਨ, ਬਿੱਟੂ ਢਿੱਲੋਂ, ਲਾਭਾ ਮਾਹੂਆਣਾ, ਜਬਰਜੰਗ ਸਿੰਘ ਮਾਹੂਆਣਾ, ਜਗਵਿੰਦਰਪਾਲ ਸਿੰਘ ਜੱਗੀ, ਹਰਮਾਨ ਮਾਨ, ਬਲਦੇਵ ਸਿੰਘ ਸਾਬਕਾ ਪੰਚ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *