ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ “ਬੇਟੀ ਬਚਾਓ,ਬੇਟੀ ਪੜਾਓ” ਨੂੰ ਮੁੱਖ ਰੱਖਦਿਆ ਲੜਕੀ ਦਾ ਜਨਮ ਦਿਨ ਮਨਾਇਆ

ss1

ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ “ਬੇਟੀ ਬਚਾਓ,ਬੇਟੀ ਪੜਾਓ” ਨੂੰ ਮੁੱਖ ਰੱਖਦਿਆ ਲੜਕੀ ਦਾ ਜਨਮ ਦਿਨ ਮਨਾਇਆ

ਮੂਨਕ 27 ਦਸੰਬਰ(ਸੁਰਜੀਤ ਸਿੰਘ ਭੁਟਾਲ,ਸਤਿੰਦਰ ਪਾਲ ਕੋਰ)ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ “ਬੇਟੀ ਬਚਾਓ,ਬੇਟੀ ਪੜਾਓ” ਨੂੰ ਮੁੱਖ ਰੱਖਦਿਆ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਹੁਕਮਾਂ ਅਨੁਸਾਰ ਸੁਪਰਵਾਇਜਰ ਮੈਡਮ ਪਰਮਜੀਤ ਕੋਰ ਤੂਰ ਵੱਲੋਂ ਸਥਾਨਕ ਵਰਾਡ ਨੁੰ 11 ਵਿਖੇ ਲੜਕੀ ਸਾਕਸ਼ੀ ਪੁੱਤਰੀ ਪੂਜਾ ਰਾਣੀ ਦਾ ਜਨਮ ਦਿਨ ਮਨਾਇਆ ਗਿਆ।ਇਸ ਮੌਕੇ ਸੂਪਰਵਾਇਜਰ ਮੈਡਮ ਪਰਮਜੀਤ ਕੋਰ ਤੂਰ ਨੇ ਦੱਸਿਆ ਕਿ ਲੜਕੀਆਂ ਹਰ ਖੇਤਰ ਵਿੱਚ ਮੱਲਾ ਮਾਰ ਰਹੀਆ ਹਨ ਸਾਨੂੰ ਲੜਕੀਆ ਨੂੰ ਕਿਸੇ ਵੀ ਕੰਮ ਵਿੱਚ ਘੱਟ ਨਹੀ ਸਮਝਣਾ ਚਾਹਿਦਾ ਸਗੋਂ ਉਹਨਾ ਨੂੰ ਲੜਕਿਆ ਵਾਂਗ ਅੱਗੇ ਵੱਧਣ ਦੇ ਮੌਕੇ ਦੇਣੇ ਚਾਹਿਦੇ ਹਨ।ਇਸ ਮੌਕੇ ਬੱਚੀ ਨੂੰ ਸੂਟ ਅਤੇ ਸ਼ਗਨ ਦਿੱਤਾ ਗਿਆ ਅਤੇ ਹੋਰ ਮੌਜੂਦਾ ਲੜਕੀਆ ਨੇ ਗੀਤ ਪੇਸ਼ ਕੀਤੇ।ਇਸ ਮੌਕੇ ਸਰਕਾਰੀ ਟੀਚਰ ਹਰਵਿੰਦਰ ਕੋਰ,ਆਂਗਣਵਾੜੀ ਵਰਕਰ,ਹੈਲਪਰ ਅਤੇ ਨੇੜੇ ਦੀਆ ਔਰਤਾ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *