ਅਕਾਲੀ-ਭਾਜਪਾ ਗਠਜੋੜ ਵਿਕਾਸ ਦੇ ਮੁੱਦੇ ‘ਤੇ ਲੜੇਗਾ ਵਿਧਾਨ ਸਭਾ ਚੋਣਾਂ – ਮਜੀਠੀਆ

ss1

ਅਕਾਲੀ-ਭਾਜਪਾ ਗਠਜੋੜ ਵਿਕਾਸ ਦੇ ਮੁੱਦੇ ‘ਤੇ ਲੜੇਗਾ ਵਿਧਾਨ ਸਭਾ ਚੋਣਾਂ – ਮਜੀਠੀਆ

ਕਾਂਗਰਸ ਪਾਰਟੀ ਦੇ ਹੱਥ 1984 ਦੇ ਸਿੱਖ ਵਿਰੋਧੀ ਕਤਲੇਆਮ ‘ਚ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਖੂਨ ਨਾਲ ਰੰਗੇ – ਮਜੀਠੀਆ

 ਬਟਾਲਾ, 26 ਦਸੰਬਰ (ਪ.ਪ.): ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਬਾਦਲ ਸਰਕਾਰ ਨੇ ਪਿਛਲੇ 10 ਸਾਲਾਂ ‘ਚ ਸੂਬੇ ਦਾ ਹਰ ਖੇਤਰ ‘ਚ ਰਿਕਾਰਡ ਵਿਕਾਸ ਕੀਤਾ ਹੈ ਅਤੇ ਇਸੇ ਵਿਕਾਸ ਦੇ ਮੁੱਦੇ ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ 2017 ਦੀਆਂ ਚੋਣਾਂ ਲੜੇਗਾ। ਅੱਜ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਚੌਧਰੀਵਾਲ ਵਿਖੇ 12 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਡੇਰਿਆਂ ਨੂੰ ਜਾਂਦੇ ਪੱਕੇ ਰਸਤਿਆਂ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਕੇਵਲ ਉਦੋਂ ਹੀ ਸੰਭਵ ਹੋਇਆ ਹੈ ਜਦੋਂ ਵੀ ਸ. ਬਾਦਲ ਦੀ ਸਰਕਾਰ ਬਣੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਲਈ ਵੱਖ-ਵੱਖ ਸਹੂਲਤਾਂ, ਬੇਹਤਰ ਪ੍ਰਸ਼ਾਸਨ, ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਸਿਹਤ ਤੇ ਸਿੱਖਿਆ ਵਰਗੀਆਂ ਸਹੂਲਤਾਂ ਨੂੰ ਲੋਕਾਂ ਦੇ ਘਰ-ਘਰ ਪਹੁੰਚਾ ਕੇ ਬਾਦਲ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਵੱਡੀ ਸੇਵਾ ਕੀਤੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ‘ਚ ਕੋਈ ਅਧਾਰ ਨਹੀਂ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦਿੱਲੀ ‘ਚ ਹਰ ਮੁਹਾਜ ‘ਤੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਪੰਜਾਬ ਦੇ ਲੋਕਾਂ ਨੇ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਨੂੰ ਦੇਖ ਪਰਖ ਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ‘ਚ ਟਿਕਟਾਂ ਵਿਕਦੀਆਂ ਹੋਣ ਉਸ ਤੋਂ ਦੇਸ਼ ਤੇ ਸੂਬੇ ਦੇ ਭਲੇ ਦੀ ਕੀ ਆਸ ਕੀਤੀ ਜਾ ਸਕਦੀ ਹੈ।
ਸ. ਬਿਕਰਮ ਸਿੰਘ ਮਜੀਠੀਆ ਨੇ ਅੱਗੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ‘ਚ ਚਲੇ ਜਾਣ ਨਾਲ ਵੀ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ, ਸਗੋਂ ਸਿੱਧੂ ਦੇ ਜਾਣ ਨਾਲ ਕਾਂਗਰਸ ਪਾਰਟੀ ‘ਚ ਅੰਦਰੂਨੀ ਜੰਗ ਹੋਰ ਤੇਜ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਵਜੂਦ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਹੱਥ 1984 ਦੇ ਸਿੱਖ ਵਿਰੋਧੀ ਕਤਲੇਆਮ ‘ਚ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ ਅਤੇ ਸ੍ਰੀ ਦਰਬਾਰ ਸਾਹਿਬ ‘ਤੇ ਟੈਂਕਾਂ ਤੋਪਾਂ ਨਾਲ ਹਮਲਾ ਵੀ ਕਾਂਗਰਸ ਵੱਲੋਂ ਕਰਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਹ ਗੁਨਾਹ ਕਦੀ ਸਾਫ ਹੋਣ ਵਾਲੇ ਨਹੀਂ ਹਨ ਅਤੇ ਪੰਜਾਬ ਦੇ ਲੋਕ ਇਸ ਕੌਮ ਤੇ ਸੂਬਾ ਵਿਰੋਧੀ ਪਾਰਟੀ ਨੂੰ ਕਦੀ ਵੀ ਮੂੰਹ ਨਹੀਂ ਲਗਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਪਟਨ ਬਲਬੀਰ ਸਿੰਘ ਬਾਠ ਸਾਬਕਾ ਮੰਤਰੀ ਪੰਜਾਬ, ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ, ਤਰਲੋਕ ਸਿੰਘ ਬਾਠ ਚੇਅਰਮੈਨ ਪੰਜਾਬ ਐਗਰੋ ਕਾਰਪੋਰੇਸ਼ਨ, ਜਤਿੰਦਰ ਸਿੰਘ ਲੱਧਾਮੁੰਡਾ, ਟਹਿਲ ਸਿੰਘ ਕੰਡੀਲਾ, ਮਾ. ਸੁਖਦੇਵ ਸਿੰਘ ਦਕੋਹਾ ਪ੍ਰਧਾਨ ਅਧਿਆਪਕ ਦਲ, ਪਰਮਿੰਦਰ ਸਿੰਘ ਪੱਡਾ ਸਾਬਕਾ ਚੇਅਰਮੈਨ, ਮਲਕੀਅਤ ਸਿੰਘ ਮਧਰਾ ਸਾਬਕਾ ਚੇਅਰਮੈਨ, ਹਰਪਾਲ ਸਿੰਘ ਰੰਗੜ ਨੰਗਲ ਵਰਕਿੰਗ ਕਮੇਟੀ ਮੈਂਬਰ, ਅਮਰਜੀਤ ਸਿੰਘ ਸੇਖਵਾਂ ਮੈਂਬਰ ਜ਼ਿਲਾ ਪ੍ਰੀਸ਼ਦ, ਸਰਪੰਚ ਸਤਵੰਤ ਸਿੰਘ, ਸਰਪੰਚ ਬਚਿੱਤਰ ਸਿੰਘ ਜਾਲੀਆਂ, ਅਮਨਦੀਪ ਸਿੰਘ ਕਾਹਲੋਂ ਲੱਧਾਮੰੁਡਾ, ਨਵਦੀਪ ਸਿੰਘ ਪੰਨੂੰ, ਜਸਵੰਤ ਸਿੰਘ ਟਿੱਕਾ ਨਸੀਰਪੁਰ, ਪਰਮਿੰਦਰ ਸਿੰਘ ਬੂੜੇਨੰਗਲ, ਸੋਨੂੰ ਭੱਲਾ, ਈਸ਼ਵਰ ਸਿੰਘ ਜਾਦਪੁਰ, ਸੁਖਬੀਰ ਸਿੰਘ ਜਾਦਪੁਰ, ਸੁਖਦੇਵ ਸਿੰਘ ਵੈਰੋਨੰਗਲ, ਵੱਸਣ ਸਿੰਘ ਵੈਰੋਨੰਗਲ, ਸਰਪੰਚ ਕੇਵਲ ਸਿੰਘ ਚੌਧਰੀਵਾਲ, ਅਮਰਜੀਤ ਸਿੰਘ ਚੌਧਰੀਵਾਲ, ਐਡਵੋਕੇਟ ਰਘਬੀਰ ਸਿੰਘ ਬਾਜਵਾ, ਅਮਨਦੀਪ ਸਿੰਘ ਰੰਗੜ ਨੰਗਲ, ਨਵਜੋਤ ਸਿੰਘ ਆੜ੍ਹਤੀ ਭੰਬੋਈ, ਸੁਖਜੀਤ ਸਿੰਘ ਪਿੰਟੂ, ਜਗਤਾਰ ਸਿੰਘ ਮੈਂਬਰ ਪੰਚਾਇਤ, ਅਨੂਪ ਸਿੰਘ ਮੈਂਬਰ ਪੰਚਾਇਤ, ਸਿਮਰਨਜੀਤ ਸਿੰਘ ਮੈਂਬਰ ਪੰਚਾਇਤ, ਗੁਰਵਿੰਦਰ ਸਿੰਘ ਬੁੱਜਿਆਂਵਾਲ, ਹਰਜਿੰਦਰ ਸਿੰਘ ਬੁੱਜਿਆਂਵਾਲ, ਜੱਸ ਗੋਰਾਇਆ ਮਾੜੀ ਬੁੱਚੀਆਂ, ਲਖਵਿੰਦਰ ਸਿੰਘ ਲੀਲ ਕਲਾਂ, ਠਾਕੁਰ ਸਿੰਘ ਊਧਨਵਾਲ ਆਦਿ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *