ਚੰਦਾ ਦੇਣ ਵਾਲਿਆਂ ਦਾ ਸੂਚੀ ‘ਚ ਅਸੰਗਤੀਆਂ ਕਾਰਨ ਆਈ. ਟੀ. ਨੇ ਆਪ ਨੂੰ ਦਿੱਤਾ ਨੋਟਿਸ

ss1

ਚੰਦਾ ਦੇਣ ਵਾਲਿਆਂ ਦਾ ਸੂਚੀ ‘ਚ ਅਸੰਗਤੀਆਂ ਕਾਰਨ ਆਈ. ਟੀ. ਨੇ ਆਪ ਨੂੰ ਦਿੱਤਾ ਨੋਟਿਸ

ਨਵੀਂ ਦਿੱਲੀ— ਇਨਕਮ ਟੈਕਸ ਵਿਭਾਗ ਨੇ ਆਮ ਆਦਮੀ ਪਾਰਟੀ ਨੂੰ ਚੰਦਾ ਦੇਣ ਵਾਲਿਆਂ ਦੀ ਸੂਚੀ ‘ਚ ਅਸੰਗਤੀਆਂ ਦਾ ਹਵਾਲਾ ਦੇ ਕੇ ਆਪ ਨੂੰ ਨੋਟਿਸ ਜਾਰੀ ਕੀਤਾ ਹੈ।

ਨੋਟਿਸ ਨੂੰ ‘ਮੰਦਭਾਗਾ’ ਦੱਸਦੇ ਹੋਏ ਆਪ ਨੇ ਦੋਸ਼ ਲਗਾਏ ਹਨ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਪਾਰਟੀ ਨੂੰ ਤੰਗ ਕਰ ਰਹੀ ਹੈ ਅਤੇ ਚੰਦਾ ਦੇਣ ਵਾਲਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਆਪ ਦੇ ਰਾਸ਼ਟਰੀ ਖਜ਼ਾਨਚੀ ਰਾਘਵ ਚੱਡਾ ਨੇ ਕਿਹਾ, ”ਸ਼ੁਰੂਆਤ ‘ਚ ਆਈ. ਟੀ. ਵਿਭਾਗ ਨੂੰ ਸੌਂਪੀ ਗਈ ਸੂਚੀ ‘ਚ ਮਾਮੂਲੀ ਕਮੀ ਸੀ, ਜਿਸ ਨੂੰ ਨੋਟਿਸ ਮਿਲਣ ਦੇ ਬਾਅਦ ਠੀਕ ਕਰ ਦਿੱਤਾ ਗਿਆ। ਆਈ. ਟੀ. ਰਿਟਰਨ ‘ਚ ਸੋਧ ਕਰਨਾ ਪਾਰਟੀ ਦਾ ਵਿਧਾਨਿਕ ਅਧਿਕਾਰ ਹੈ।” ਇਸ ਮਾਮਲੇ ਨੂੰ ਲੈ ਕੇ ਜਿਥੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾਰੀ ਨੇ ਆਪ ‘ਤੇ ਨਿਸ਼ਾਨਾ ਕੱਸਿਆ ਤਾਂ ਅਰਵਿੰਦ ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ ਦੇ ਚੰਦੇ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ।
print
Share Button
Print Friendly, PDF & Email

Leave a Reply

Your email address will not be published. Required fields are marked *