ਐਡਵੋਕੇਟ ਰਮੇਸ਼ ਗਰੋਵਰ ਨੇ ਵਿਰੋਧੀ ਪਾਰਟੀਆਂ ਵੱਲੋਂ ਫਿਲੈਕਸੀ ਬੋਰਡ ਫਾੜੇ ਜਾਣ ਦੇ ਲਗਾਏ ਦੋਸ਼

ss1

ਐਡਵੋਕੇਟ ਰਮੇਸ਼ ਗਰੋਵਰ ਨੇ ਵਿਰੋਧੀ ਪਾਰਟੀਆਂ ਵੱਲੋਂ ਫਿਲੈਕਸੀ ਬੋਰਡ ਫਾੜੇ ਜਾਣ ਦੇ ਲਗਾਏ ਦੋਸ਼
ਕਿਹਾ ਵਿਰੋਧੀ ਪਾਰਟੀਆਂ ਦੀ ਇਹ ਘਿਨੌਣੀ ਹਰਕਤ ਬੁਖਲਾਹਟ ਦਾ ਨਤੀਜ਼ਾ

ਮੋਗਾ, 24 ਦਸੰਬਰ (ਸਭਾਜੀਤ ਪੱਪੂ/ਕੁਲਦੀਪ ਘੋਲੀਆ)-ਵਿਧਾਨ ਸਭਾ ਹਲਕਾ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਰਮੇਸ਼ ਗਰੋਵਰ ਨੇ ਦੋਸ਼ ਲਗਾਇਆ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਤਲੀ ਹਾਲਤ ਨੂੰ ਦੇਖਦਿਆਂ ਉਨਾਂ ਦੀਆਂ ਵਿਰੋਧੀ ਪਾਰਟੀਆਂ ਹੁਣੇ ਤੋਂ ਹੀ ਬੁਖਲਾਹਟ ਵਿੱਚ ਆ ਗਈਆਂ ਹਨ। ਵਿਰੋਧੀ ਪਾਰਟੀਆਂ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਤਾਂ ਸ਼ੁਰੂ ਸ਼ੁਰੂ ਵਿੱਚ ਉਨਾਂ ਦੇ ਵਲੰਟੀਅਰਾਂ ਅਤੇ ਸਰਗਰਮ ਕਾਰਕੁੰਨਾਂ ਨੂੰ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਧਮਕਾਇਆ, ਪ੍ਰੰਤੂ ਜਦ ਉਨਾਂ ਦੀਆਂ ਇਹ ਚਾਲਾਂ ਕਾਮਯਾਬ ਨਹੀਂ ਹੋਈਆਂ ਤਾਂ ਹੁਣ ਉਹ ਹੇਠਲੇ ਹੱਥਕੰਡਿਆਂ ਤੇ ਉੱਤਰਦੇ ਹੋਏ ਉਨਾਂ ਦੇ ਸ਼ਾਇਨ ਬੋਰਡ ਤੱਕ ਫਾੜਣ ਲੱਗ ਪਏ ਹਨ, ਪ੍ਰੰਤੂ ਅਜਿਹੇ ਕਰਦੇ ਸਮੇਂ ਇਹ ਲੋਕ ਸ਼ਾਇਦ ਇਹ ਭੁੱਲ ਰਹੇ ਹਨ ਕਿ ਜਨਸ਼ਕਤੀ ਸਾਰੀਆਂ ਸ਼ਕਤੀਆਂ ਤੋਂ ਵੱਡੀ ਸ਼ਕਤੀ ਹੈ ਜੇਕਰ ਜਨਸ਼ਕਤੀ ਉਨਾਂ ਦੇ ਨਾਲ ਹੈ ਤਾਂ ਉਹ ਉਨਾਂ ਦੀਆਂ ਅਜਿਹੀਆਂ ਕੋਈ ਵੀ ਚਾਲਾਂ ਕਾਮਯਾਬ ਨਹੀਂ ਹੋਣਗੀਆਂ।

         ਸ਼੍ਰੀ ਗਰੋਵਰ ਨੇ ਦੋਸ਼ ਲਗਾਇਆ ਕਿ ਬੀਤੇ ਸ਼ੁੱਕਰਵਾਰ ਇੱਕ ਅਖ਼ਬਾਰ ਵੱਲੋਂ ਇੱਥੇ ਗੱਤਕਾ ਮੁਕਾਬਲੇ ਕਰਵਾਏ ਗਏ ਸਨ ਅਤੇ ਉਸ ਵਿੱਚ ਉਨਾਂ ਨੇ ਪ੍ਰਬੰਧਕਾਂ ਦੀ ਇਜ਼ਾਜਤ ਨਾਲ ਆਪਣੇ ਕੁਝ ਫਲੈਕਸੀ ਬੋਰਡ ਲਗਾਏ ਸਨ ਪ੍ਰੰਤੂ ਜਦ ਸਵੇਰੇ ਉਨਾਂ ਦੇ ਵਰਕਰ ਇਹ ਬੋਰਡ ਉਤਾਰਨ ਗਏ ਤਾਂ ਇਹ ਬੋਰਡ ਬੁਰੀ ਤਰਾਂ ਨਾਲ ਨੁਕਸਾਨੇ ਹੋਏ ਸਨ। ਜਦ ਉਨਾਂ ਦੇ ਵਲੰਟੀਅਰਾਂ ਨੇ ਇਸ ਦੀ ਪੁੱਛ ਪੜਤਾਲ ਕੀਤੀ ਤਾਂ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਗਈ ਕਿ ਉਨਾਂ ਨੂੰ ਮਿਲ ਰਹੇ ਵੱਡੇ ਜਨ ਸਮੱਰਥਨ ਤੋਂ ਔਖੇ ਹੋ ਕੇ ਸਤਾਧਾਰੀ ਪਾਰਟੀ ਦੇ ਕੁਝ ਆਗੂਆਂ ਦੀ ਸ਼ਹਿ ਤੇ ਵਰਕਰਾਂ ਨੇ ਇਹ ਫਲੈਕਸੀ ਬੋਰਡ ਫਾੜੇ ਹਨ। ਉਨਾਂ ਕਿਹਾ ਕਿ ਉਹ ਇਸ ਸਬੰਧੀ ਪ੍ਰਸ਼ਾਸ਼ਨ ਨੂੰ ਸੂਚਿਤ ਕਰ ਦਿੱਤਾ ਹੈ ਜੇਕਰ ਭਵਿੱਖ ਵਿੱਚ ਅਜਿਹੀਆਂ ਕਰਤੂਤਾਂ ਜ਼ਾਰੀ ਰਹੀਆਂ ਤਾਂ ਉਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *