ਗਰੀਬਾਂ ਨੂੰ ਮਿਲੇਗਾ ਫ੍ਰੀ ਡੇਟਾ ਅਤੇ ਸਮਾਰਟਫੋਨ! 2017 ਦੇ ਬਜਟ ‘ਚ ਹੋ ਸਕਦੈ ਐਲਾਨ!

ss1

ਗਰੀਬਾਂ ਨੂੰ ਮਿਲੇਗਾ ਫ੍ਰੀ ਡੇਟਾ ਅਤੇ ਸਮਾਰਟਫੋਨ! 2017 ਦੇ ਬਜਟ ‘ਚ ਹੋ ਸਕਦੈ ਐਲਾਨ!

ਨਵੀਂ ਦਿੱਲੀ (ਏਜੰਸੀ): ਸਰਕਾਰ ਦੇਸ਼ ਦੇ ਲੱਖਾਂ ਗਰੀਬਾਂ ਨੂੰ ਮੁਫਤ ਡੇਟਾ ਸਮੇਤ ਸਮਾਰਟਫੋਨ ਫ੍ਰੀ ਦੇ ਸਕਦੀ ਹੈ। ਪਹਿਲੇ ਚਰਣ ‘ਚ 70 ਲੱਖ ਸਮਾਰਟਫੋਨ ਦੇਣ ਦੀ ਘੋਸ਼ਣਾ ਹੋ ਸਕਦੀ ਹੈ। ਇਸ ਲਈ ਵਿੱਤ ਮੰਤਰਾਲੇ ਅਤੇ ਟੈਲੀਕਾਮ ਮਨਿਸਟਰੀ ਨੂੰ ਵਿਸਤ੍ਰਿਤ ਰਿਪੋਰਟ ਬਣਾਉਣ ਲਈ ਕਿਹਾ ਗਿਆ ਹੈ। ਮੋਦੀ ਸਰਕਾਰ 2017 ਦੇ ਬਜਟ ‘ਚ ਇਸ ਦਾ ਐਲਾਨ ਕਰ ਸਕਦੀ ਹੈ, ਜੋ ਇਸ ਵਾਰ 1 ਫਰਵਰੀ ਨੂੰ ਪੇਸ਼ ਹੋਵੇਗਾ।
ਯੋਜਨਾ ਲਈ ਸਰਕਾਰ ਕੋਲ ਹੈ ਲੋੜੀਂਦਾ ਪੈਸਾ
ਇਕ ਸੀਨੀਅਰ ਅਧਿਕਾਰੀ ਅਨੁਸਾਰ, ਇਸ ਯੋਜਨਾ ਲਈ ਸਰਕਾਰ ਕੋਲ ਲੋੜੀਂਦਾ ਪੈਸਾ ਹੈ, ਜੋ ਯੂਨੀਵਰਸਲ ਸਰਵਿਸ ਆਬਲੀਗੇਸ਼ਨ ਫੰਡ (ਯੂ. ਐੱਸ. ਓ. ਐੱਫ) ਕੋਲੋਂ ਇਕੱਠਾ ਕੀਤਾ ਜਾਵੇਗਾ। ਇਹ ਇਕ ਅਜਿਹਾ ਫੰਡ ਹੈ, ਜੋ ਹਰ ਸਾਲ ਟੈਲੀਕਾਮ ਕੰਪਨੀਆਂ ਨੂੰ ਆਪਣੇ ਲਾਭ ‘ਚੋਂ ਸਰਕਾਰ ਕੋਲ ਜਮ੍ਹਾ ਕਰਵਾਉਣਾ ਜ਼ਰੂਰੀ ਹੁੰਦਾ ਹੈ। ਇਸ ਨਾਲ 2002 ਤੋਂ 2014 ਤੱਕ 66 ਹਜ਼ਾਰ ਕਰੋੜ ਰੁਪਏ ਜਮ੍ਹਾ ਹੋਏ, ਜਿਸ ‘ਚ ਸਿਰਫ 25 ਹਜ਼ਾਰ ਕਰੋੜ ਰੁਪਏ ਖਰਚ ਹੋਏ ਅਤੇ 30 ਹਜ਼ਾਰ ਕਰੋੜ ਰੁਪਏ ਅਜੇ ਵੀ ਬਾਕੀ ਹਨ।

ਡਿਜ਼ੀਟਲ ਲੈਣ-ਦੇਣ ਸਕੀਮ ਦਾ ਹਿੱਸਾ ਹੋਵੇਗੀ?
ਸੂਤਰਾਂ ਅਨੁਸਾਰ, ਸਰਕਾਰ ਇਸ ਯੋਜਨਾ ਨੂੰ ਡਿਜ਼ੀਟਲ ਲੈਣ-ਦੇਣ ਨੂੰ ਬੜ੍ਹਾਵਾ ਦੇਣ ਦੀ ਸਕੀਮ ਨਾਲ ਵੀ ਜੋੜ ਸਕਦੀ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਯੋਜਨਾ ਨਾਲ ਦੋਹਰਾ ਫਾਇਦਾ ਹੋਵੇਗਾ। ਜਿੱਥੇ ਲੱਖਾਂ ਲੋਕਾਂ ਬੀ. ਪੀ. ਐੱਲ ਗਰੀਬਾਂ ਨੂੰ ਸਮਾਰਟਫੋਨ ਦੇਣ ਨਾਲ ਸਰਕਾਰ ਦੀ ਲੋਕਪ੍ਰਿਯਤਾ ਵਧੇਗੀ, ਉੱਥੇ ਹੀ ਪੇਂਡੂ ਖੇਤਰਾਂ ‘ਚ ਡਿਜ਼ੀਟਲ ਲੈਣ-ਦੇਣ ਨੂੰ ਵੀ ਬੜ੍ਹਾਵਾ ਮਿਲੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *