ਐਨ.ਆਰ.ਐਮ.ਯੂ. ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਦਾ ਹੋਇਆ ਸਨਮਾਨ

ss1

ਐਨ.ਆਰ.ਐਮ.ਯੂ. ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਦਾ ਹੋਇਆ ਸਨਮਾਨ

ਅੰਬਾਲਾ, 26 ਦਸੰਬਰ (ਪ.ਪ.): ਪਿਛਲੇ ਦਿਨੀਂ ਆਈ.ਟੀ.ਐਫ. ਤੇ ਆਲ ਇੰਡੀਆ ਰੇਲਵੇ ਮੇਨ ਫੈਡਰੇਸ਼ਨ ਦੀ ਅਗਵਾਈ ਹੇਠ ਦੋ ਦਿਨਾਂ ਯੂਥ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਮੁੰਬਈ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਇੰਗੋ ਮੈਰਾਵੋਸਕੀ (ਗਲੋਬਲ ਯੂਥ ਕਾਰਡੀਨੇਟਰ) ਤੇ ਏਸ਼ੀਆ ਪੈਸੇਫਿਕ ਤੋਂ ਮੈਡਮ ਨਿਸ਼ਾ ਕਪਾਹੀ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ। ਆਈ.ਟੀ.ਐਫ. ਦੇ 160 ਦੇਸ਼ ਮੈਂਬਰ ਹਨ ਅਤੇ ਭਾਰਤੀ ਰੇਲਵੇ ਸਭ ਤੋਂ ਵੱਡਾ ਸੰਗਠਨ ਹੋਣ ਕਰਕੇ ਆਈ.ਟੀ.ਐਫ. ਸਭ ਤੋਂ ਪ੍ਰਭਾਵਸ਼ਾਲੀ ਮੈਂਬਰ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੰਬਾਲਾ ਮੰਡਲ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਨੇ ਰਾਜਪੁਰਾ ਰੇਲਵੇ ਸਟੇਸ਼ਨ ਪਹੁੰਚਣ ਤੇ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਆਲ ਇੰਡੀਆ ਰੇਲਵੇ ਮੇਨ ਫੈਡਰੇਸ਼ਨ ਤੇ ਨਾਰਦਨ ਰੇਲਵੇ ਮੇਨਜ਼ ਯੂਨੀਅਨ ਨੂੰ ਯੂਥ ਵਿੰਗ ਨੂੰ ਜੋੜਨ ਵਿੱਚ ਬਹੁਤ ਕਾਰਗਰ ਸਾਬਤ ਹੋਵੇਗਾ ਤੇ 2019 ਵਿੱਚ ਹੋਣ ਵਾਲੀਆਂ ਯੂਨੀਅਨਾਂ ਦੀਆਂ ਜਰਨਲ ਚੋਣਾਂ ਵਿੱਚ ਯੂਥ ਵਿੰਗ ਕਿਸ ਤਰ੍ਹਾਂ ਕੰਮ ਕਰੇ ਇਸ ਉੱਪਰ ਡੂੰਘੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਜਗਦੀਪ ਸਿੰਘ ਕਾਹਲੋਂ ਨੇ ਅੰਬਾਲਾ ਡਿਵਿਜ਼ਨ ਦੇ ਡਿਵਿਜ਼ਨਲ ਸਕੱਤਰ ਸੀ.ਐਸ. ਬਾਜਵਾ ਤੇ ਆਲ ਇੰਡੀਆ ਰੇਲਵੇ ਮੇਨਜ਼ ਫੈਡਰੇਸ਼ਨ ਦੇ ਜਰਨਲ ਸਕੱਤਰ ਸ਼ਿਵ ਕੁਮਾਰ ਮਿਸ਼ਰਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਜਸਮੇਰ ਸਿੰਘ ਪ੍ਰਧਾਨ, ਰਾਮ ਸਲੇਸ਼ ਮਾਂਜੀ, ਮਹਿੰਦਰ ਪਾਸਵਾਨ, ਰਿਸ਼ੀਪਾਲ, ਸੱਤ ਨਰਾਇਣ, ਮਨਜੀਤ ਸਿੰਘ, ਕਾਕਾ ਸਿੰਘ ਅਤੇ ਹੋਰ ਰੇਲਵੇ ਕਰਮਚਾਰੀ ਹਾਜ਼ਰ ਸਨ।

print
Share Button
Print Friendly, PDF & Email