ਕਾਂਗਰਸ ਆਉਣ ‘ਤੇ ਲੋਕਾਂ ਨੂੰ ਇਨਸਾਫ ਤੇ ਰੁਜ਼ਗਾਰ ਮਿਲੇਗਾ-:ਮੱਲੂ,ਜੋਸਨ

ss1

ਕਾਂਗਰਸ ਆਉਣ ‘ਤੇ ਲੋਕਾਂ ਨੂੰ ਇਨਸਾਫ ਤੇ ਰੁਜ਼ਗਾਰ ਮਿਲੇਗਾ-:ਮੱਲੂ,ਜੋਸਨ

ਪੱਟੀ 24 ਦਸਬੰਰ (ਅਵਤਾਰ ਸਿੰਘ ਢਿੱਲੋਂ) ਪੰਜਾਬ ‘ਚ ਕਾਂਗਰਸ ਸਰਕਾਰ ਆਉਣ ‘ਤੇ ਲੋਕਾਂ ਨੂੰ ਇਨਸਾਫ ਤੇ ਰੁਜ਼ਗਾਰ ਮਿਲੇਗਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਲਕੀਤ ਸਿੰਘ ਮੱਲੂ ਵਾਈਸ ਪ੍ਰਧਾਨ ਯੂਥ ਕਾਂਗਰਸ ਖਡੂਰ ਸਾਹਿਬ ਅਤੇ ਯੂਥ ਵੈਲਫੇਅਰ ਸੈਂਲ ਦੇ ਜ਼ਿਲ੍ਹਾਂ ਚੇਅਰਮੈਨ ਬਲਜਿੰਦਰ ਸਿੰਘ ਬਿੱਲਾ ਜੋਸਨ ਨੇ ਹਲਕਾ ਪੱਟੀ ਦੇ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨਾਲ ਮੀਟਿੰਗ ਕਰਦਿਆਂ ਕੀਤਾ ।ਉਨ੍ਹਾਂ ਕਿਹਾ ਕਿ ਇਸ ਵਾਰ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੂੰ ਭਾਰੀ ਬਹੁਮਤ ਨਾਲ ਜਿਤਾਵਾਂਗੇ।ਉਨ੍ਹਾਂ ਕਿਹਾ ਕਿ ਸ: ਹਰਮਿੰਦਰ ਸਿੰਘ ਗਿੱਲ ਇਕ ਬੇਦਾਗ ਆਗੂ ਹਨ ਤੇ ਉਨ੍ਹਾਂ ਨੇ ਹਮੇਸ਼ਾ ਸੱਚੀ ਸੁੱਚੀ ਸਿਆਸਤ ਕਰਦਿਆ ਹਮੇਸ਼ਾ ਲੋਕਾ ਦੀ ਭਲਾਈ ਲਈ ਕੰਮ ਕੀਤੇ ਹਨ।ਉਨ੍ਹਾਂ ਕਾਂਗਰਸ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਤਕੜੇ ਹੋ ਕੇ ਹਰਮਿੰਦਰ ਸਿੰਘ ਗਿੱਲ ਦਾ ਸਾਥ ਦੇਣ ਤਾਂ ਜੋ ਵੱਡੀ ਜਿੱਤ ਪ੍ਰਾਪਤ ਕੀਤੀ ਜਾ ਸਕੇ ।ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਆਪਣੇ ਕਰੀਬ 10 ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਲੁਟਿਆ ਤੇ ਕੁਟਿਆ ਹੈ ਅਤੇ ਇਸ ਵਾਰ ਸਰਕਾਰ ਤੋਂ ਦੁਖੀ ਲੋਕ ਸੂਬੇ ਅੰਦਰ 2017 ਦੀਆਂ ਚੌਣਾਂ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਾਉਣ ਲਈ ਉਤਾਵਲੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੀ ਅਮਨ ਸਾਂਤੀ ਭੰਗ ਹੋ ਚੁੰਕੀ ਹੈ ਅਤੇ ਔਰਤਾ ਸਮੇਤ ਕੋਈ ਵੀ ਇਥੇ ਸੁਰੱਖਿਅਤ ਨਹੀ ਹੈ।ਤੇ ਲੋਕ ਇਸ ਸਰਕਾਰ ਨੂੰ ਚਲਦਾ ਕਰਨ ਲਈ ਬੜੀ ਬੇਸਬਰੀ ਨਾਲ ਚੋਣਾ ਦੀ ਉਡੀਕ ਕਰ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *