ਤੇ ‘ਆਪ’ ਆਗੂਆਂ ਨੇ ਡੋਡਾ ਦੇ ਕਰੀਬੀ ਨੂੰ ਵੀ ਪਾਰਟੀ ‘ਚ ਕਰਵਾਇਆ ਸੀ ਸ਼ਾਮਲ

ss1

ਤੇ ‘ਆਪ’ ਆਗੂਆਂ ਨੇ ਡੋਡਾ ਦੇ ਕਰੀਬੀ ਨੂੰ ਵੀ ਪਾਰਟੀ ‘ਚ ਕਰਵਾਇਆ ਸੀ ਸ਼ਾਮਲ

ਦਲਿਤ ਆਗੂ ਬੰਤ ਸਿੰਘ ਦੀ ਬੇਟੀ ਨਾਲ ਦਰਿੰਦਗੀ ਕਰਨ ਵਾਲੇ ਹਰਬਿੰਦਰ ਅਤੇ ਨਵਦੀਪ ਨੂੰ ਪਾਰਟੀ ‘ਚ ਸ਼ਾਮਲ ਕਰਾਉਣ ਦੇ ਮਾਮਲੇ ‘ਚ ਘਿਰੇ ਆਪ ਆਗੂ ਸੰਜੇ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਫਿਲਹਾਲ ਪਾਰਟੀ ਨੇ ਉਕਤ ਦੋਹਾਂ ਦੇ ਪਾਰਟੀ ‘ਚ ਸ਼ਾਮਲ ਹੋਣ ਬਾਰੇ ਰੋਕ ਲਾ ਦਿੱਤੀ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਆਪ ਆਗੂਆਂ ਨੇ ਅਜਿਹੀ ਕਿਸਮ ਦੇ ਵਿਅਕਤੀਆਂ ਨੂੰ ਪਾਰਟੀ ‘ਚ ਸ਼ਾਮਲ ਕਰਾਇਆ ਹੋਵੇ, ਸਗੋਂ ਇਸ ਤੋਂ ਪਹਿਲਾਂ ਵੀ 4 ਨਵੰਬਰ ਨੂੰ ਭੀਮ ਟਾਂਕ ਕਤਲਕਾਂਡ ਦੇ ਮੁੱਖ ਦੋਸ਼ੀ ਸ਼ਿਵ ਲਾਲ ਡੋਡਾ ਦੇ ਸਿਆਸੀ ਸਲਾਹਕਾਰ ਓਮ ਪ੍ਰਕਾਸ਼ ਕੌਸ਼ਿਕ ਨੂੰ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਪਾਰਟੀ ‘ਚ ਸ਼ਾਮਲ ਕਰਾਇਆ ਸੀ। ਇਹ ਮਾਮਲਾ ਮੀਡੀਆ ਸਾਹਮਣੇ ਆਉਂਦੇ ਹੀ ਕੌਸ਼ਿਕ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ ਪਰ ਇਸ ਨੂੰ ਲੈ ਕੇ ਕੋਈ ਅਨੁਸ਼ਾਸਨਾਤਮਕ ਕਾਰਵਾਈ ਨਹੀਂ ਕੀਤੀ ਗਈ ਸੀ। ਪਾਰਟੀ ਆਗੂਆਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ‘ਤੇ ਵੀ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲੱਗ ਚੁੱਕੇ ਹਨ ਪਰ ਪਾਰਟੀ ਨੇ ਇਸ ਸੰਬੰਧੀ ਉਨ੍ਹਾਂ ਤੋਂ ਕੋਈ ਜਵਾਬ-ਤਲਬ ਨਹੀਂ ਕੀਤਾ ਹੈ। ਦੱਸਣਯੋਗ ਹੈ ਕਿ ਦਲਿਤ ਸੰਘਰਸ਼ ਦੀ ਆਵਾਜ਼ ਬਣ ਚੁੱਕੇ ਬੰਤ ਸਿੰਘ ਵੀ ‘ਆਪ ‘ਚ ਸ਼ਾਮਲ ਹੋ ਗਏ ਹਨ ਅਤੇ ਉਨ੍ਹਾਂ ਦੇ ਸ਼ਾਮਲ ਹੋਣ ਤੋਂ ਬਾਅਦ ਹੀ ਇਹ ਮੁੱਦਾ ਸਾਹਮਣੇ ਆਇਆ ਕਿ ਉਨ੍ਹਾਂ ਦੀ ਬੇਟੀ ਦੀ ਜ਼ਿੰਦਗੀ ਖਰਾਬ ਕਰਨ ਵਾਲੇ ਹਰਬਿੰਦਰ ਅਤੇ ਨਵਦੀਪ ਨੂੰ ਵੀ ਪਾਰਟੀ ‘ਚ ਸ਼ਾਮਲ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਪਾਰਟੀ ਨੇ ਉਕਤ ਦੋਹਾਂ ਦੀ ਮੈਂਬਰਸ਼ਿਪ ‘ਤੇ ਰੋਕ ਲਾ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *