ਸਹਿਕਾਰੀ ਸਭਾ ਸ਼ਹਿਣਾ ‘ਚ ਕਿਸਾਨਾਂ ਨੂੰ ਡਿਜੀਟਲ ਪੇਮੈਂਟ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ss1

ਸਹਿਕਾਰੀ ਸਭਾ ਸ਼ਹਿਣਾ ‘ਚ ਕਿਸਾਨਾਂ ਨੂੰ ਡਿਜੀਟਲ ਪੇਮੈਂਟ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਭਦੌੜ 24 ਦਸੰਬਰ (ਵਿਕਰਾਂਤ ਬਾਂਸਲ) ਦੀ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਵੱਲੋਂ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਸਭਾ ਸ਼ਹਿਣਾ ਵਿਖੇ ਨਬਾਰਡ ਦੇ ਸਹਿਯੋਗ ਨਾਲ ਡਿਜੀਟਲ ਪੇਮੈਂਟ ਫਾਇਨੈਸ਼ੀਅਲ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਸੈਕੜੇ ਕਿਸਾਨਾਂ ਨੇ ਭਾਗ ਲਿਆ ਇਸ ਕੈਂਪ ‘ਚ ਵਿਸ਼ੇਸ਼ ਤੌਰ ਤੇ ਪਹੁੰਚੇ ਕੋਆਪਰੇਟਿਵ ਬੈਂਕ ਦੇ ਸ਼ਾਮ ਲਾਲ ਸਿੰਗਲਾ ਤੇ ਨੋਡਲ ਅਫਸਰ ਗੁਣਪ੍ਰੀਤ ਕੌਰ ਨੇ ਕਿਸਾਨਾਂ ਨੂੰ ਮੋਦੀ ਸਰਕਾਰ ਵੱਲੋਂ ਡਿਜੀਟਲ ਇੰਡੀਆ ਸਕੀਮ ਅਤੇ ਯੂਐਸਐਸਡੀ, ਏਟੀਐਮ, ਮਾਈਕਰੋ ਏਟੀਐਮ, ਪੀਓਐਸ ਮਸ਼ੀਨ ਆਦਿ ਦੇ ਬਾਰੇ ਜਾਣਕਾਰੀ ਦਿੱਤੀ ਗਈ ਉਨਾਂ ਕਿਹਾ ਕਿ ਕਿਸਾਨਾਂ ਨੂੰ ਸਮੇਂ ਦੇ ਨਾਲ ਚੱਲਣਾ ਜ਼ਰੂਰੀ ਹੈ ਐਫਐਲਸੀ ਕੌਸਲਰ ਅਮਿਤ ਕੁਮਾਰ ਨੇ ਕਿਸਾਨਾਂ ਨੂੰ ਬੈਂਕਾਂ ਦੀਆਂ ਚਲਾਈਆਂ ਸਕੀਮਾਂ ਦਾ ਵੱਧ ਤੋਂ ਵੱਧ ਲੈਣ ਬਾਰੇ ਦੱਸਿਆ ਬੈਂਕ ਦੇ ਆਈਟੀ ਅਧਿਕਾਰੀ ਧਰਮਜੀਤ ਸਿੰਘ ਨੇ ਖੇਤੀ ਨੂੰ ਨਵੀਂ ਤਕਨੀਕ ਨਾਲ ਜੋੜਨ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਉਨਾਂ ਕਿਹਾ ਕਿ ਮਿੱਟੀ-ਪਾਣੀ ਦੀ ਪਰਖ ਕਿਸਾਨ ਜ਼ਰੂਰ ਕਰਾਉਣ ਕਿਉਂਕਿ ਮਿੱਟੀ ਵਿਚ ਕਈ ਪ੍ਰਕਾਰ ਦੇ ਤੱਤ ਹੰਦੇ ਹਨ, ਜਿਨਾਂ ਨੂੰ ਪੂਰਾ ਕਰਨ ਨਾਲ ਖਾਦ ਵੱਧ ਪਾਉਣ ਤੋਂ ਬਚਿਆ ਜਾ ਸਕਦਾ ਹੈ ਅਤੇ ਆਮਦਨ ਵਿਚ ਵਾਧਾ ਹੁੰਦਾ ਹੈ ਸਹਿਕਾਰੀ ਸੁਸਾਇਟੀਆਂ ਨੇ ਕਿਸਾਨਾਂ ਨੂੰ ਨੋਟਬੰਦੀ ਹੋਣ ਦੇ ਬਾਵਜੂਦ ਵੀ ਸੱਤ-ਸੱਤ ਹਜ਼ਾਰ ਰੁਪਏ ਦਾ ਖਾਦ ਦਿੱਤੀ ਹੈ ਉਨਾਂ ਸਮਾਜਿਕ ਅਲਾਮਤਾਂ ਅਤੇ ਝੋਨੇ ਦੀ ਪਰਾਲੀ ਦਾ ਨਾੜ ਨਾ ਸਾੜਨ ਬਾਰੇ ਵੀ ਅਪੀਲ ਕੀਤੀ ਸ਼ਹਿਣਾ ਕੋਆਪਰੇਟਿਵ ਬੈਂਕ ਦੇ ਮਨੇਜਰ ਗੁਰਪ੍ਰੀਤ ਸਿੰਘ ਨੇ ਆਏ ਬੈਂਕ ਦੇ ਅਧਿਕਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਆ ਇਸ ਮੌਕੇ ਕੈਸ਼ੀਅਰ ਰਾਜ ਕੁਮਾਰ, ਭਗਤ ਸਿੰਘ, ਮੈਡਮ ਹਰਪ੍ਰੀਤ ਕੌਰ, ਕੁਲਦੀਪ ਸਿੰਘ ਸੈਕਟਰੀ, ਸਹਿਕਾਰੀ ਸਭਾ ਸ਼ਹਿਣਾ ਦੇ ਪ੍ਰਧਾਨ ਗੁਰਮੇਲ ਸਿੰਘ ਗੋਸਲ, ਗੁਰਬਖਸ਼ ਸਿੰਘ ਸੈਕਟਰੀ, ਮੇਵਾ ਸਿੰਘ ਸੈਕਟਰੀ, ਸਬਾਕਾ ਮਨੇਜਰ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email