ਕਿਮ ਜੋਂਗ ਨੇ ਕ੍ਰਿਸਮਸ ਮਨਾਉਣ ‘ਤੇ ਪਾਬੰਦੀ ਲਗਾਈ, ਜਾਰੀ ਕੀਤਾ ਅਜੀਬ ਫੁਰਮਾਨ

ss1

ਕਿਮ ਜੋਂਗ ਨੇ ਕ੍ਰਿਸਮਸ ਮਨਾਉਣ ‘ਤੇ ਪਾਬੰਦੀ ਲਗਾਈ, ਜਾਰੀ ਕੀਤਾ ਅਜੀਬ ਫੁਰਮਾਨ

    • ਪਯੋਗਯਾਂਗ, 26 ਦਸੰਬਰ, 2016 : ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਕ੍ਰਿਸਮਸ ‘ਤੇ ਆਪਣੇ ਦੇਸ਼ ਦੇ ਲੋਕਾਂ ਲਈ ਇਕ ਅਜਿਹਾ ਫੁਰਮਾਨ ਜਾਰੀ ਕਰ ਦਿੱਤਾ ਹੈ ਕਿ ਸ਼ਾਇਦ ਲੋਕ ਉਸ ਨੂੰ ਪਸੰਦ ਨਾ ਕਰਨ। ਕਿਮ ਜੋਂਗ ਨੇ ਇਸ ਵਾਰ ਉੱਤਰੀ ਕੋਰੀਆ ‘ਚ ਕ੍ਰਿਸਮਸ ਮਨਾਉਣ ‘ਤੇ ਪਾਬੰਦੀ ਲਾ ਦਿੱਤੀ ਹੈ ਅਤੇ ਨਾਲ ਹੀ ਫੁਰਮਾਨ ਜਾਰੀ ਕੀਤਾ ਹੈ ਕਿ ਉਨ੍ਹਾਂ ਦੀ ਦਾਦੀ ਜੀ ਸਾਲ 1919 ‘ਚ ਕ੍ਰਿਸਮਸ ਦੇ ਦਿਨ ਹੀ ਪੈਦਾ ਹੋਈ ਸੀ, ਉਨ੍ਹਾਂ ਦਾ ਜਨਮਦਿਨ ਪੂਰਾ ਦੇਸ਼ ਮਨਾਵੇ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਕਿਮ ਦੀ ਦਾਦੀ ਜੋਂਗ ਸੁਕ ਉੱਤਰੀ ਕੋਰੀਆ ਦੇ ਪਹਿਲੇ ਤਾਨਾਸ਼ਾਹ ਕਿਮ ਸੁੰਗ ਦੀ ਪਤਨੀ ਸੀ। ਉਹ ਕਿਮ ਜੋਂਗ ਇਲ ਦੀ ਮਾਂ ਸੀ। ਕਿਮ ਜੋਂਗ ਇਲ ਜਾਪਾਨ ਦਾ ਵਿਰੋਧੀ ਗੁਰੀਲਾ ਅਤੇ ਕਮਿਊਨਿਸਟ ਵਰਕਰ ਸੀ। ਜੋਂਗ ਸੁਕ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ ਸੀ। ਮਜ਼ਬੂਰਨ ਉੱਤਰੀ ਕੋਰੀਆ ਦੀ ਜਨਤਾ ਨੂੰ ਇਹ ਹੁਕਮ ਮੰਨਣਾ ਹੀ ਪਵੇਗਾ।
      ਦੱਸਣਯੋਗ ਹੈ ਕਿ ਉੱਤਰੀ ਕੋਰੀਆ ਦਾ ਤਾਨਾਸ਼ਾਹ ਬਾਦਸ਼ਾਹ ਅਜਿਹੀਆਂ ਹੀ ਹਰਕਤਾਂ ਕਰ ਕੇ ਲਈ ਜਾਣਿਆ ਜਾਂਦਾ ਹੈ। ਉੱਤਰੀ ਕੋਰੀਆ ‘ਚ ਲੋਕਾਂ ਲਈ ਬਣਾਏ ਗਏ ਸਖਤ ਕਾਨੂੰਨ ਦੀ ਪੂਰੀ ਦੁਨੀਆ ਵਿਚ ਆਲੋਚਨਾ ਹੁੰਦੀ ਰਹੀ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਤਾਨਾਸ਼ਾਹ ਕਿਮ ਜੋਂਗ ਨੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਆਪਣੇ ਫੌਜੀ ਅਧਿਕਾਰੀਆਂ ਨੂੰ ਸਾਰੀ ਰਾਤ ਗਲਤੀਆਂ ਲਈ ਮੁਆਫੀਨਾਮਾ ਲਿਖਣ ਦਾ ਹੁਕਮ ਦਿੱਤਾ ਸੀ ਅਤੇ ਬਾਅਦ ਵਿਚ ਉਹ ਖੁਦ ਹੀ ਇਸ ਹੁਕਮ ਨੂੰ ਭੁੱਲ ਗਏ। ਇਹ ਘਟਨਾ ਇਸ ਸਾਲ ਸਤੰਬਰ ਮਹੀਨੇ ਵਿਚ ਹੋਈ ਸੀ। ਕਿਮ ਨੇ ਸ਼ਰਾਬ ਪੀ ਕੇ ਅਧਿਕਾਰੀਆਂ ਨੂੰ ਇਕ ਪੰਨੇ ‘ਚ ਕਮੀਆਂ ਅਤੇ ਉਸ ਲਈ ਮੁਆਫੀ ਲਿਖਣ ਨੂੰ ਕਿਹਾ ਸੀ ਪਰ ਜਦੋਂ ਸਵੇਰ ਹੋਈ ਤਾਂ ਸਾਰੇ ਅਧਿਕਾਰੀਆਂ ਨੂੰ ਆਪਣੇ ਸਾਹਮਣੇ ਦੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਫੌਜੀ ਅਧਿਕਾਰੀਆਂ ਨੂੰ ਪੁੱਛਿਆ ਕਿ ਉਹ ਸਾਰੇ ਇੱਥੇ ਕੀ ਕਰ ਰਹੇ ਹਨ, ਤਾਂ ਸਾਰੇ ਅਧਿਕਾਰੀ ਰੋਣ ਲੱਗ ਪਏ। ਅਧਿਕਾਰੀਆਂ ਨੂੰ ਰੋਂਦਾ ਵੇਖ ਕੇ ਕਿਮ ਨੇ ਉਨ੍ਹਾਂ ਨੂੰ ਉੱਥੋਂ ਜਾਣ ਦੀ ਆਗਿਆ ਦਿੱਤੀ ਸੀ।

print
Share Button
Print Friendly, PDF & Email