ਜੈਤੋਂ ‘ਚ ਮੁਹੰਮਦ ਸਦੀਕ ਦਾ ਵਿਰੋਧ ਸ਼ੁਰੂ

ss1

ਜੈਤੋਂ ‘ਚ ਮੁਹੰਮਦ ਸਦੀਕ ਦਾ ਵਿਰੋਧ ਸ਼ੁਰੂ

ਜੈਤੋਂ : ਕਾਂਗਰਸ ਹਾਈ ਕਮਾਂਡ ਵੱਲੋਂ ਪੈਰਾਸ਼ੂਟ ਰਾਹੀਂ ਉਤਾਰੇ ਗਏ ਰਿਜ਼ਰਵ ਹਲਕਾ ਜੈਤੋਂ ਤੋਂ ਵਿਧਾਨ ਸਭਾ ਉਮੀਦਵਾਰ ਮੁਹੰਮਦ ਸਦੀਕ ਦਾ ਹਲਕੇ ਵਿਚ ਆਉਣ ਤੋਂ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਗਿਆ ਹੈ। ਭਰੋਸਯੋਗ ਸੂਤਰਾਂ ਦੀ ਮੰਨੀਏ ਤਾਂ ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਮੁਹੰਮਦ ਸਦੀਕ ਭਦੌੜ ਹਲਕੇ ਦੇ ਜੇਤੂ ਐੱਮਐੱਲਏ ਹਨ ਪਰ ਕੀ ਹਲਕੇ ਦੇ ਲੋਕ ਆਪਣੇ ਕੰਮ ਕਾਰ ਕਰਵਾਉਣ ਲਈ ਮੁਹੰਮਦ ਸਦੀਕ ਨੂੰ ਮਿਲਣ ਭਦੌੜ ਜਾਇਆ ਕਰਨਗੇ। ਕੀ ਜੈਤੋਂ ਹਲਕੇ ‘ਚ ਕੋਈ ਵੀ ਯੋਗ ਉਮੀਦਵਾਰ ਦਿੱਲੀ ਬੈਠੀ ਹਾਈ ਕਮਾਂਡ ਨੂੰ ਨਜ਼ਰ ਨਹੀਂ ਪੈਂਦਾ। ਇਤਿਹਾਸ ਗਵਾਹੀ ਭਰਦਾ ਹੈ ਕਿ ਪਿਛਲੀ ਵਾਰ ਦੇ ਜੇਤੂ ਕਾਂਗਰਸੀ ਐੱਮਐੱਲਏ ਜੋਗਿੰਦਰ ਸਿੰਘ ਪੰਜਗਰਾਈਂ ਵੀ ਚੌਣਾਂ ਜਿੱਤ ਕੇ ਹਲਕੇ ਚੋਂ ਰਫ਼ੂ ਚੱਕਰ ਹੀ ਹੋ ਗਏ ਸਨ। ਉਨ੍ਹਾਂ ਨੇ ਵੀ ਹਲਕੇ ਦੇ ਵਰਕਰਾਂ ਦੀ ਕੋਈ ਸਾਰ ਨਹੀਂ ਸੀ ਲਈ ਉਲਟਾ ਧੜੇਬੰਦੀ ਨੂੰ ਹੁਲਾਰਾ ਦਿੱਤਾ ਸੀ। ਆਪਣਾ ਨਾਮ ਨਾ ਛਾਪੇ ਜਾਣ ਦੀ ਸ਼ਰਤ ਤੇ ਕੁਝ ਸੀਨੀਅਰ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਹਾਈ ਕਮਾਂਡ ਦੇ ਕਹਿਣ ‘ਤੇ ‘ਗਲ ਪਿਆ ਢੋਲ ਤਾਂ ਵਜਾਉਣਾ ਹੀ ਪੈਣਾ ਹੈ’ ਪਰ ਦਿਲ ਉਦਾਸ ਹੈ। ਹਲਕਾ ਜੈਤੋਂ ਦੇ ਵੋਟਰ ਕਾਂਗਰਸ ਦੇ ਵਿਧਾਨ ਸਭਾ ਉਮੀਦਵਾਰ ਮੁਹੰਮਦ ਸਦੀਕ ਨੂੰ ਕਿੰਨਾ ਅਪਨਾਉਂਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਹਲਕਾ ਜੈਤੋ ‘ਚ ਮੁਹੰਮਦ ਸਦੀਕ ਦੀ ਤੂੰਬੀ ਵੱਜਣ ਤੋਂ ਪਹਿਲਾਂ ਹੀ ਬੇਸੁਰੀ ਹੋਈ ਜਾਪਦੀ ਹੈ।

print
Share Button
Print Friendly, PDF & Email