ਗ੍ਰੇਸ ਪਬਲਿਕ ਸਕੂਲ ਵਿੱਚ ਸਾਲਾਨਾ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

ss1

ਗ੍ਰੇਸ ਪਬਲਿਕ ਸਕੂਲ ਵਿੱਚ ਸਾਲਾਨਾ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

ਜੰਡਿਆਲਾ ਗੁਰੂ (ਹਰਿੰਦਰ ਪਾਲ ਸਿੰਘ):-ਜੰਡਿਆਲਾ ਗੁਰੂ ਦੇ ਗ੍ਰੇਸ ਪਬਲਿਕ ਸਕੂਲ ਵਿੱਚ ਸਕੂਲ ਦਾ ਸਾਲਾਨਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਮੁੱਖ ਮਹਿਮਾਨ ਡਾਕਟਰ ਦੀਪਕ ਕਾਲੜਾ ਅਤੇ ਡਾਕਟਰ ਜ੍ਯੋਤਿਕਾ ਕਾਲੜਾ ਸ਼ਾਮਿਲ ਹੋਏ।ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਬੱਚਿਆਂ ਨੇ ਸ਼ਬਦ ਗਾਇਨ ਕਰਕੇ ਸ਼ੁਰੂਆਤ ਕੀਤੀ।ਇਸ ਤੋਂ ਇਲਾਵਾ ਸਕੂਲੀ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ।ਸਕੂਲ ਵਿੱਚ ਵੇਸਟ ਤੋਂ ਬਣੀ ਕਲਾ ਕ੍ਰਿਤੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਸਕੂਲ ਦੇ ਡਾਇਰੈਕਟਰ ਡਾਕਟਰ ਜੇ ਐਸ ਰੰਧਾਵਾ ਅਤੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਹਾਰਦਿਕ ਸਵਾਗਤ ਕੀਤਾ।ਸਕੂਲ ਦਾ ਮੈਗਜੀਨ ਵੀ ਰਿਲੀਜ਼ ਕੀਤਾ ਗਿਆ ਜਿਸ ਵਿੱਚ ਸਾਲ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਵੀ ਦਿੱਤੀ ਗਈ।ਇਸ ਮੌਕੇ ਤੇ ਉਨ੍ਹਾਂ ਤੋਂ ਇਲਾਵਾ ਮਨੋਹਰ ਵਾਟਿਕਾ ਸਕੂਲ ਦੇ ਡਾਇਰੇਕਟਰ ਸੁਰੇਸ਼ ਕੁਮਾਰ ,ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਦੇ ਪ੍ਰਿੰਸੀਪਲ ,ਟ੍ਰੈਫਿਕ ਇੰਚਾਰਜ ਦਿਹਾਤੀ ਪ੍ਰਭਦਿਆਲ ਸਿੰਘ ਅਤੇ ਹੋਰ ਵੀ ਹਾਜ਼ਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *